ਕੈਨੇਡਾ : ਟੋਰਾਂਟੋ ਦੇ ਸ਼ਾਪਿੰਗ ਸੈਂਟਰ ਦੀ ਪਾਰਕਿੰਗ 'ਚ ਭਾਰਤੀ ਮੂਲ ਦੇ ਕੈਨੇਡੀਅਨ ਦੀ ਗੋਲੀ ਮਾਰ ਕੇ ਹੱਤਿਆ
Published : Feb 9, 2026, 6:32 pm IST
Updated : Feb 9, 2026, 6:32 pm IST
SHARE ARTICLE
Canada: Indian-origin Canadian shot dead in Toronto shopping centre parking lot
Canada: Indian-origin Canadian shot dead in Toronto shopping centre parking lot

37 ਸਾਲ ਦੇ ਭਾਰਤੀ-ਕੈਨੇਡੀਅਨ ਦਾ ਕਤਲ ਕਰ ਦਿਤਾ

ਓਟਾਵਾ : ਕੈਨੇਡਾ ਦੇ ਟੋਰਾਂਟੋ ’ਚ ਇਕ ਭੀੜ-ਭੜੱਕੇ ਵਾਲੇ ਸ਼ਾਪਿੰਗ ਸੈਂਟਰ ਦੀ ਪਾਰਕਿੰਗ ’ਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਇਕ 37 ਸਾਲ ਦੇ ਭਾਰਤੀ-ਕੈਨੇਡੀਅਨ ਦਾ ਕਤਲ ਕਰ ਦਿਤਾ। ਟੋਰਾਂਟੋ ਪੁਲਿਸ ਸੇਵਾ ਨੇ ਐਤਵਾਰ ਨੂੰ ਇਕ ਬਿਆਨ ਵਿਚ ਪੀੜਤ ਦੀ ਪਛਾਣ ਬਰੈਂਪਟਨ ਦੇ ਚੰਦਨ ਕੁਮਾਰ ਰਾਜਾ ਨੰਦਕੁਮਾਰ ਵਜੋਂ ਕੀਤੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਸਨਿਚਰਵਾਰ ਨੂੰ ਦੁਪਹਿਰ ਲਗਭਗ 3:31 ਵਜੇ, ਪੁਲਿਸ ਨੇ ਰੈਕਸਡੇਲ ਬੁਲੇਵਰਡ ਅਤੇ ਹਾਈਵੇਅ 27 ਉਤੇ ਸਥਿਤ ਵੁੱਡਬਾਈਨ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ।

ਪੁਲਿਸ ਨੇ ਦਸਿਆ ਕਿ ਸ਼ੱਕੀ ਵਿਅਕਤੀ ਇਕ ਗੱਡੀ ਵਿਚ ਮੌਕੇ ਤੋਂ ਫਰਾਰ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਪੀੜਤ ਨੇ ਹਸਪਤਾਲ ’ਚ ਦਮ ਤੋੜ ਦਿਤਾ। ਮੂਲ ਰੂਪ ਵਿਚ ਕਰਨਾਟਕ ਦਾ ਰਹਿਣ ਵਾਲਾ ਨੰਦਕੁਮਾਰ ਇਕ ਆਈ.ਟੀ. ਪੇਸ਼ੇਵਰ ਸੀ। ਇਹ ਗੋਲੀਬਾਰੀ ਟੋਰਾਂਟੋ ਦਾ ਸਾਲ ਦਾ ਤੀਜਾ ਕਤਲ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਇਕ ‘ਨਿਸ਼ਾਨਾ’ ਬਣਾ ਕੇ ਕੀਤਾ ਕਤਲ ਸੀ।

ਇੰਸਪੈਕਟਰ ਏਰੋਲ ਵਾਟਸਨ ਨੇ ਕਿਹਾ ਕਿ ਪੁਲਿਸ ਅਜੇ ਵੀ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕੰਮ ਕਰ ਰਹੀ ਹੈ ਕਿ ਕਿੰਨੇ ਸ਼ੱਕੀ ਹਨ ਅਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement