
ਸਾਨੂੰ ਆਰਐਸਐਸ ਦਾ ਆਪਣੇ ਦੇਸ਼ ਦੇ ਲੋਕਾਂ ਨੂੰ ਵੰਡਣਾ ਸਵੀਕਾਰ ਨਹੀ।
ਚੇਨਈ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਤਾਮਿਲਨਾਡੂ ਦੌਰੇ ਦਾ ਅੱਜ ਦੂਜਾ ਦਿਨ ਹੈ। ਸੋਮਵਾਰ ਨੂੰ ਰਾਹੁਲ ਗਾਂਧੀ ਕੰਨਿਆ ਕੁਮਾਰੀ ਪਹੁੰਚੇ, ਜਿਥੇ ਉਨ੍ਹਾਂ ਨੇ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲ ਲੋਕਾਂ ਅਤੇ ਤਾਮਿਲ ਭਾਸ਼ਾ ਦਾ ਸਤਿਕਾਰ ਨਹੀਂ ਕਰਦੇ।
Rahul Gandhi
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ '1 ਰਾਸ਼ਟਰ, 1 ਸਭਿਆਚਾਰ, 1 ਇਤਿਹਾਸ' ਮੈਂ ਪੁੱਛਣਾ ਚਾਹਾਂਗਾ ਕਿ ਤਾਮਿਲ ਇੱਕ ਭਾਰਤੀ ਭਾਸ਼ਾ ਨਹੀਂ ਹੈ? ਕੀ ਤਾਮਿਲ ਤਾਮਿਲ ਇਤਿਹਾਸ ਭਾਰਤੀ ਨਹੀਂ ਹੈ ਜਾਂ ਤਾਮਿਲ ਸਭਿਆਚਾਰ ਭਾਰਤੀ ਨਹੀਂ ਹੈ? ਇੱਕ ਭਾਰਤੀ ਹੋਣ ਦੇ ਨਾਤੇ, ਤਾਮਿਲ ਸੱਭਿਆਚਾਰ ਦੀ ਰੱਖਿਆ ਕਰਨਾ ਮੇਰਾ ਫਰਜ਼ ਹੈ।
rahul gandhi
ਰਾਹੁਲ ਗਾਂਧੀ ਨੇ ਕਿਹਾ ਸਾਨੂੰ ਨਰਿੰਦਰ ਮੋਦੀ ਅਤੇ ਆਰਐਸਐਸ ਦਾ ਤਾਮਿਲ ਭਾਸ਼ਾ, ਸਭਿਆਚਾਰ ਅਤੇ ਇਤਿਹਾਸ ਨੂੰ ਕੁਚਲਣ ਅਤੇ ਅਪਮਾਨ ਕਰਨਾ ਸਵੀਕਾਰ ਨਹੀਂ। ਸਾਨੂੰ ਆਰਐਸਐਸ ਦਾ ਆਪਣੇ ਦੇਸ਼ ਦੇ ਲੋਕਾਂ ਨੂੰ ਵੰਡਣਾ ਸਵੀਕਾਰ ਨਹੀ।
हमें नरेंद्र मोदी और आरएसएस का तमिल भाषा, संस्कृति और इतिहास को कुचलना और उसका अपमान करना स्वीकार नहीं है। हमें आरएसएस का अपने देश के लोगों को बांटना स्वीकार नहीं है: कन्याकुमारी में राहुल गांधी pic.twitter.com/8YgN1JhKTZ
— ANI_HindiNews (@AHindinews) March 1, 2021