
ਇਹ 2 ਤੋਂ 4 ਮਾਰਚ ਤੱਕ ਡਿਜੀਟਲ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ।
ਨਵੀਂ ਦਿੱਲੀ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਯਾਨੀ 2 ਮਾਰਚ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਇੱਕ ਬਿਆਨ ਵਿਚ ਦਿੱਤੀ ਗਈ। ਇਹ ਕਾਨਫਰੰਸ ਦਾ ਆਯੋਜਨ ਬੰਦਰਗਾਹਾਂ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਹ 2 ਤੋਂ 4 ਮਾਰਚ ਤੱਕ ਡਿਜੀਟਲ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ।
PM Modi
ਇਸ ਕਾਨਫਰੰਸ ਵਿੱਚ, ਕਈ ਦੇਸ਼ਾਂ ਦੇ ਉੱਘੇ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨ ਦਿਨਾਂ ਦੇ ਇਸ ਸੰਮੇਲਨ ਲਈ ਡੈਨਮਾਰਕ ਸਹਿਯੋਗੀ ਦੇਸ਼ ਹੈ। ਕੋਵਿਡ -19 ਮਹਾਂਮਾਰੀ ਨਾਲ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ, ਕਾਨਫਰੰਸ ਆਨਲਾਈਨ ਹੋਵੇਗੀ ਅਤੇ ਇਸ ਵਿਚ 24 ਦੇਸ਼ਾਂ ਭਾਗ ਲੈਣਗੇ। ਇਸ ਵਿਚ 56 ਦੇਸ਼ਾਂ ਨੂੰ ਸੰਮੇਲਨ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਸਰਹੱਦਾਂ ਸਮੁੰਦਰ ਨਾਲ ਲੱਗੀਆਂ ਹਨ।
ਇਸ ਸੰਮੇਲਨ ਵਿਚ ਚੀਨ ਸ਼ਾਮਲ ਨਹੀਂ ਹੈ। ਲਗਭਗ 20,000 ਡੈਲੀਗੇਟ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ ਅਤੇ ਐਮਆਈਐਸ 2021 ਦੇ ਦੂਜੇ ਐਡੀਸ਼ਨ ਵਿਚ 400 ਤੋਂ ਵੱਧ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਜਾਣਗੇ।