ਗੁਰਬਾਣੀ ਵਿਆਖਿਆ ਨੂੰ ਭਾਰਤੀ ਦਰਸ਼ਨ ਦੇ ਸੰਦਰਭ ਵਿਚ ਵਿਚਾਰਨ ਦੀ ਲੋੜ 'ਤੇ ਜ਼ੋਰ
Published : Jul 31, 2017, 4:49 pm IST
Updated : Apr 1, 2018, 7:22 pm IST
SHARE ARTICLE
Meeting
Meeting

'ਇਕ ਓੰਕਾਰ ਤੇ ਸਿੱਖ ਵਿਆਖਿਆ ਗਿਆਨ' ਬਾਰੇ ਅਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ.ਜਸਵਿੰਦਰ ਸਿੰਘ ਨੇ ਕਿਹਾ ਹੈ ਕਿ.....

ਨਵੀਂ ਦਿੱਲੀ, 31 ਜੁਲਾਈ (ਅਮਨਦੀਪ ਸਿੰਘ): 'ਇਕ ਓੰਕਾਰ ਤੇ ਸਿੱਖ ਵਿਆਖਿਆ ਗਿਆਨ' ਬਾਰੇ ਅਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ.ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਸਿੱਖ ਚਿੰਤਨ ਸਰਲੀਕਰਨ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ ਜਿਸ ਨਾਲ ਸਿੱਖ ਦੇ ਚਿੰਤਨ ਨੂੰ ਘਾਟਾ ਪਿਆ ਹੈ।
ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਭਾਈ ਗੁਰਦਾਸ ਤੇ 20 ਵੀਂ ਸਦੀ ਦੇ ਬਾਣੀ ਚਿੰਤਕਾਂ ਨੇ ਅਪਣੇ ਸਮੇਂ ਦੀ ਦਾਰਸ਼ਨਿਕ ਪ੍ਰੰਪਰਾ, ਇਤਿਹਾਸਕਤਾ ਅਤੇ ਹੋਰ ਗਿਆਨ ਪ੍ਰੰਪਰਾ ਦਾ ਪ੍ਰਭਾਵ ਕਬੂਲਿਆ ਸੀ। ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ ਵਲੋਂ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਡਾ.ਵਨੀਤਾ ਨੇ ਮੂਲ ਮੰਤਰ ਦੇ ਜਾਪ ਰਾਹੀਂ ਕੀਤੀ। ਸਦਨ ਦੇ ਡਾਇਰੈਕਟਰ ਡਾ.ਮਹਿੰਦਰ ਸਿੰਘ ਨੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ 'ਤੇ ਚਾਨਣਾ ਪਾਉਂਦੇ ਹੋਏ ਸਦਨ ਦੀਆਂ ਸਰਗਰਮੀਆਂ ਬਾਰੇ ਦਸਿਆ।
ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਮਹਾਤਮਾ ਗਾਂਧੀ ਇੰਟਰਨੈਸ਼ਨਲ ਹਿੰਦੀ ਯੂਨੀਵਲਰਸਿਟੀ ਵਰਧਾ ਦੇ ਚਾਂਸਲਰ ਡਾ.ਕਪਿਲ ਕਪੂਰ ਨੇ ਡਾ.ਜਸਵਿੰਦਰ ਸਿੰਘ ਦੇ ਲੈਕਚਰ ਦੀ ਪ੍ਰ੍ਰ੍ਰਸ਼ੰਸਾ ਕਰਦੇ ਹੋਏ ਭਾਰਤੀ ਸਨਾਤਨੀ ਪ੍ਰੰਪਰਾ ਦੀ ਗੱਲ ਕਰਦਿਆਂ ਕਿਹਾ ਕਿ ਗੁਰਬਾਣੀ ਦੀ ਵਿਆਖਿਆ ਨੂੰ ਭਾਰਤੀ ਦਰਸ਼ਨ ਦੇ ਸੰਦਰਭ ਵਿਚ ਵਿਚਾਰਨ ਦੀ ਲੋੜ ਹੈ।
ਅਖੀਰ 'ਚ ਸਦਨ ਵਲੋਂ ਡਾ.ਹਰਵਿੰਦਰ ਸਿੰਘ ਨੇ ਹਾਜ਼ਰੀਨ ਦਾ ਧਨਵਾਦ ਕੀਤਾ। ਇਸ ਮੌਕੇ ਡਾ.ਰਘਬੀਰ ਸਿੰਘ, ਜਨਰਲ ਜੋਗਿੰਦਰ ਸਿੰਘ, ਡਾ.ਰਵਿੰਦਰਜੀਤ ਕੌਰ, ਡਾ.ਰਵਿੰਦਰ ਸਿੰਘ, ਪ੍ਰੋ.ਪ੍ਰਭਜੋਤ ਕੁਲਕਰਨੀ, ਸ. ਰਾਜਿੰਦਰ ਸਿੰਘ ਚੱਢਾ ਤੇ ਹੋਰ ਸ਼ਾਮਲ ਹੋਏ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement