
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਇਸ 'ਤੇ ਨਜ਼ਰ ਰਖਣਗੇ ਅਤੇ ਵਿਨਿਵੇਸ਼ ਪ੍ਰਕਿਰਿਆ 'ਚ 'ਦੋਸ਼ੀ' ਪਾਏ ਜਾਣ ਵਾਲੇ 'ਤੇ ਨਿਜੀ ਅਪਰਾਧਕ ਕਾਨੂੰਨੀ ਸ਼ਿਕਾਇਤ ਦਾਇਰ ਕਰਨਲੇ।
ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੁਬਰਾਮਨੀਅਮ ਸਵਾਮੀ ਨੇ ਏਅਰ ਇੰਡੀਆ 'ਚੋਂ ਸਰਕਾਰੀ ਨਿਵੇਸ਼ ਕੱਢਣ ਨੂੰ ਲੈ ਕੇ ਅੱਜ ਅਪਣੀ ਹੀ ਪਾਰਟੀ ਦੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਇਹ ਸ਼ਾਇਦ ਇਕ ਹੋਰ ਘਪਲਾ ਹੋ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਇਸ 'ਤੇ ਨਜ਼ਰ ਰਖਣਗੇ ਅਤੇ ਵਿਨਿਵੇਸ਼ ਪ੍ਰਕਿਰਿਆ 'ਚ 'ਦੋਸ਼ੀ' ਪਾਏ ਜਾਣ ਵਾਲੇ 'ਤੇ ਨਿਜੀ ਅਪਰਾਧਕ ਕਾਨੂੰਨੀ ਸ਼ਿਕਾਇਤ ਦਾਇਰ ਕਰਨਲੇ।
swami subramanian
ਉਨ੍ਹਾਂ ਟਵੀਟ ਕੀਤਾ, ''ਏਅਰ ਇੰਡੀਆ ਦੀ ਹੋਣ ਵਾਲੀ ਵਿਕਰੀ ਸ਼ਾਇਦ ਇਕ ਹੋਰ ਘਪਲਾ ਹੈ। ਪ੍ਰਵਾਰ ਦੀ ਚਾਂਦੀ ਵੇਚਣਾ ਨਿਨਿਵੇਸ਼ ਨਹੀਂ ਹੈ। ਮੈਂ ਵੇਖ ਰਿਹਾ ਹਾਂ ਕੌਣ ਕੀ ਕਰ ਰਿਹਾ ਹੈ। ਜੇ ਮੈਨੂੰ ਕੋਈ ਗ਼ਲਤੀ ਦਿਸੀ ਤਾਂ ਮੈਂ ਨਿਜੀ ਅਪਰਾਧਕ ਕਾਨੂੰਨੀ ਸ਼ਿਕਾਇਤ ਦਾਇਰ ਕਰਾਂਗਾ।'' ਸਰਕਾਰ ਨੇ 28 ਮਾਰਚ ਨੂੰ ਦਸਿਆ ਸੀ ਕਿ ਉਹ ਏਅਰ ਇੰਡੀਆ 'ਚ 76 ਫ਼ੀ ਸਦੀ ਹਿੱਸਾ ਵੇਚਣ ਦੀ ਯੋਜਨਾ ਬਣਾ ਰਹੀ ਹੈ। (ਪੀਟੀਆਈ)