
ਜਾਨੀ ਬੇਅਰਸਟੋ ਨੇ ਸਿਰਫ 52 ਗੇਂਦਾਂ ਵਿਚ ਹੀ ਅਪਣਾ ਪਹਿਲਾ ਆਈਪੀਐਲ ਸੈਂਕੜਾ ਮਾਰਿਆ।
ਨਵੀਂ ਦਿੱਲੀ: ਸਨਰਾਈਜਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਕਾਰ ਐਤਵਾਰ ਨੂੰ ਆਈਪੀਐਲ ਸੀਜ਼ਨ 12 ਦੇ ਮੁਕਾਬਲੇ ਵਿਚ ਐਸਆਰਐਚ ਦੇ ਦੋਵੇਂ ਓਪਨਿੰਗ ਬੱਲੇਬਾਜ਼ਾਂ ਜਾਨੀ ਬੇਅਰਸਟੋ ਅਤੇ ਡੈਵਿਡ ਵਾਰਨਰ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ। ਇੰਗਲੈਡ ਦੇ ਜਾਨੀ ਬੇਅਰਸਟੋ ਅਤੇ ਡੇਵਿਡ ਵਾਰਨਰ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਗੇਂਦਬਾਜ਼ੀ ਦੀਆਂ ਧਜੀਆਂ ਉੱਡਾ ਦਿੱਤੀਆਂ। ਜਾਨੀ ਬੇਅਰਸਟੋ ਨੇ ਸਿਰਫ 52 ਗੇਂਦਾਂ ਵਿਚ ਹੀ ਅਪਣਾ ਪਹਿਲਾ ਆਈਪੀਐਲ ਸੈਂਕੜਾ ਮਾਰਿਆ। ਬੇਅਰਸਟੋ ਨੇ 56 ਗੇਂਦਾਂ ਵਿਚੋਂ 114 ਦੀ ਤੂਫਾਨੀ ਗੇਂਦਬਾਜ਼ੀ ਕੀਤੀ।
ਜਿੱਥੇ ਆਈਪੀਐਲ ਵਿਚ ਸ਼ੇਨ ਵਾਟਸਨ ਅਤੇ ਵਿਰਾਟ ਕੋਹਲੀ ਦੇ ਨਾਮ ਚਾਰ ਚਾਰ ਸੈਂਕੜੇ ਹੋਏ ਉੱਥੇ ਹੀ ਇਸ ਲਿਸਟ ਵਿਚ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ੀ ਕ੍ਰਿਸ ਗੇਲ ਸਭ ਤੋਂ ਅੱਗੇ ਹਨ,ਜਿਸ ਦੇ ਨਾਮ 6 ਆਈਪੀਐਲ ਦੇ ਸੈਕੜੇਂ ਹਨ। ਜਾਨੀ ਬੇਅਰਸਟੋ ਅਤੇ ਡੇਵਿਡ ਵਾਰਨਰ ਨੇ ਮਿਲ ਕੇ ਆਈਪੀਐਲ ਇਤਿਹਾਸ ਵਿਚ ਓਪਨਿੰਗ ਵਿਕਟਾਂ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਬਣਾ ਦਿੱਤਾ ਹੈ। ਬੇਅਰਸਟੋ ਅਤੇ ਵਾਰਨਰ ਨੇ 185 ਦੋੜਾਂ ਦੀ ਸਾਂਝੇਦਾਰੀ ਕਰਕੇ ਗੌਤਮ ਗੰਭੀਰ ਅਤੇ ਕ੍ਰਿਸ ਲਿਨ ਦੀ ਪਾਰਟਨਰਸ਼ਿਪ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਆਈਪੀਐਲ ਵਿਚ ਸਭ ਤੋਂ ਵੱਡੀ ਓਪਨਿੰਗ ਪਾਰਟਨਰਸ਼ਿਪ:
185* ਜਾਨੀ ਬੇਅਰਸਟੋ ਅਤੇ ਡੈਵਿਡ ਵਾਰਨਰ, ਹੈਦਰਾਬਾਦ ਬਨਾਮ ਬੈਂਗਲੁਰੂ, 2019
184* ਗੌਤਮ ਗੰਭੀਰ ਅਤੇ ਕ੍ਰਿਸ ਲਿਨ, ਕੋਲਕੱਤਾ ਬਨਾਮ ਗੁਜਰਾਤ, 2017
167 ਕ੍ਰਿਸ ਗੇਲ ਅਤੇ ਤਿਲਕਰਤਨੇ ਦਿਲਸ਼ਾਨ, ਬੈਂਗਲੁਰੂ ਬਨਾਮ ਪੂਣੇ, 2013
163* ਸਚਿਨ ਤੇਂਦੁਲਕਰ ਅਤੇ ਡਵੇਨ ਸਮਿਥ, ਮੁੰਬਈ ਬਨਾਮ ਰਾਜਸਥਾਨ,2012
ਬੇਅਰਸਟੋ ਨੇ 56 ਗੇਂਦਾਂ ਤੇ 12 ਚੌਕੇ ਅਤੇ ਸੱਤ ਛੱਕੇ ਲਗਾਏ। ਇਸ ਸੀਜ਼ਨ ਵਿਚ ਬੇਅਰਸਟੋ ਸੈਕੜਾਂ ਲਗਾਉਣ ਵਾਲੇ ਦੂਜੇ ਅਤੇ ਵਾਰਨਰ ਤੀਜੇ ਬੱਲੇਬਾਜ਼ ਬਣ ਗਏ ਹਨ। ਇਹਨਾਂ ਤੋਂ ਪਹਿਲਾਂ ਰਾਜਸਥਾਨ ਰਾਇਲਸ ਦੇ ਸੰਜੂ ਸੈਮਸਨ ਨੇ ਹੈਦਰਾਬਾਦ ਦੇ ਵਿਰੁਧ 102 ਸੈਕੜੇਂ ਖੇਡੇ ਸੀ। ਬੇਅਰਸਟੋ ਦੇ ਆਉਟ ਹੋਣ ਤੋਂ ਬਾਅਦ ਸ਼ੰਕਰ ਵੀ 17.3 ਓਵਰ ਵਿਚ 202 ਦੌੜਾਂ ਦੇ ਸਕੋਰ ਨਾਲ ਦੂਜੇ ਬੱਲੇਬਾਜ਼ ਦੇ ਰੂਪ ਵਿਚ ਆਉਟ ਹੋ ਗਏ।
ਹਾਲਾਂਕਿ ਵਾਰਨਰ ਨੇ ਹਮਲਾਵਰ ਖੇਡ ਜਾਰੀ ਰੱਖਦੇ ਹੋਏ ਟੀਮ ਨੂੰ ਦੋ ਵਿਕਟਾਂ 'ਤੇ 231 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਆਈਪੀਐਲ ਵਿਚ ਬੈਂਗਲੁਰੂ ਦੇ ਵਿਰੁਧ ਕਿਸੇ ਵੀ ਟੀਮ ਦਾ ਇਹ ਦੂਜਾ ਸਰਵਉੱਚ ਸਕੋਰ ਹੈ। ਇਸ ਤੋਂ ਪਹਿਲਾਂ ਕਿੰਗਸ ਇਲੈਵਨ ਪੰਜਾਬ ਨੇ ਧਰਮਸ਼ਾਲਾ ਵਿਚ 2011 ਵਿਚ ਬੈਂਗਲੁਰੂ ਵਿਰੁਧ ਦੋ ਵਿਕਟਾਂ 'ਤੇ 232 ਦੌੜਾਂ ਬਣਾਈਆਂ ਸਨ।