ਦਾਜ ਦੇ ਪਾਪੀਆਂ ਨੇ ਭੁੱਖ ਨਾਲ ਤੜਫ਼ਾ-ਤੜਫ਼ਾ ਕੇ ਮਾਰੀ ਕੁੜੀ
Published : Apr 1, 2019, 6:08 pm IST
Updated : Apr 1, 2019, 6:08 pm IST
SHARE ARTICLE
Girl killed brutely for dowry by in Laws and Husband
Girl killed brutely for dowry by in Laws and Husband

ਪੁਲਿਸ ਨੇ ਤੁਸ਼ਾਰਾ ਦੇ ਪਤੀ ਚੰਦੂ ਲਾਲ ਤੇ ਸੱਸ ਗੀਤਾ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੋਲੱਮ: ਕੇਰਲ ਵਿਚ ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਲੋਂ ਇਕ ਕੁੜੀ ਨੂੰ ਬਹੁਤ ਹੀ ਬੇਦਰਦ ਤਰੀਕੇ ਨਾਲ ਮਾਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਕੋਲੱਮ ਇਲਾਕੇ ਵਿਚ ਪਤੀ ਅਤੇ ਸੱਸ ਨੇ ਕਥਿਤ ਤੌਰ 'ਤੇ ਦਾਜ ਦੀ ਮੰਗ ਨੂੰ ਲੈ ਕੇ ਕੁੜੀ ਨੂੰ ਭੁੱਖਾ ਰੱਖਿਆ ਜਿਸ ਕਰਕੇ 27 ਸਾਲਾ ਕੁੜੀ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਮ੍ਰਿਤਕਾ ਦਾ ਨਾਂਅ ਤੁਸ਼ਾਰਾ ਸੀ। ਪੁਲਿਸ ਨੇ ਪੋਸਟ ਮਾਰਟਮ ਰਿਪੋਰਟ ਤੇ ਗੁਆਂਢੀਆਂ ਦੇ ਹਵਾਲੇ ਨਾਲ ਦੱਸਿਆ ਕਿ ਕੋਲੱਮ ਦੇ ਨਜ਼ਦੀਕ ਕਰੁਨਾਗਾਪੱਲੀ ਨਿਵਾਸੀ ਤੁਸ਼ਾਰਾ ਨੂੰ ਕਈ ਦਿਨਾਂ ਤਕ ਲੋੜੀਂਦਾ ਖਾਣਾ ਨਹੀਂ ਦਿਤਾ ਗਿਆ।

HnaHandcuffs

ਉਹ ਭਿੱਜੇ ਹੋਏ ਚੌਲਾਂ ਦਾ ਘੋਲ ਪੀ ਕੇ ਹੀ ਜੀਅ ਰਹੀ ਸੀ। ਮਰਨ ਵੇਲੇ ਮ੍ਰਿਤਕ ਮਹਿਲਾ ਦਾ ਵਜ਼ਨ ਮਹਿਜ਼ 20 ਕਿਲੋ ਰਹਿ ਗਿਆ ਸੀ। ਪੁਲਿਸ ਨੇ ਤੁਸ਼ਾਰਾ ਦੇ ਪਤੀ ਚੰਦੂ ਲਾਲ ਤੇ ਸੱਸ ਗੀਤਾ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਉਹ ਰਿਮਾਂਡ 'ਤੇ ਹਨ। ਤੁਸ਼ਾਰਾ ਦੀ ਮੌਤ ਦੇ ਬਾਅਦ ਪੁਲਿਸ ਜਾਂਚ ਵਿਚ ਉਸ 'ਤੇ ਕੀਤੇ ਜਾਣ ਵਾਲੇ ਅੰਨ੍ਹੇ ਤਸ਼ੱਦਦ ਬਾਰੇ ਪਤਾ ਲੱਗਿਆ। ਦਾਜ ਦੀ ਮੰਗ ਨੂੰ ਲੈ ਕੇ ਉਸ ਦਾ ਪਤੀ ਤੇ ਸੱਸ ਪਿਛਲੇ 5 ਸਾਲਾਂ ਤੋਂ ਉਸ ਦਾ ਸੋਸ਼ਣ ਕਰਦੇ ਆ ਰਹੇ ਸੀ।

ਪੁਲਿਸ ਅਧਿਕਾਰੀ ਅਨੁਸਾਰ ਮਰਨ ਵੇਲੇ ਉਹ ਹੱਡੀਆਂ ਦਾ ਇਕ ਢਾਂਚਾ ਬਣ ਗਈ ਸੀ। ਉਸ ਦੇ ਸਰੀਰ 'ਤੇ ਬੇਹੱਦ ਘੱਟ ਮਾਸ ਰਹਿ ਗਿਆ ਸੀ। ਭਾਵੇਂ ਕਿ ਸਰਕਾਰ ਵਲੋਂ ਦਾਜ ਮੰਗਣ ਵਾਲਿਆਂ ਵਿਰੁਧ ਸਖ਼ਤ ਕਾਨੂੰਨ ਬਣਾਇਆ ਗਿਆ ਹੈ ਪਰ ਦਾਜ ਦੇ ਲੋਭੀ ਫਿਰ ਵੀ ਅਜਿਹੇ ਘਿਨੌਣੇ ਕੰਮਾਂ ਤੋਂ ਬਾਜ਼ ਨਹੀਂ ਆਉਂਦੇ। ਯਕੀਨਨ ਤੌਰ 'ਤੇ ਇਹ ਮੰਦਭਾਗੀ ਘਟਨਾ ਰੂਹ ਨੂੰ ਕੰਬਾਅ ਦੇਣ ਵਾਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement