ਗੈਂਗਸਟਰਾਂ ਨੂੰ ਫੜ੍ਹਨ ਗਈ ਮੋਹਾਲੀ ਪੁਲਿਸ ‘ਤੇ ਦੋਸ਼ੀਆਂ ਨੇ ਚਲਾਈਆਂ ਗੋਲੀਆਂ, 3 ਗ੍ਰਿਫ਼ਤਾਰ
Published : Mar 29, 2019, 11:19 am IST
Updated : Mar 29, 2019, 12:14 pm IST
SHARE ARTICLE
Arrest
Arrest

ਪੁਲਿਸ ਨੇ ਉਨ੍ਹਾਂ ਦੇ ਕੋਲੋਂ 32 ਬੋਰ ਤੇ 12 ਬੋਰ ਦੇ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ...

ਮੋਹਾਲੀ : ਪੁਲਿਸ ਸਟੇਸ਼ਨ ਬਲੌਂਗੀ ਅਧੀਨ ਪੈਂਦੇ ਪਿੰਡ ਬੱਲੋਮਾਜਰਾ ਵਿਚ ਦੇਰ ਰਾਤ ਗੈਂਗਸਟਰਾਂ ਨੂੰ ਫੜ੍ਹਨ ਗਈ ਪੁਲਿਸ ‘ਤੇ ਦੋਸ਼ੀਆਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਅਤੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਦੀ ਪਛਾਣ ਰਮਨ ਕੁਮਾਰ, ਗੁਰਪ੍ਰੀਤ ਤੇ ਸੁਖਦੀਪ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕੋਲੋਂ 32 ਬੋਰ ਤੇ 12 ਬੋਰ ਦੇ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹਨ। ਜਿਹੜੇ ਮਕਾਨ ਵਿਚ ਉਹ ਰਹਿ ਰਹੇ ਸਨ, ਉਹ ਜੋਗਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਹੈ।

Mohali Police Mohali Police

ਜੋਗਿੰਦਰ ਸਿਘ ਨੇ ਪੁਲਿਸ ਨੂੰ ਦੱਸਿਆ ਕਿ ਗੈਂਗਸਟਰ ਪੰਜ ਛੇ ਮਹੀਨੇ ਤੋਂ ਇੱਥੇ ਰਹਿ ਰਹੇ ਸਨ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬੱਲੋਮਾਜਰਾ ਵਿਚ ਜੋਗਿੰਦਰ ਸਿੰਘ ਦੇ ਘਰ ਵਿਚ ਹਥਿਆਰਾਂ ਨਾਲ ਲੈਸ ਨੌਜਵਾਨ ਰਹਿ ਰਹੇ ਹਨ।

Room Room

ਸੀਆਈਏ ਸਟਾਫ਼, ਡੀਐਸਪੀ ਦੀਪ ਕਮਲ, ਪੁਲਿਸ ਸਟੇਸ਼ਨ ਬਲੌਂਗੀ ਦੇ ਐਸਐਚਓ ਖੜ੍ਹ ਪੁਲਿਸ ਸਟੇਸ਼ਨ ਸਦਰ ਦੇ ਐਸਐਚਓ ਅਤੇ ਪੀਸੀਆਰ ਇੰਚਾਰਜ ਅਜੇ ਪਾਠਕ ਭਾਰੀ ਗਿਣਤੀ ਵਿਚ ਪੁਸਿ ਫੋਰਸ ਲੈ ਕੇ ਮੌਕੇ ‘ਤੇ ਪੁੱਜੇ। ਘਰ ਨੂੰ ਚਾਰੇ ਪਾਸਿਓ ਘਰੇ ਲਿਆ ਗਿਆ।

ArrestedArrested

ਪੁਲਿਸ ਮਕਾਨ ਦੇ ਉਸ ਕਮਰੇ ਤੱਕ ਪੁਹੰਚ ਗਈ, ਜਿਸ ਵਿਚ ਗੈਂਗਸਟਰ ਰਹਿੰਦੇ ਸਨ। ਪੁਲਿਸ ਕਰਮਚਾਰੀਆਂ ਨੇ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਕਿਸੇ ਨੇ ਦਰਵਾਜਾ ਨਹੀਂ ਖੋਲ੍ਹਿਆ।

Firing Firing

ਪੁਲਿਸ ਨੂੰ ਦੇਖ ਕੇ ਅੰਦਰ ਬੈਠੇ ਨੌਜਵਾਨਾਂ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਫਾਇਰਿੰਗ ਵਿਚ 15 ਤੋਂ 20 ਗੋਲੀਆਂ ਚੱਲੀਆਂ। ਘਟਨਾ ਤੋਂ ਬਾਅਦ ਪਿੰਡ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।

Room SealRoom Seal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement