
ਨਿਜ਼ਾਮੁਦੀਨ ਮਰਕਜ਼ ਵਿਚ ਮਾਮਲਿਆਂ ਵਿਚ ਦਿੱਲੀ ਪੁਲਿਸ ਨੇ ਮੌਲਾਨਾ ਸਾਦ...
ਨਵੀਂ ਦਿੱਲੀ: ਦਿੱਲੀ ਦੇ ਨਿਜ਼ਾਮੁਦੀਨ ਕੋਲ ਮੌਜੂਦ ਮਰਕਜ਼ ਨੂੰ ਖਾਲ੍ਹੀ ਕਰਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਸਰਕਾਰ ਦੇ ਹੁਕਮ ਅਤੇ ਪੁਲਿਸ ਦੀ ਚੇਤਾਵਨੀ ਤੋਂ ਬਾਅਦ ਵੀ ਜਮਾਤ ਕਿ ਉੱਥੋ ਜਾਣ ਨੂੰ ਤਿਆਰ ਨਹੀਂ ਸਨ। ਫਿਰ ਇਸ ਤੋਂ ਬਾਅਦ ਡੋਭਾਲ ਨੂੰ ਮਨਾਉਣ ਲਈ ਜਾਣਾ ਪਿਆ ਸੀ। ਮਸਜਿਦ ਦੇ ਮੌਲਾਨਾ ਸਾਦ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀ ਅਪੀਲ ਨੂੰ ਠੁਕਰਾ ਚੁੱਕੇ ਸਨ।
Photo
ਅਜਿਹੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਅਪੀਲ ਕੀਤੀ ਕਿ ਉਹ ਜਮਾਤ ਨੂੰ ਮਸਜਿਦ ਖਾਲੀ ਕਰਨ ਲਈ ਰਾਜ਼ੀ ਕਰਨ। ਇਕ ਮੀਡੀਆ ਰਿਪੋਰਟ ਮੁਤਾਬਕ ਗ੍ਰਹਿ ਮੰਤਰੀ ਦੀ ਅਪੀਲ ਤੇ ਡੋਭਾਲ 28-29 ਮਾਰਚ ਦੀ ਅੱਧੀ ਰਾਤ ਨੂੰ 2 ਵਜੇ ਮਰਕਜ਼ ਪਹੁੰਚੇ।
Photo
ਗ੍ਰਹਿ ਵਿਭਾਗ ਦੇ ਸੀਨੀਅਰ ਸੂਤਰਾਂ ਨੇ ਦਸਿਆ ਕਿ ਡੋਭਾਲ ਨੇ ਮੌਲਾਨਾ ਸਾਦ ਨੂੰ ਸਮਝਾਇਆ ਅਤੇ ਉੱਥੇ ਮੌਜੂਦ ਲੋਕਾਂ ਦਾ ਕੋਵਿਡ-19 ਟੈਸਟ ਕਰਵਾਉਣ ਨੂੰ ਕਿਹਾ ਨਾਲ ਹੀ ਲੋਕਾਂ ਨੂੰ ਕਵਾਰੰਟੀਨ ਵਿਚ ਰੱਖਣ ਦੀ ਗੱਲ਼ ਵੀ ਆਖੀ। ਸ਼ਾਹ ਅਤੇ ਡੋਭਾਲ ਨੂੰ ਸਥਿਤੀ ਦੀ ਗੰਭੀਰਤਾ ਦਾ ਪਤਾ ਸੀ ਕਿਉਂ ਕਿ ਸੁਰੱਖਿਆ ਏਜੰਸੀਆਂ ਨੇ ਕਰੀਮਨਗਰ ਵਿਚ ਇੰਡੋਨੇਸ਼ੀਆ ਦੇ 9 ਕੋਰੋਨਾ ਵਾਇਰਸ ਪੀੜਤ ਲੋਕਾਂ ਦੀ ਪਹਿਚਾਣ ਕਰ ਚੁੱਕੀ ਸੀ।
Photo
ਸੁਰੱਖਿਆ ਏਜੰਸੀਆਂ ਨੇ ਮਰਕਜ਼ ਵਿਚ ਕੋਰੋਨਾ ਵਾਇਰਸ ਦਾ ਸੰਦੇਸ਼ ਅਗਲੇ ਹੀ ਦਿਨ ਸਾਰੇ ਰਾਜਾਂ ਅਤੇ ਪੁਲਿਸ ਨੂੰ ਭੇਜ ਦਿੱਤਾ ਸੀ। NSA ਡੋਭਾਲ ਦੇ ਸਮਝਾਉਣ ਤੋਂ ਬਾਅਦ ਮਰਕਜ਼ 27, 28 ਮਾਰਚ ਨੂੰ 167 ਤਬਲੀਗੀ ਵਰਕਰਸ ਨੂੰ ਹਸਪਤਾਲ ਵਿਚ ਭਰਤੀ ਕਰਨ ਲਈ ਸਹਿਮਤ ਹੋਇਆ। ਡੋਭਾਲ ਦੇ ਦਸਤਖ਼ਤ ਤੋਂ ਬਾਅਦ ਹੀ ਜਮਾਤ ਨੇਤਾ ਮਸਜਿਦ ਦੀ ਵੀ ਸਫ਼ਾਈ ਨੂੰ ਰਾਜ਼ੀ ਹੋਇਆ।
Photo
ਡੋਭਾਲ ਨੇ ਮੁਸਲਮਾਨਾਂ ਨਾਲ ਅਪਣੇ ਪੁਰਾਣੇ ਸੰਪਰਕਾਂ ਦਾ ਇਸਤੇਮਾਲ ਕਰ ਕੇ ਇਸ ਕੰਮ ਨੂੰ ਅੰਜਾਮ ਦਿੱਤਾ। ਦੇਸ਼ ਦੀ ਸੁਰੱਖਿਆ ਲਈ ਰਣਨੀਤੀ ਬਣਾਉਣ ਲਈ ਮੁਸਲਿਮ ਉਲੇਮਾ ਉਹਨਾਂ ਨਾਲ ਮੀਟਿੰਗ ਕਰ ਚੁੱਕੇ ਸਨ। ਦਿੱਲੀ ਦੇ ਨਿਜ਼ਾਮੁਦੀਨ ਮਰਕਜ਼ ਵਿਚ ਤਬਲੀਗੀ ਜਮਾਤ ਵਿਚ ਸ਼ਾਮਲ 9 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
ਮਰਨ ਵਾਲਿਆਂ ਵਿਚ ਤੇਲੰਗਾਨਾ ਵਿਚ 6, ਤਮਿਲਨਾਡੂ, ਦਿੱਲੀ ਅਤੇ ਮੁੰਬਈ ਵਿਚ 1-1 ਹੈ। ਨਿਜ਼ਾਮੁਦੀਨ ਸਥਿਤ ਮਰਕਜ਼ ਤੋਂ ਕਰੀਬ 15,48 ਲੋਕਾਂ ਨੂੰ ਕੱਢਿਆ ਗਿਆ ਹੈ। ਇਹਨਾਂ ਵਿਚੋਂ 441 ਵਿਚ ਕੋਰੋਨਾ ਦੇ ਲੱਛਣ ਪਾਏ ਗਏ ਹਨ ਅਤੇ ਇਹਨਾਂ ਨੂੰ ਐਲਐਨਜੇਪੀ, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਅਤੇ ਜੀਟੀਬੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 1,107 ਲੋਕਾਂ ਨੂੰ ਨਰੇਲਾ ਵਿਚ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।
ਨਿਜ਼ਾਮੁਦੀਨ ਮਰਕਜ਼ ਵਿਚ ਮਾਮਲਿਆਂ ਵਿਚ ਦਿੱਲੀ ਪੁਲਿਸ ਨੇ ਮੌਲਾਨਾ ਸਾਦ, ਡਾ. ਜੀਸ਼ਾਨ, ਮੁਫਤੀ ਸ਼ਹਿਜਾਦ, ਐਮ ਸੈਫੀ, ਯੁਨੂਸ ਅਤੇ ਮੁਹੰਮਦ ਸਲਮਾਨ ਖਿਲਾਫ ਨਾਮਜ਼ਦ ਪ੍ਰਾਥਮਿਕੀ ਦਰਜ ਕੀਤੀ ਹੈ। ਮਰਕਜ਼ ਨੂੰ ਅੱਜ ਤੜਕੇ ਕਰੀਬ 3.30 ਵਜੇ 5 ਦਿਨ ਬਾਅਦ ਖਾਲ੍ਹੀ ਕਰਵਾਇਆ ਗਿਆ ਹੈ। ਮਰਕਜ਼ ਵਿਚ ਕਰੀਬ 2,100 ਲੋਕਾ ਸਨ। ਇਸ ਵਿਚ ਮੌਲਾਨਾ ਸਾਦ 28 ਮਾਰਚ ਤੋਂ ਬਾਅਦ ਲਾਪਤਾ ਹਨ। ਪੁਲਿਸ ਨੇ ਉਸ ਨੋਟਿਸ ਭੇਜਿਆ ਹੈ। ਸਾਦ ਦੀ ਤਲਾਸ਼ ਜਾਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।