ਹਰ ਕੰਪਨੀ ਦੀ ਸ਼ਰਾਬ ਦੀ ਕੀਮਤ ਵਿਚ ਅਲੱਗ-ਅਲੱਗ ਤਰ੍ਹਾਂ ਦਾ ਵਾਧਾ ਹੋਵੇਗਾ।
ਨਵੀਂ ਦਿੱਲੀ: ਨਵੀਂ ਆਬਕਾਰੀ ਨੀਤੀ ਲਾਗੂ ਹੋਣ ਨਾਲ ਪੰਜਾਬ ’ਚ ਅੱਜ ਤੋਂ ਸ਼ਰਾਬ ਮਹਿੰਗੀ ਹੋ ਜਾਵੇਗੀ । ਸ਼ਰਾਬ ਦੇ ਸ਼ੌਕੀਨਾਂ ਲਈ ਇਹ ਝਟਕਾ ਦੇਣ ਵਾਲੀ ਖਬਰ ਹੋ ਸਕਦੀ ਹੈ। ਅੱਜ ਤੋਂ ਦੇਸੀ ਸ਼ਰਾਬ ਦੀ ਬੋਤਲ ਅੱਠ ਰੁਪਏ ਤੱਕ ਮਹਿੰਗੀ ਜਦੋਂਕਿ ਅੰਗਰੇਜ਼ੀ ਸ਼ਰਾਬ ਦੀ ਕੀਮਤ ਵਿੱਚ 20 ਰੁਪਏ ਤੱਕ ਦਾ ਵਾਧਾ ਕੀਤਾ ਗਿਆ।
ਇਹ ਵੀ ਪੜ੍ਹੋ: ਐਲੋਵੇਰਾ ਸਰੀਰ ਲਈ ਵਰਦਾਨ ਹੈ, ਢਿੱਡ ਸਬੰਧੀ ਕਈ ਬੀਮਾਰੀਆਂ ਨੂੰ ਕਰਦੈ ਦੂਰ
ਹਰ ਕੰਪਨੀ ਦੀ ਸ਼ਰਾਬ ਦੀ ਕੀਮਤ ਵਿਚ ਅਲੱਗ-ਅਲੱਗ ਤਰ੍ਹਾਂ ਦਾ ਵਾਧਾ ਹੋਵੇਗਾ। ਬੀਅਰ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਆਬਕਾਰੀ ਮਹਿਕਮੇ ਵੱਲੋਂ ਐਤਕੀਂ ਵਿਦੇਸ਼ੀ ਸ਼ਰਾਬ ਦੀ ਕੀਮਤ ਵਿਚ ਕਟੌਤੀ ਕੀਤੀ ਗਈ ਹੈ। 'ਆਬਕਾਰੀ ਮਹਿਕਮੇ ਵੱਲੋਂ ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਐਕਸ ਡਿਸਟਿਲਰੀ ਕੀਮਤ ਵਿਚ 1.9 ਫ਼ੀਸਦੀ ਦੇ ਵਾਧੇ ਨੂੰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਡੌਂਕੀ ਲਗਾ ਕੇ ਅਮਰੀਕਾ ਜਾਣ ਵਾਲਾ ਭਾਰਤੀ ਪਰਿਵਾਰ ਨਦੀ 'ਚ ਡੁੱਬਿਆ, 8 ਮੌਤਾਂ
ਪੰਜਾਬ ਸਰਕਾਰ ਨੇ ਸ਼ੁੱਕਰਵਾਰ ਸ਼ਾਮ ਤੱਕ ਸਾਲ 2023-24 ਲਈ ਸ਼ਰਾਬ ਦੇ ਸਾਰੇ ਠੇਕਿਆਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ। ਪਿਛਲੇ ਸਾਲ ਕਾਫੀ ਵਿਵਾਦਾਂ ਤੋਂ ਬਾਅਦ ਇਹ ਕੰਮ ਵਿੱਤੀ ਸਾਲ ਸ਼ੁਰੂ ਹੋਣ ਦੇ ਤਿੰਨ ਮਹੀਨਿਆਂ ਬਾਅਦ ਹੋ ਸਕਿਆ ਸੀ। ਇਸ ਸਾਲ ਸਰਕਾਰ ਨੂੰ ਆਬਕਾਰੀ ਨੀਤੀ ਤੋਂ 10,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਮਿਲਣ ਦੀ ਉਮੀਦ ਹੈ। ਸਾਲ 2022-23 ਵਿੱਚ ਵੀ ਸਰਕਾਰ ਨੇ 8814 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਹੈ, ਜੋ ਕਿ ਪਿਛਲੇ ਸਾਲ ਹਾਸਲ ਕੀਤੇ 6254 ਕਰੋੜ ਰੁਪਏ ਨਾਲੋਂ 42% ਵੱਧ ਹੈ।