ਮੈਟਰੋਪੋਲੀਟਨ ਮੈਜਿਸਟ੍ਰੇਟ ਸਾਨਿਆ ਦਲਾਲ ਨੇ ਚਾਰਜਸ਼ੀਟ 'ਤੇ ਵਿਚਾਰ ਲਈ 13 ਅਪ੍ਰੈਲ ਦੀ ਤਰੀਕ ਤੈਅ ਕੀਤੀ
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਕਾਂਝਵਾਲਾ ਮਾਮਲੇ 'ਚ ਸੱਤ ਮੁਲਜ਼ਮਾਂ ਖਿਲਾਫ 800 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ 1 ਜਨਵਰੀ ਦੀ ਸਵੇਰ ਨੂੰ ਸੁਲਤਾਨਪੁਰੀ ਤੋਂ ਕਾਂਝਵਾਲਾ ਜਾ ਰਹੀ ਇਕ 20 ਸਾਲਾ ਲੜਕੀ ਦੀ ਕਾਰ ਹੇਠਾਂ ਘਸੀਟੇ ਜਾਣ ਕਾਰਨ ਮੌਤ ਹੋ ਗਈ ਸੀ। ਮੈਟਰੋਪੋਲੀਟਨ ਮੈਜਿਸਟ੍ਰੇਟ ਸਾਨਿਆ ਦਲਾਲ ਨੇ ਚਾਰਜਸ਼ੀਟ 'ਤੇ ਵਿਚਾਰ ਲਈ 13 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ। ਪੁਲਿਸ ਨੇ 2 ਜਨਵਰੀ ਨੂੰ ਇਸ ਮਾਮਲੇ ਵਿਚ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਅਤੇ ਮਨੋਜ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ਸ਼ਿਵਸੈਨਾ MP ਸੰਜੇ ਰਾਉਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ! ਬਿਸ਼ਨੋਈ ਗੈਂਗ ਦੇ ਨਾਂਅ ਤੋਂ ਆਇਆ ਮੈਸੇਜ
ਅਦਾਲਤ ਨੇ ਇਸ ਤੋਂ ਪਹਿਲਾਂ ਦੋ ਹੋਰ ਮੁਲਜ਼ਮ ਆਸ਼ੂਤੋਸ਼ ਭਾਰਦਵਾਜ ਅਤੇ ਅੰਕੁਸ਼ ਨੂੰ ਜ਼ਮਾਨਤ ਦੇ ਦਿੱਤੀ ਸੀ। ਦੀਪਕ ਖੰਨਾ ਦੀ ਜ਼ਮਾਨਤ ਪਟੀਸ਼ਨ ਸੈਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਕਰੀਬ 117 ਗਵਾਹਾਂ ਨਾਲ 800 ਪੰਨਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਸਣੇ ਇਹ ਸੂਬਿਆਂ ਵਿਚ ਫਿਰ ਹੋਵੇਗੀ ਬਾਰਿਸ਼, ਮੌਸਮ ਵਿਭਾਗ ਵਲੋਂ ਅਲਰਟ ਜਾਰੀ
ਪੁਲਿਸ ਨੇ ਕਿਹਾ, ''ਜਾਂਚ ਦੌਰਾਨ ਇਕੱਠੀ ਕੀਤੀ ਸਮੱਗਰੀ ਅਤੇ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ 'ਤੇ ਮੁਕੱਦਮਾ ਚਲਾਉਣ ਲਈ ਢੁੱਕਵੀਂ ਸਮੱਗਰੀ ਮੌਜੂਦ ਹੈ।''
ਚਾਰਜਸ਼ੀਟ ਮੁਤਾਬਕ ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਅਤੇ ਮਨੋਜ ਮਿੱਤਲ 'ਤੇ ਹੱਤਿਆ ਦੇ ਦੋਸ਼ ਲਾਏ ਗਏ ਹਨ। ਆਸ਼ੂਤੋਸ਼ ਅਤੇ ਅਮਿਤ ਖੰਨਾ 'ਤੇ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਮੁਲਜ਼ਮਾਂ 'ਤੇ ਅਪਰਾਧਿਕ ਸਾਜ਼ਿਸ਼ ਰਚਣ, ਸਬੂਤਾਂ ਨੂੰ ਨਸ਼ਟ ਕਰਨ, ਅਪਰਾਧੀ ਨੂੰ ਪਨਾਹ ਦੇਣ, ਸਾਂਝੀ ਮਨਸ਼ਾ ਅਤੇ ਗਲਤ ਜਾਣਕਾਰੀ ਦੇਣ ਦੇ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ: 2024 ਦੀਆਂ ਚੋਣਾਂ ਦੇ ਮੱਦੇਨਜ਼ਰ ਫਿਰਕੂ ਹਿੰਸਾ ਭੜਕਾਉਣ ਦੀ ਯੋਜਨਾ ਬਣਾ ਰਹੀ ਭਾਜਪਾ: ਕਪਿਲ ਸਿੱਬਲ
ਦਿੱਲੀ ਪੁਲਿਸ ਨੇ ਅਮਿਤ ਖੰਨਾ 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਵਾਧੂ ਦੋਸ਼ ਲਗਾਏ ਹਨ। ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (ਸੀਆਰਪੀਸੀ) ਦੇ ਤਹਿਤ ਪੁਲਿਸ ਨੂੰ 90 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਇਰ ਕਰਨੀ ਹੁੰਦੀ ਹੈ। ਦਿੱਲੀ ਪੁਲਿਸ ਨੇ ਹਾਲ ਹੀ ਵਿਚ ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 302 (ਕਤਲ) ਲਗਾਈ ਸੀ।