Milan Tram Derail: ਟਰਾਂਸਪੋਰਟ ਮੰਤਰੀ ਮੈਟੀਓ ਸਾਲਵਿਨੀ ਨੇ ਪ੍ਰਗਟਾਇਆ ਦੁੱਖ
Milan Tram Derail News: ਇਟਲੀ ਦੇ ਸ਼ਹਿਰ ਮਿਲਾਨ ਵਿਚ ਇਕ ਟਰਾਮ (ਰੇਲ) ਪਟੜੀ ਤੋਂ ਉਤਰ ਕੇ ਇੱਕ ਦੁਕਾਨ ਦੀ ਖਿੜਕੀ ਨਾਲ ਟਕਰਾ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 40 ਹੋਰ ਜ਼ਖ਼ਮੀ ਹੋ ਗਏ। ਸਥਾਨਕ ਫਾਇਰ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਟਰਾਮ ਪਟੜੀ ਤੋਂ ਉਤਰ ਗਈ ਅਤੇ ਸਿੱਧੀ ਇੱਕ ਦੁਕਾਨ ਨਾਲ ਟਕਰਾ ਗਈ, ਜਿਸ ਕਾਰਨ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ ਅਤੇ ਰਾਹਗੀਰਾਂ ਵਿੱਚ ਦਹਿਸ਼ਤ ਫੈਲ ਗਈ।
ਸਥਾਨਕ ਐਮਰਜੈਂਸੀ ਸੇਵਾਵਾਂ ਦੇ ਅਨੁਸਾਰ, 13 ਐਂਬੂਲੈਂਸਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ। ਸਿਵਲ ਡਿਫੈਂਸ ਟੀਮਾਂ ਨੇ ਜ਼ਖ਼ਮੀਆਂ ਦੀ ਮਦਦ ਲਈ ਇੱਕ ਅਸਥਾਈ ਟੈਂਟ ਵੀ ਸਥਾਪਤ ਕੀਤਾ। ਚਸ਼ਮਦੀਦਾਂ ਦੇ ਅਨੁਸਾਰ, ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਹੋ ਗਏ।
ਮਿਲਾਨ ਟਰਾਂਸਪੋਰਟ ਕੰਪਨੀ ਏਟੀਐਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਾਦਸੇ ਵਿਚ ਸ਼ਾਮਲ ਟਰਾਮ ਸ਼ਹਿਰ ਵਿੱਚ ਚੱਲ ਰਹੇ ਨਵੇਂ ਮਾਡਲਾਂ ਵਿੱਚੋਂ ਇੱਕ ਸੀ। ਕੰਪਨੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।
