ਖ਼ਬਰਾਂ |

ਤਾਜ਼ਾ |

Kerala News : ਫਿਲਮ 'ਐਮਪੁਰਾਣ' ਵਿਰੁੱਧ ਹਾਈ ਕੋਰਟ ਜਾਣ ਵਾਲੇ ਭਾਜਪਾ ਨੇਤਾ ਵਿਜੇਸ਼ ਵੇੱਟਮ ਵਿਰੁੱਧ ਕੀਤੀ ਅਨੁਸ਼ਾਸਨੀ ਕਾਰਵਾਈ

By : BALJINDERK

Published : Apr 1, 2025, 6:30 pm IST
Updated : Apr 1, 2025, 6:30 pm IST
SHARE ARTICLE
ਫਿਲਮ 'ਐਮਪੁਰਾਣ'
ਫਿਲਮ 'ਐਮਪੁਰਾਣ'

Kerala News : ਭਾਜਪਾ ਤ੍ਰਿਸ਼ੂਰ ਜ਼ਿਲ੍ਹਾ ਕਮੇਟੀ ਦੇ ਸਾਬਕਾ ਮੈਂਬਰ ਵਿਜੇਸ਼ ਵੇੱਟਮ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ

Kerala News in Punjabi : ਮਲਿਆਲਮ ਫਿਲਮ 'ਐਮਪੁਰਾਣ' ਦੀ ਸਕ੍ਰੀਨਿੰਗ ਨੂੰ ਰੋਕਣ ਲਈ ਕੇਰਲ ਹਾਈ ਕੋਰਟ ’ਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨਕਰਤਾ ਵੀ. ਵੀ. ਵਿਜੇਸ਼ ਹਨ, ਜੋ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਤ੍ਰਿਸ਼ੂਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਹਨ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿੱਚ ਗੋਧਰਾ ਤੋਂ ਬਾਅਦ ਦੇ ਫਿਰਕੂ ਦੰਗਿਆਂ ਨੂੰ ਫ਼ਿਲਮ ’ਚ ਦਰਸਾਉਣ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ਨਾਲ ਫਿਰਕੂ ਹਿੰਸਾ ਹੋ ਸਕਦੀ ਹੈ। ਮੋਹਨ ਲਾਲ ਅਭਿਨੀਤ ਵੱਡੇ ਬਜਟ ਵਾਲੀ ਫਿਲਮ 'ਐਮਪੁਰਾਣ' ਵਿਵਾਦ ਦਾ ਕੇਂਦਰ ਬਣ ਗਈ ਹੈ ਕਿਉਂਕਿ ਕੁਝ ਸੱਜੇ-ਪੱਖੀ ਸਮੂਹਾਂ ਨੇ 2002 ਦੇ ਗੁਜਰਾਤ ਦੰਗਿਆਂ ਦੇ ਚਿੱਤਰਣ 'ਤੇ ਇਤਰਾਜ਼ ਜਤਾਇਆ ਸੀ।

ਵਿਵਾਦਾਂ ਦੇ ਵਿਚਕਾਰ ਪ੍ਰਿਥਵੀਰਾਜ-ਮੋਹਨਲਾਲ ਫਿਲਮ 'ਐਮਪੁਰਾਣ' ਵਿਰੁੱਧ ਹਾਈ ਕੋਰਟ ਜਾਣ ਵਾਲੇ ਭਾਜਪਾ ਨੇਤਾ ਵਿਜੇਸ਼ ਵੇੱਟਮ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਭਾਜਪਾ ਤ੍ਰਿਸ਼ੂਰ ਜ਼ਿਲ੍ਹਾ ਕਮੇਟੀ ਦੇ ਸਾਬਕਾ ਮੈਂਬਰ ਵਿਜੇਸ਼ ਵੇੱਟਮ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।  ਕੇਰਲ ਹਾਈ ਕੋਰਟ ਨੇ ਫਿਲਮ ਦੀ ਸਕ੍ਰੀਨਿੰਗ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਫਿਲਮ ਰਾਸ਼ਟਰ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਧਾਰਮਿਕ ਨਫ਼ਰਤ ਦਾ ਰਾਹ ਪੱਧਰਾ ਕਰਦੀ ਹੈ।

(For more news apart from Disciplinary action taken against BJP leader Vijayesh Vettam who moved High Court against the film 'Empuran' News in Punjabi, stay tuned to Rozana Spokesman)

 

Location: India, Kerala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM
Advertisement