ਫਲਿਪਕਾਰਟ ਨੇ ਮੁਲਾਜ਼ਮਾਂ ਲਈ 105 ਫ਼ੀ ਸਦੀ  ਬੋਨਸ ਦਾ ਕੀਤਾ ਐਲਾਨ
Published : Mar 20, 2026, 10:55 pm IST
Updated : Mar 20, 2026, 10:55 pm IST
SHARE ARTICLE
Representative image
Representative image

ਮਾਰਚ ਮਹੀਨੇ ਵਿਚ ਹੀ ਜਾਰੀ ਕਰ ਦਿਤਾ ਜਾਵੇਗਾ ਬੋਨਸ

ਨਵੀਂ ਦਿੱਲੀ, 20 ਮਾਰਚ: ਈ-ਕਾਮਰਸ ਖੇਤਰ ਦੀ ਵੱਡੀ ਕੰਪਨੀ ਫਲਿਪਕਾਰਟ ਨੇ ਅਪਣੇ  ਕਾਰੋਬਾਰ ਵਿਚ ਆਈ ਮਜ਼ਬੂਤੀ ਨੂੰ ਵੇਖਦੇ  ਹੋਏ ਮੁਲਾਜ਼ਮਾਂ ਨੂੰ ਸਾਲ 2025 ਲਈ 105 ਫ਼ੀ ਸਦੀ  ਬੋਨਸ ਦੇਣ ਦਾ ਐਲਾਨ ਕੀਤਾ ਹੈ।

ਕੰਪਨੀ ਦੇ ਇਕ  ਅੰਦਰੂਨੀ ਈਮੇਲ ਅਨੁਸਾਰ, ਸੀਨੀਅਰ ਡਾਇਰੈਕਟਰ ਅਤੇ ਉਸ ਤੋਂ ਹੇਠਾਂ ਦੇ ਅਹੁਦਿਆਂ ਉਤੇ  ਕੰਮ ਕਰ ਰਹੇ ਯੋਗ ਮੁਲਾਜ਼ਮਾਂ ਨੂੰ ਇਹ ਬੋਨਸ ਮਾਰਚ ਮਹੀਨੇ ਵਿਚ ਹੀ ਜਾਰੀ ਕਰ ਦਿਤਾ ਜਾਵੇਗਾ। ਹਾਲਾਂਕਿ, ਉਪ-ਪ੍ਰਧਾਨ ਅਤੇ ਸੀਨੀਅਰ ਉਪ-ਪ੍ਰਧਾਨ ਪੱਧਰ ਦੇ ਅਧਿਕਾਰੀਆਂ ਨੂੰ ਇਹ ਭੁਗਤਾਨ ਉਨ੍ਹਾਂ ਦੀ ਪ੍ਰਦਰਸ਼ਨ ਸਮੀਖਿਆ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੀਤਾ ਜਾਵੇਗਾ।

ਕੰਪਨੀ ਨੇ ਕਿਹਾ, “ਬੋਨਸ ਦੇਣ ਦਾ ਸਾਡਾ ਇਹ ਸਾਲਾਨਾ ਪੈਮਾਨਾ ਦਰਸਾਉਂਦਾ ਹੈ ਕਿ ਅਸੀਂ ਕਾਰੋਬਾਰ ਅਤੇ ਮੁਨਾਫ਼ੇ ਦੀ ਦਿਸ਼ਾ ਵਿਚ ਕਿੰਨੀ ਤਰੱਕੀ ਕੀਤੀ ਹੈ। ਅਸੀਂ ਵਿਕਾਸ ਦੀ ਰਫ਼ਤਾਰ ਨੂੰ ਕਾਇਮ ਰਖਦੇ  ਹੋਏ ਮੁਨਾਫ਼ੇ ਵਲ  ਵਧਣ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।’’ ਵੋਲਮਾਰਟ ਦੀ ਮਲਕੀਅਤ ਵਾਲੀ ਇਸ ਕੰਪਨੀ ਨੇ ਅਪਣੇ  ਮੁੱਖ ਕਾਰੋਬਾਰੀ ਖੇਤਰਾਂ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਦੇ ਨਵੇਂ ਰਸਤੇ ਖੋਲ੍ਹਣ ਵਿਚ ਕਾਮਯਾਬੀ ਹਾਸਲ ਕੀਤੀ ਹੈ। 
 

Location: International

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement