
Hyderabad News: ਕਾਰ ਚਾਲਕ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ, ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜਿਆ
German woman accuses car driver of rape in Hyderabad: ਤੇਲੰਗਾਨਾ ਦੇ ਹੈਦਰਾਬਾਦ ’ਚ ਇਕ 22 ਸਾਲਾ ਜਰਮਨ ਔਰਤ ਨੇ ਇਕ ਕਾਰ ਡਰਾਈਵਰ ’ਤੇ ਕਾਰ ’ਚ ਬਿਠਾਉਣ ਤੋਂ ਬਾਅਦ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।ਪੁਲਿਸ ਨੂੰ ਦਿਤੀ ਆਪਣੀ ਸ਼ਿਕਾਇਤ ’ਚ ਔਰਤ ਨੇ ਕਿਹਾ ਕਿ ਡਰਾਈਵਰ ਨੇ ਸੋਮਵਾਰ ਦੇਰ ਸ਼ਾਮ ਕਾਰ ਦੀ ਪਿਛਲੀ ਸੀਟ ’ਤੇ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁਛ ਗਿਛ ਕੀਤੀ ਗਈ ਹੈ।
ਪੁਲਿਸ ਅਨੁਸਾਰ, ਜਰਮਨ ਔਰਤ ਆਪਣੇ ਇੱਕ ਹੋਰ ਸਾਥੀ ਨਾਲ 4 ਮਾਰਚ ਨੂੰ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਹੈਦਰਾਬਾਦ ਆਈ ਸੀ। ਸੋਮਵਾਰ ਨੂੰ ਉਹ ਅਤੇ ਉਸਦਾ ਜਰਮਨ ਦੋਸਤ ਸ਼ਹਿਰ ’ਚ ਘੁੰਮ ਰਹੇ ਸਨ ਜਦੋਂ ਇੱਕ ਡਰਾਈਵਰ ਨੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਸਵਾਰੀ ਦੀ ਪੇਸ਼ਕਸ਼ ਕੀਤੀ। ਗੱਡੀ ਵਿੱਚ ਕੁਝ ਹੋਰ ਯਾਤਰੀ ਵੀ ਸਨ, ਜੋ ਬਾਅਦ ਵਿੱਚ ਹੇਠਾਂ ਉਤਰ ਗਏ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸਦਾ ਜਰਮਨ ਦੋਸਤ ਵੀ ਸ਼ਹਿਰ ਦੇ ਬਾਹਰਵਾਰ ਮਾਮੀਦੀਪਲੀ ਪਹੁੰਚਣ ਤੋਂ ਪਹਿਲਾਂ ਹੀ ਉਤਰ ਗਿਆ। ਇਸ ਤੋਂ ਬਾਅਦ ਪੀੜਤ ਸ਼ਾਮ 7.30 ਵਜੇ ਦੇ ਕਰੀਬ ਕੁੱਝ ਤਸਵੀਰਾਂ ਖਿੱਚਣ ਲਈ ਡਰਾਈਵਰ ਨਾਲ ਕਾਰ ’ਚ ਇਕੱਲੀ ਹੀ ਮਾਮੀਦੀਪੱਲੀ ਗਈ। ਬਾਅਦ ਵਿੱਚ ਉਸਨੇ ਆਪਣੇ ਜਰਮਨ ਦੋਸਤ ਨੂੰ ਦੱਸਿਆ ਕਿ ਕਾਰ ਡਰਾਈਵਰ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਪਹਾੜੀਸ਼ਰੀਫ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
(For more news apart from Hyderabad Latest News, stay tuned to Rozana Spokesman)