
ਉਤਰ ਪ੍ਰਦੇਸ਼ ਦੇ ਉਨਾਵ ਵਿਚ ਇਕ ਹੋਰ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ...
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਉਨਾਵ ਵਿਚ ਇਕ ਹੋਰ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਦੋਸ਼ੀ ਦੋ ਸਾਲ ਤੋਂ ਪੀੜਤਾ ਨੂੰ ਐਮਐਮਐਸ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਬਲਾਤਕਾਰ ਕਰਦੇ ਆ ਰਹੇ ਸਨ। ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ। ਸਮੂਹਕ ਬਲਾਤਕਾਰ ਦਾ ਦੋਸ਼ ਤਿੰਨ ਲੜਕਿਆਂ 'ਤੇ ਲਗਾਇਆ ਗਿਆ ਹੈ।
another gang rape case register in unnao
ਦਸ ਦਈਏ ਕਿ ਹਾਲ ਹੀ ਵਿਚ ਇਕ ਭਾਜਪਾ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਸੀ। ਇਸ ਮਾਮਲੇ ਵਿਚ ਕਾਫ਼ੀ ਵਿਵਾਦ ਹੋਣ ਤੋਂ ਬਾਅਦ ਮਾਮਲਾ ਸੀਬੀਆਈ ਨੂੰ ਸੌਂਪ ਦਿਤਾ ਗਿਆ ਸੀ ਅਤੇ ਦੋਸ਼ੀ ਵਿਧਾਇਕ ਦੀ ਗ੍ਰਿਫ਼ਤਾਰੀ ਹੋ ਸਕੀ ਸੀ।
another gang rape case register in unnao
ਉਥੇ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿਚ 5 ਸਾਲ ਦੀ ਇਕ ਮਾਸੂਮ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਵਾਰ ਦਾ ਕਹਿਣਾ ਹੈ ਕਿ ਗੁਆਂਢ ਦਾ ਇਕ ਵਿਅਕਤੀ ਬੱਚੀ ਨੂੰ ਵਿਆਹ ਵਿਚ ਲਿਜਾਣ ਦੇ ਬਹਾਨੇ ਅਪਣੇ ਨਾਲ ਲੈ ਗਿਆ, ਫਿ਼ਰ ਉਸ ਦੇ ਨਾਲ ਬਲਾਤਕਾਰ ਕੀਤਾ ਅਤੇ ਹੱਤਿਆ ਤੋਂ ਬਾਅਦ ਲਾਸ਼ ਜੰਗਲ ਵਿਚ ਸੁੱਟ ਦਿਤੀ।
another gang rape case register in unnao
ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਦੋਸ਼ੀ ਨੇ ਅਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਤੋਂ ਪੁਛਗਿਛ ਤੋਂ ਬਾਅਦ ਬੱਚੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਇਹ ਮਾਮਲਾ 28 ਅਪ੍ਰੈਲ ਦਾ ਦਸਿਆ ਜਾ ਰਿਹਾ ਹੈ।