ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਵਿਚਾਲੇ ਇੱਕ ਹੋਰ ਵਿਅਕਤੀ ਦੀ ਆਕਸੀਜਨ ਦੀ ਕਮੀ ਕਾਰਨ ਗਈ ਜਾਨ
Published : May 1, 2021, 11:37 am IST
Updated : May 1, 2021, 11:37 am IST
SHARE ARTICLE
DEAD
DEAD

ਜੇਕਰ ਡਾਕਟਰਾਂ ਵੱਲੋਂ ਸਹੀ ਇਲਾਜ ਅਤੇ ਆਕਸੀਜਨ ਦਿੱਤੀ ਜਾਂਦੀ ਤਾਂ ਉਸਦੇ ਪਤੀ ਦੀ ਜਾਨ ਬੱਚ ਸਕਦੀ ਸੀ।

ਪਾਨੀਪਤ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਣ ਕਰਕੇ ਹਾਲਾਤ ਬੇਹੱਦ ਖ਼ਰਾਬ ਨਜ਼ਰ ਆ ਰਹੇ ਹਨ। ਇਸ ਦੌਰਾਨ ਹੁਣ ਸਿਹਤ ਸੇਵਾਵਾਂ ਦੀ ਖਸਤਾ ਹਾਲਤ ਵੀ ਬੇਨਕਾਬ ਹੁੰਦੀ ਜਾ ਰਹੀ ਹੈ। ਇਸਦੇ ਚਲਦੇ ਅੱਜ ਤਾਜਾ ਮਾਮਲਾ ਪਾਨੀਪਤ ਦੇ ਇਸਰਾਨਾ ਸਥਿਤ ਮੈਡੀਕਲ ਕਾਲਜ ਬਣੇ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਮਰੀਜ ਦੀ ਆਕਸੀਜਨ ਕਰਕੇ ਜਾਨ ਚਲੀ ਗਈ। ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਵਿਚਾਲੇ ਆਮ ਲੋਕ ਦਮ ਤੋੜ ਰਹੇ ਹਨ। 

Corona Corona

ਦੱਸਣਯੋਗ ਹੈ ਕਿ ਕੋਵਿਡ ਹਸਪਤਾਲ ਤੋਂ ਇੱਕ ਬੇਹੱਦ ਦਰਦਨਾਕ ਤਸਵੀਰ ਸਾਹਮਣੇ ਆਈ ਹੈ ਜਿਥੇ ਇੱਕ ਪਤਨੀ ਆਪਣੇ ਪਤੀ ਦੀ ਜਾਨ ਬਚਾਉਣ ਲਈ ਕਈ ਘੰਟੇ ਆਕਸੀਜਨ ਦੀ ਨਾਲੀ ਬਿਮਾਰ ਪਤੀ ਦੇ ਨੱਕ ਨੂੰ ਲਗਾਕੇ ਬੈਠੀ ਰਹੀ ਕਿ ਉਸਦਾ ਪਤੀ ਸਾਹ ਲਏਗਾ। ਮ੍ਰਿਤਕ ਨਰਿੰਦਰ ਦੀ ਪਤਨੀ ਦਾ ਆਰੋਪ ਹੈ ਕਿ ਉਸਦੇ ਪਤੀ ਦੇ ਇਲਾਜ ਵਿੱਚ ਭਾਰੀ ਲਾਪਰਵਾਹੀ ਵਰਤੀ ਗਈ ਸੀ ਜਿਸ ਕਾਰਨ ਉਸਦੇ ਪਤੀ ਦੀ ਮੌਤ ਹੋ ਗਈ।

deaddead

ਇਸ ਦੇ ਨਾਲ ਹੀ ਇਹ ਇਲਜ਼ਾਮ ਵੀ ਲਾਏ ਕਿ ਡਾਕਟਰ ਉਸਦੇ ਪਤੀ ਨੂੰ ਇੱਕ ਆਕਸੀਜਨ ਮਾਸਕ ਤੱਕ ਨਹੀਂ ਦੇ ਸਕੇ। ਉਸਨੇ ਕਿਹਾ ਕਿ ਜੇਕਰ ਡਾਕਟਰਾਂ ਵੱਲੋਂ ਸਹੀ ਇਲਾਜ ਅਤੇ ਆਕਸੀਜਨ ਦਿੱਤੀ ਜਾਂਦੀ ਤਾਂ ਉਸਦੇ ਪਤੀ ਦੀ ਜਾਨ ਬੱਚ ਸਕਦੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement