ਕੋਰੋਨਾ ਨੇ ਢਾਹਿਆ ਕਹਿਰ : ਬ੍ਰਾਜ਼ੀਲ ਵਿਚ ਮਹਿਜ਼ ਇਕ ਮਹੀਨੇ ਵਿਚ ਇਕ ਲੱਖ ਲੋਕਾਂ ਦੀ ਮੌਤ
Published : May 1, 2021, 9:38 am IST
Updated : May 1, 2021, 9:38 am IST
SHARE ARTICLE
Corona death
Corona death

ਇਸ ਮਹੀਨੇ ਦੇ ਪਹਿਲੇ ਦੋ ਦਿਨਾਂ ਵਿਚ 4000 ਤੋਂ ਵੱਧ ਲੋਕਾਂ ਦੀ ਹੋਈ ਮੌਤ

ਸਾਉ ਪਾਉਲੋ : ਬ੍ਰਾਜ਼ੀਲ ਵਿਚ ਇਕ ਮਹੀਨੇ ਵਿਚ ਕੋਵਿਡ-19 ਨਾਲ ਇਕ ਲੱਖ ਲੋਕਾਂ ਦੀ ਜਾਨ ਚਲੀ ਗਈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 4 ਲੱਖ ਤੋਂ ਪਾਰ ਪਹੁੰਚ ਗਈ ਹੈ। ਹੁਣ ਉਹ ਮੌਤਾਂ ਦੇ ਮਾਮਲੇ ਵਿਚ ਦੁਨੀਆ ਵਿਚ ਦੂਜੇ ਨੰਬਰ ’ਤੇ ਹੈ। ਕੁਝ ਸਿਹਤ ਮਾਹਰਾਂ ਨੇ ਦੇਸ਼ ਵਿਚ ਹਾਲਾਤ ਹੋਰ ਵਿਗੜਨ ਨੂੰ ਲੈ ਕੇ ਚਿਤਾਵਨੀ ਦਿਤੀ ਹੈ। ਬ੍ਰਾਜ਼ੀਲ ਵਿਚ ਇਸ ਆਲਮੀ ਮਹਾਂਮਾਰੀ ਨਾਲ ਅਪ੍ਰੈਲ ਵਿਚ ਸੱਭ ਤੋਂ ਵੱਧ ਮੌਤਾਂ ਹੋਈਆਂ ਹਨ। 

Corona deathCorona death

ਦੇਸ਼ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਇਸ ਮਹੀਨੇ ਦੇ ਪਹਿਲੇ ਦੋ ਦਿਨਾਂ ਵਿਚ 4000 ਤੋਂ ਵੱਧ ਲੋਕਾਂ ਦੀ ਮੌਤ ਹੋਈ। ਪਿਛਲੇ ਦੋ ਹਫ਼ਤਿਆਂ ਵਿਚ ਰੋਜ਼ਾਨਾ ਕਰੀਬ 2400 ਲੋਕਾਂ ਦੀ ਮੌਤ ਹੋਈ ਅਤੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ 3001 ਹੋਰ ਲੋਕਾਂ ਦੇ ਮਰਨ ਦੀ ਜਾਣਕਾਰੀ ਦਿਤੀ, ਜਿਸ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 401,186 ’ਤੇ ਪਹੁੰਚ ਗਈ। ਸਥਾਨਕ ਸਿਹਤ ਮਾਹਰਾਂ ਨੇ ਲਾਗ ਦੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਘਟਣ ’ਤੇ ਥੋੜ੍ਹਾ ਸੁੱਖ ਦਾ ਸਾਹ ਲਿਆ ਪਰ ਉਨ੍ਹਾਂ ਨੂੰ ਬੀਮਾਰੀ ਦੀ ਇਕ ਹੋਰ ਲਹਿਰ ਆਉਣ ਦਾ ਖ਼ਦਸ਼ਾ ਹੈ ਜਿਵੇਂ ਕਿ ਕੁਝ ਯੂਰਪੀ ਦੇਸ਼ਾਂ ਵਿਚ ਦੇਖਿਆ ਗਿਆ।

corona deathcorona death

ਆਨਲਾਈਨ ਰਿਸਰਚ ਵੈਬਸਾਈਟ ‘ਆਵਰ ਵਰਲਡ ਇਨ ਡਾਟਾ’ ਮੁਤਾਬਕ 6 ਫ਼ੀ ਸਦੀ ਤੋਂ ਵੀ ਘੱਟ ਬ੍ਰਾਜ਼ੀਲੀਆਈ ਨਾਗਰਿਕਾਂ ਨੂੰ ਕੋਵਿਡ-19 ਟੀਕਾ ਲੱਗਿਆ ਹੈ। ਦੇਸ਼ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਦੁਹਰਾਇਆ ਕਿ ਉਹ ਸੱਭ ਤੋਂ ਅਖੀਰ ਵਿਚ ਟੀਕਾ ਲਗਵਾਉਣਗੇ ਅਤੇ ਉਨ੍ਹਾਂ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਲਗਾਉਣ ਲਈ ਦੇਸ਼ ਭਰ ਦੇ ਮੇਅਰਾਂ ਅਤੇ ਗਵਰਨਰਾਂ ’ਤੇ ਨਿਸ਼ਾਨਾ ਵਿੰਨ੍ਹਿਆ।

Coronavirus Coronavirus

ਸਿਹਤ ਮੰਤਰਾਲੇ ਦੇ ਚੋਟੀ ਦੇ ਅਧਿਕਾਰੀਆਂ ਵਿਚੋਂ ਇਕ ਮਹਾਮਾਰੀ ਮਾਹਰ ਵੇਂਡਰਸਨ ਓਲਿਵਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਜੂਨ ਦੇ ਅੱਧ ਤਕ ਤੀਜੀ ਲਹਿਰ ਆਉਣ ਦਾ ਖ਼ਦਸ਼ਾ ਹੈ। ਜਾਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ, 2020 ਨੂੰ ਕੋਵਿਡ-19 ਨੂੰ ਮਹਾਂਮਾਰੀ ਦੇ ਤੌਰ ’ਤੇ ਐਲਾਨਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਦੁਨੀਆਂ ਵਿਚ 1.49 ਕਰੋੜ ਤੋਂ ਵੱਧ ਲੋਕ ਇਸ ਵਾਇਰਸ ਤੋਂ ਪੀੜਤ ਹੋ ਚੁਕੇ ਹਨ ਅਤੇ 31.50 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement