ਢਹਿ-ਢੇਰੀ ਹੋਈ ਚੰਡੀਗੜ੍ਹ ਦੀ ਕਲੋਨੀ ਨੰਬਰ 4 , ਕਰੀਬ 5 ਹਜ਼ਾਰ ਪਰਿਵਾਰ ਹੋਏ ਬੇਘਰ
Published : May 1, 2022, 2:49 pm IST
Updated : May 1, 2022, 3:16 pm IST
SHARE ARTICLE
Chandigarh news
Chandigarh news

80 ਏਕੜ ਜ਼ਮੀਨ ਕਰਵਾਈ ਖਾਲੀ 

ਚੰਡੀਗੜ੍ਹ : ਸਥਾਨਕ ਕਲੋਨੀ ਨੰਬਰ 4 ਵਿੱਚ ਅੱਜ ਸੈਂਕੜੇ ਪਰਿਵਾਰ ਬੇਘਰ ਹੋ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਭਾਰੀ ਬੁਲਡੋਜ਼ਰਾਂ ਨੇ ਇੱਥੇ ਬਣੇ ਕੱਚੇ ਮਕਾਨਾਂ ਨੂੰ ਢਾਹ ਦਿੱਤਾ। ਇਸ ਦੌਰਾਨ ਭਾਰੀ ਪੁਲਿਸ ਫੋਰਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਅੱਗੇ ਕਲੋਨੀ ਵਾਸੀ ਬੇਵੱਸ ਨਜ਼ਰ ਆਏ। ਉਹ ਕੋਈ ਵਿਰੋਧ ਵੀ ਨਹੀਂ ਕਰ ਸਕੇ ਅਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੇ ਘਰ ਢਾਹ ਦਿੱਤੇ ਗਏ। ਕਲੋਨੀ ਦੇ ਕਰੀਬ 2000 ਪਰਿਵਾਰਾਂ ਵਿੱਚੋਂ ਸਿਰਫ਼ 290 ਨੂੰ ਚੰਡੀਗੜ੍ਹ ਅਸਟੇਟ ਦਫ਼ਤਰ ਵੱਲੋਂ ਬਾਇਓਮੀਟ੍ਰਿਕ ਸਰਵੇਖਣ ਦੇ ਆਧਾਰ ’ਤੇ ਮਲੋਆ ਵਿੱਚ ਮਕਾਨਾਂ ਦੀ ਪੇਸ਼ਕਸ਼ ਕੀਤੀ ਗਈ ਹੈ।

ਕਲੋਨੀ ਵਿੱਚ ਰਹਿਣ ਵਾਲੇ ਲੋਕ ਸਾਈਕਲਾਂ, ਰੇਹੜੀਆਂ ਅਤੇ ਪੈਦਲ ਹੀ ਆਪਣਾ ਜ਼ਰੂਰੀ ਸਮਾਨ ਲੈ ਕੇ ਜਾਂਦੇ ਦੇਖੇ ਗਏ। ਇਸ ਦੇ ਨਾਲ ਹੀ ਕੁਝ ਲੋਕ ਸੜਕ ਦੇ ਕਿਨਾਰੇ ਅਤੇ ਟੁੱਟੇ-ਭੱਜੇ ਮਕਾਨਾਂ ਕੋਲ ਆਪਣਾ ਸਮਾਨ ਲੈ ਕੇ ਬੈਠੇ ਦੇਖੇ ਗਏ। ਮਕਾਨ ਢਾਹੁਣ ਤੋਂ ਬਾਅਦ ਕੁਝ ਲੋਕ ਨੇੜਲੀਆਂ ਕਲੋਨੀਆਂ ਵਿੱਚ ਕਿਰਾਏ ’ਤੇ ਰਹਿਣ ਲਈ ਜਾ ਰਹੇ ਹਨ। ਇਸ ਦੇ ਨਾਲ ਹੀ ਕਈਆਂ ਕੋਲ ਕਿਰਾਏ ਦੇ ਪੈਸੇ ਨਹੀਂ ਸਨ ਅਤੇ ਉਹ ਦੁਖੀ ਹੋ ਕੇ ਰੋਂਦੇ ਨਜ਼ਰ ਆਏ। ਕੁਝ ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਆਪਣਾ ਸਮਾਨ ਬੰਨ੍ਹ ਕਰਕੇ ਪਿੰਡ ਜਾ ਰਹੇ ਹਨ।

colony no. 4colony no. 4

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਅਸਟੇਟ ਦਫ਼ਤਰ ਨੇ ਇਹ ਢਾਹੁਣ ਦੀ ਮੁਹਿੰਮ ਸਵੇਰੇ 7 ਵਜੇ ਸ਼ੁਰੂ ਕੀਤੀ ਸੀ। ਦੂਜੇ ਪਾਸੇ ਪੁਲਿਸ, ਫ਼ੌਜ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਸਵੇਰੇ 5 ਵਜੇ ਹੀ ਇੱਥੇ ਤਾਇਨਾਤ ਸਨ। ਸਵੇਰੇ 11 ਵਜੇ ਤੱਕ ਕਰੀਬ 80 ਫੀਸਦੀ ਕੰਮ ਪੂਰਾ ਹੋ ਚੁੱਕਾ ਸੀ। ਦੱਸ ਦੇਈਏ ਕਿ ਇਹ ਕਲੋਨੀ 80 ਏਕੜ ਵਿੱਚ ਫੈਲੀ ਹੋਈ ਸੀ। ਇਸ ਕਲੋਨੀ ਦੀ ਸਥਾਪਨਾ ਕਰੀਬ 40 ਸਾਲ ਪਹਿਲਾਂ ਹੋਈ ਸੀ। ਕਲੋਨੀ ਦੇ ਕੁਝ ਵਸਨੀਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਬਾਇਓਮੈਟ੍ਰਿਕ ਸਰਵੇ ਹੋ ਚੁੱਕਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਮਕਾਨ ਨਹੀਂ ਮਿਲਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਹੁਣ ਜਲਦੀ ਹੀ ਸੰਜੇ ਕਲੋਨੀ ਨੂੰ ਵੀ ਢਾਹ ਦਿੱਤਾ ਜਾਵੇਗਾ। ਇਹ ਕਲੋਨੀ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਹੈ।

ਦੱਸਣਯੋਗ ਹੈ ਕਿ ਇਹ ਮੁਹਿੰਮ 2,000 ਜਵਾਨਾਂ ਅਤੇ 10 ਕਾਰਜਕਾਰੀ ਮੈਜਿਸਟਰੇਟਾਂ ਦੀ ਨਿਗਰਾਨੀ ਹੇਠ ਚਲਾਈ ਗਈ। ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਅੱਜ ਰਾਤ 12 ਵਜੇ ਤੱਕ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਡਿਮੋਲੇਸ਼ਨ ਡਰਾਈਵ ਦੌਰਾਨ ਕਲੋਨੀ ਨੰਬਰ 4 ਅਤੇ ਇਸ ਦੇ 500 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਹੋਰ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

colony no. 4 residentcolony no. 4 resident

ਜ਼ਿਕਰਯੋਗ ਹੈ ਕਿ ਅਸਟੇਟ ਦਫ਼ਤਰ ਵੱਲੋਂ ਕਲੋਨੀ ਨੰਬਰ 4 ਦੇ ਬਾਇਓਮੈਟ੍ਰਿਕ ਸਰਵੇਖਣ ਦੇ ਆਧਾਰ ’ਤੇ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ 658 ਵਿਅਕਤੀਆਂ ਦੀ ਸੂਚੀ ਸੌਂਪੀ ਗਈ ਸੀ। ਜਿਸ ਉਪਰੰਤ ਐਸ.ਡੀ.ਐਮ (ਪੂਰਬੀ) ਦੇ ਦਫ਼ਤਰ ਵਿਖੇ ਕੈਂਪ ਲਗਾਇਆ ਗਿਆ। ਇਸ ਤਹਿਤ ਮਲੋਆ ਹਾਊਸਿੰਗ ਕੰਪਲੈਕਸ ਵਿੱਚ ਅਫੋਰਡੇਬਲ ਰੈਂਟਲ ਹਾਊਸਿੰਗ ਸਕੀਮ ਤਹਿਤ ਫਲੈਟਾਂ ਦੀ ਆਰਜ਼ੀ ਅਲਾਟਮੈਂਟ ਕੀਤੀ ਗਈ ਸੀ। ਕੁੱਲ 299 ਕਲੋਨੀ ਵਾਸੀ ਰਜਿਸਟ੍ਰੇਸ਼ਨ ਲਈ ਆਏ ਸਨ। ਡਰਾਅ ਤੋਂ ਬਾਅਦ ਕੁੱਲ 290 ਫਲੈਟ ਅਲਾਟ ਕੀਤੇ ਗਏ।

colony no. 4colony no. 4

ਦੱਸ ਦੇਈਏ ਕਿ ਚੰਡੀਗੜ੍ਹ ਦੀ ਇੱਕ ਹੋਰ ਸਭ ਤੋਂ ਵੱਡੀ ਝੁੱਗੀ-ਝੌਂਪੜੀ ਕਲੋਨੀ ਨੰਬਰ 5 ਨੂੰ ਸਾਲ 2013 ਵਿੱਚ ਢਾਹ ਦਿੱਤਾ ਗਿਆ ਸੀ। ਇਸ ਦੌਰਾਨ ਵੀ ਲੋਕਾਂ ਦੇ ਰੋਸ ਕਾਰਨ ਪੁਲੀਸ ਫੋਰਸ ਤਾਇਨਾਤ ਕਰਨੀ ਪਈ। ਇੱਥੇ ਕਰੀਬ 7 ਹਜ਼ਾਰ ਕੱਚੇ ਘਰ ਸਨ। ਇਸ ਤੋਂ ਬਾਅਦ ਪਿਛਲੇ 10 ਸਾਲਾਂ ਵਿੱਚ ਮੁੜ ਵਸੇਬਾ ਸਕੀਮ ਤਹਿਤ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ 25 ਹਜ਼ਾਰ ਤੋਂ ਵੱਧ ਘਰ ਬਣਾਏ ਗਏ ਹਨ। ਇਨ੍ਹਾਂ ਘਰਾਂ ਵਿੱਚ ਕਈ ਲਾਭਪਾਤਰੀ ਵੀ ਸ਼ਿਫਟ ਹੋ ਗਏ ਹਨ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement