ਅਯਾਨ ਗੁਪਤਾ ਨੇ 10 ਸਾਲ ਦੀ ਉਮਰ ’ਚ 10ਵੀਂ ਜਮਾਤ ਪਾਸ ਕਰਕੇ ਰਚਿਆ ਇਤਿਹਾਸ, 3 ਸਾਲ ’ਚ 8 ਪੌੜੀਆਂ ਚੜ੍ਹਿਆ
Published : May 1, 2023, 10:51 am IST
Updated : May 1, 2023, 10:51 am IST
SHARE ARTICLE
photo
photo

ਗ੍ਰੇਟਰ ਨੋਇਡਾ ’ਚ ਰਹਿਣ ਵਾਲੇ ਅਯਾਨ ਗੁਪਤਾ ਨੇ ਯੂ. ਪੀ. ਬੋਰਡ ’ਚ 10ਵੀਂ ਦਾ ਇਮਤਿਹਾਨ 77 ਫ਼ੀ ਸਦੀ ਅੰਕਾਂ ਨਾਲ ਪਾਸ ਕੀਤਾ ਹੈ

 

ਨਵੀਂ ਦਿੱਲੀ : ਤੁਸੀਂ ਲੋਕਾਂ ਨੂੰ ਪੌੜੀਆਂ ਚੜ੍ਹਦੇ ਅਕਸਰ ਵੇਖਿਆ ਹੋਵਗਾ। ਲੋਕ ਇਕ ਤੋਂ ਬਾਅਦ ਇਕ ਪਾਇਦਾਨ ’ਤੇ ਪੈਰ ਰਖਦੇ ਹਨ ਜਾਂ ਕਈ ਵਾਰ ਦੋ ਪੌੜੀਆਂ ਇਕ ਕਦਮ ਵਿਚ ਪਾਰ ਕਰ ਜਾਂਦੇ ਹਨ ਪਰ ਕੀ ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਨੇ ਦੂਜੇ ਤੋਂ ਬਾਅਦ ਸਿੱਧੇ 10ਵੇਂ ਪਾਇਦਾਨ ’ਤੇ ਕਦਮ ਰੱਖ ਦਿਤਾ ਹੋਵੇ। 

10 ਸਾਲ ਦੇ ਅਯਾਨ ਗੁਪਤਾ ਨੇ ਠੀਕ ਅਜਿਹਾ ਹੀ ਕੀਤਾ ਹੈ। ਗ੍ਰੇਟਰ ਨੋਇਡਾ ’ਚ ਰਹਿਣ ਵਾਲੇ ਅਯਾਨ ਗੁਪਤਾ ਨੇ ਯੂ. ਪੀ. ਬੋਰਡ ’ਚ 10ਵੀਂ ਦਾ ਇਮਤਿਹਾਨ 77 ਫ਼ੀ ਸਦੀ ਅੰਕਾਂ ਨਾਲ ਪਾਸ ਕੀਤਾ ਹੈ। 10ਵੀਂ ਜਮਾਤ ਪਾਸ ਕਰਨ ਵਾਲੇ ਹੋਰ ਵੀ ਲੱਖਾਂ ਬੱਚੇ ਹੋਣਗੇ ਪਰ ਖ਼ਾਸ ਗੱਲ ਹੈ ਕਿ ਅਯਾਨ ਨੇ ਸਿਰਫ਼ 10 ਸਾਲ ਦੀ ਉਮਰ ਵਿਚ ਇਹ ਕਮਾਲ ਕਰ ਵਿਖਾਇਆ ਹੈ।

ਯੂ. ਪੀ. ਬੋਰਡ ਵਲੋਂ ਹਾਲ ਹੀ ’ਚ 10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ ਦੇ ਨਤੀਜੇ ਐਲਾਨੇ ਗਏ। ਇਨ੍ਹਾਂ ’ਚੋਂ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਬੱਚਿਆਂ ਦੀਆਂ ਤਸਵੀਰਾਂ ਅਖ਼ਬਾਰਾਂ ’ਚ ਛਪੀਆਂ ਪਰ ਉਨ੍ਹਾਂ ’ਚ 10 ਸਾਲ ਦੇ ਅਯਾਨ ਗੁਪਤਾ ਦੀ ਤਸਵੀਰ ਵੀ ਸੀ, ਜਿਸ ਬਾਰੇ ਵਿਸ਼ੇਸ਼ ਰੂਪ ਨਾਲ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਅਤੇ ਉਨ੍ਹਾਂ ਦੀ ਇਸ ਉਪਲਬਧੀ ਦੀ ਸ਼ਲਾਘਾ ਕੀਤੀ ਗਈ। ਸਾਲ 2020 ’ਚ ਅਯਾਨ 7 ਸਾਲ ਦਾ ਸੀ ਅਤੇ ਅਪਣੀ ਉਮਰ ਦੇ ਦੂਜੇ ਬੱਚਿਆਂ ਵਾਂਗ ਗ੍ਰੇਟਰ ਨੋਇਡਾ ਦੇ ਗ੍ਰੇਟਰ ਵੈਲੀ ਸਕੂਲ ’ਚ ਅਪਣੀ ਉਮਰ ਦੇ ਬਾਕੀ ਬੱਚਿਆਂ ਵਾਂਗ ਦੂਜੀ ਜਮਾਤ ’ਚ ਪੜ੍ਹ ਰਿਹਾ ਸੀ। ਫਿਰ ਅਚਾਨਕ ਕੋਰੋਨਾ ਮਹਾਂਮਾਰੀ ਦੀ ਮਾਰ ਪੈ ਗਈ ਅਤੇ ਤਾਲਾਬੰਦੀ ਕਾਰਨ ਸਕੂਲ ਬੰਦ ਹੋ ਗਏ।

 ਅਯਾਨ ਦੇ ਪਿਤਾ ਮਨੋਜ ਕੁਮਾਰ ਗੁਪਤਾ ਸੀ.ਏ. ਹਨ। ਉਨ੍ਹਾਂ ਨੇ ਦਸਿਆ ਕਿ 2020 ’ਚ ਜਦੋਂ ਤਾਲਾਬੰਦੀ ਕਾਰਨ ਸਕੂਲ ਬੰਦ ਹੋ ਗਏ ਸਨ ਤਾਂ ਅਯਾਨ ਨੇ ਘਰ ਬੈਠੇ-ਬੈਠੇ ਦੂਜੀ ਜਮਾਤ ਦੇ ਸਿਲੇਬਸ ਦੇ ਨਾਲ-ਨਾਲ ਅਗਲੀਆਂ ਜਮਾਤਾਂ ਦੀ ਵੀ ਪੜ੍ਹਾਈ ਕਰ ਲਈ। ਅਯਾਨ ਨੂੰ ਇਸ ਤਰ੍ਹਾਂ ਵੱਡੀਆਂ ਜਮਾਤਾਂ ’ਚ ਪੜ੍ਹਦਾ ਵੇਖ ਕੇ ਉਨ੍ਹਾਂ ਨੇ ਸੋਚਿਆ ਕਿ ਜੇਕਰ ਉਸ ’ਤੇ ਥੋੜ੍ਹੀ ਜਿਹੀ ਮਿਹਨਤ ਕੀਤੀ ਜਾਵੇ ਤਾਂ ਉਹ ਅਗਲੀਆਂ ਕਈ ਜਮਾਤਾਂ ਪਾਸ ਕਰ ਸਕਦਾ ਹੈ। ਪਿਤਾ ਗੁਪਤਾ ਨੂੰ ਲੱਗਾ ਸੀ ਕਿ ਅਯਾਨ ਦੀ ਮਿਹਨਤ ਰੰਗ ਲਿਆਏਗੀ ਪਰ ਸ਼ਾਇਦ ਉਨ੍ਹਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਸ ਦੀ ਮਿਹਨਤ ਇਸ ਕਦਰ ਕਮਾਲ ਕਰ ਜਾਵੇਗੀ ਕਿ ਅਯਾਨ ਦੂਜੀ ਜਮਾਤ ਤੋਂ ਸਿੱਧੇ 10ਵੀਂ ਜਮਾਤ ਪਾਸ ਕਰ ਲਵੇਗਾ। 

ਮਨੋਜ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਯਾਨ ਲਈ ਆਨਲਾਈਨ ਕੋਚਿੰਗ ਸ਼ੁਰੂ ਕਰਵਾ ਦਿਤੀ। ਅਯਾਨ ਦੀ ਸ਼ਾਨਦਾਰ ਪ੍ਰਤਿਭਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦਸਿਆ ਕਿ ਅਯਾਨ ਨੇ 10ਵੀਂ ਦਾ ਇਮਤਿਹਾਨ ਬੇਸ਼ੱਕ ਦਿੱਤਾ ਪਰ ਉਸ ਨੇ ਦੂਜੀ ਤੋਂ ਬਾਅਦ ਤੀਜੀ ਅਤੇ ਫਿਰ ਉਸ ਦੇ ਅੱਗੇ ਦੀ ਹਰ ਜਮਾਤ ਦੀ ਪੜ੍ਹਾਈ ਕੀਤੀ। ਉਸ ਦੀ ਤਰੱਕੀ ਨੂੰ ਵੇਖਦੇ ਹੋਏ ਅਯਾਨ ਨੂੰ 9ਵੀਂ, 8ਵੀਂ ਅਤੇ 9ਵੀਂ ਵਿਚ ‘ਹੋਮ ਕਲਾਸਾਂ’ ਦਿਤੀਆਂ ਗਈਆਂ। ਉਸ ਜਿਸ ਮੁਕਾਮ ’ਤੇ ਪਹੁੰਚ ਗਿਆ ਜਿਥੇ ਦੂਜੀ ਜਮਾਤ ਵਿਚ ਪੜ੍ਹਦੇ ਹੋਰ ਬੱਚੇ 8 ਸਾਲ ਬਾਅਦ ਪਹੁੰਚਣਗੇ, ਅਯਾਨ ਤਿੰਨ ਸਾਲਾਂ ਵਿਚ ਉਥੇ ਪਹੁੰਚ ਗਿਆ।

ਅਯਾਨ ਨੂੰ ਇਸ ਤਰ੍ਹਾਂ ਵੱਡੀਆਂ ਜਮਾਤਾਂ ’ਚ ਪੜ੍ਹਦਾ ਵੇਖ ਕੇ ਉਨ੍ਹਾਂ ਨੇ ਸੋਚਿਆ ਕਿ ਜੇਕਰ ਉਸ ’ਤੇ ਥੋੜ੍ਹੀ ਜਿਹੀ ਮਿਹਨਤ ਕੀਤੀ ਜਾਵੇ ਤਾਂ ਉਹ ਅਗਲੀਆਂ ਕਈ ਜਮਾਤਾਂ ਪਾਸ ਕਰ ਸਕਦਾ ਹੈ। ਪਿਤਾ ਗੁਪਤਾ ਨੂੰ ਲੱਗਾ ਸੀ ਕਿ ਅਯਾਨ ਦੀ ਮਿਹਨਤ ਰੰਗ ਲਿਆਏਗੀ ਪਰ ਸ਼ਾਇਦ ਉਨ੍ਹਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਸ ਦੀ ਮਿਹਨਤ ਇਸ ਕਦਰ ਕਮਾਲ ਕਰ ਜਾਵੇਗੀ ਕਿ ਅਯਾਨ ਦੂਜੀ ਜਮਾਤ ਤੋਂ ਸਿੱਧੇ 10ਵੀਂ ਜਮਾਤ ਪਾਸ ਕਰ ਲਵੇਗਾ। ਮਨੋਜ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਯਾਨ ਲਈ ਆਨਲਾਈਨ ਕੋਚਿੰਗ ਸ਼ੁਰੂ ਕਰਵਾ ਦਿਤੀ।

ਅਯਾਨ ਦੀ ਸ਼ਾਨਦਾਰ ਪ੍ਰਤਿਭਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦਸਿਆ ਕਿ ਅਯਾਨ ਨੇ 10ਵੀਂ ਦਾ ਇਮਤਿਹਾਨ ਬੇਸ਼ੱਕ ਦਿੱਤਾ ਪਰ ਉਸ ਨੇ ਦੂਜੀ ਤੋਂ ਬਾਅਦ ਤੀਜੀ ਅਤੇ ਫਿਰ ਉਸ ਦੇ ਅੱਗੇ ਦੀ ਹਰ ਜਮਾਤ ਦੀ ਪੜ੍ਹਾਈ ਕੀਤੀ। ਉਸ ਦੀ ਤਰੱਕੀ ਨੂੰ ਵੇਖਦੇ ਹੋਏ ਅਯਾਨ ਨੂੰ 9ਵੀਂ, 8ਵੀਂ ਅਤੇ 9ਵੀਂ ਵਿਚ ‘ਹੋਮ ਕਲਾਸਾਂ’ ਦਿਤੀਆਂ ਗਈਆਂ। ਉਸ ਜਿਸ ਮੁਕਾਮ ’ਤੇ ਪਹੁੰਚ ਗਿਆ ਜਿਥੇ ਦੂਜੀ ਜਮਾਤ ਵਿਚ ਪੜ੍ਹਦੇ ਹੋਰ ਬੱਚੇ 8 ਸਾਲ ਬਾਅਦ ਪਹੁੰਚਣਗੇ, ਅਯਾਨ ਤਿੰਨ ਸਾਲਾਂ ਵਿਚ ਉਥੇ ਪਹੁੰਚ ਗਿਆ। ਆਪਣੀ ਕਾਮਯਾਬੀ ਅਤੇ ਲੋਕਾਂ ਵਲੋਂ ਪ੍ਰਸ਼ੰਸਾ ਤੋਂ ਉਤਸ਼ਾਹਤ ਅਯਾਨ ਨੇ ਦਸਿਆ ਕਿ 2020 ’ਚ ਤਾਲਾਬੰਦੀ ਦੌਰਾਨ ਉਹ ਅਪਣੀਆਂ ਕਿਤਾਬਾਂ ਪੜ੍ਹ ਕੇ ਬੋਰ ਹੋ ਗਿਆ ਸੀ, ਇਸ ਲਈ ਉਸ ਨੇ ਅਗਲੀਆਂ ਜਮਾਤਾਂ ਲਈ ਪੜ੍ਹਾਈ ਸ਼ੁਰੂ ਕਰ ਦਿਤੀ। ਉਸ ਨੂੰ ਮਜ਼ਾ ਆਉਣ ਲੱਗਾ। ਉਂਝ ਉਸ ਨੂੰ ਹਿੰਦੀ ਦੀ ਪੜ੍ਹਾਈ ਹੋਰ ਵਿਸ਼ਿਆਂ ਨਾਲੋਂ ਥੋੜ੍ਹੀ ਔਖੀ ਲੱਗੀ। ਇਸ ਲਈ ਉਸ ਨੇ ਇਸ ਵਲ ਵਿਸ਼ੇਸ਼ ਧਿਆਨ ਦਿਤਾ ਅਤੇ ਸਖ਼ਤ ਮਿਹਨਤ ਕੀਤੀ। ਉਂਝ ਉਹ ਮੰਨਦਾ ਹੈ ਕਿ 10ਵੀਂ ਦਾ ਇਮਤਿਹਾਨ ਦਿੰਦੇ ਸਮੇਂ ਉਹ ਥੋੜ੍ਹਾ ਡਰਿਆ ਹੋਇਆ ਸੀ। 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement