Vistara flight : ਦਿੱਲੀ ਲਈ ਉਡਾਣ ਭਰਦੇ ਹੀ ਜਹਾਜ਼ ਦਾ ਟੁੱਟਿਆ ਸ਼ੀਸ਼ਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
Published : May 1, 2024, 8:27 pm IST
Updated : May 1, 2024, 8:27 pm IST
SHARE ARTICLE
 Vistara bhubaneswar
Vistara bhubaneswar

ਜਹਾਜ਼ 'ਚ 169 ਯਾਤਰੀ ਸਵਾਰ ਸਨ

Vistara flight Emergency Landing : ਭੁਵਨੇਸ਼ਵਰ ਤੋਂ ਦਿੱਲੀ ਆ ਰਹੀ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਨੂੰ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਭੁਵਨੇਸ਼ਵਰ ਹਵਾਈ ਅੱਡੇ 'ਤੇ ਦੁਬਾਰਾ ਲੈਂਡ ਕਰਨਾ ਪਿਆ। ਇਹ ਘਟਨਾ ਟੇਕਆਫ ਦੇ 10 ਮਿੰਟ ਬਾਅਦ ਵਾਪਰੀ।

ਦਿੱਲੀ ਲਈ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਬੁੱਧਵਾਰ ਨੂੰ ਭੁਵਨੇਸ਼ਵਰ ਵਿੱਚ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਦਰਅਸਲ, ਜਹਾਜ਼ ਟੇਕ ਆਫ ਤੋਂ ਬਾਅਦ ਗੜੇਮਾਰੀ ਵਿਚ ਫਸ ਗਿਆ। ਇਸ ਕਾਰਨ ਜਹਾਜ਼ ਖਰਾਬ ਹੋ ਗਿਆ ਅਤੇ ਇਸ ਨੂੰ ਐਮਰਜੈਂਸੀ 'ਚ ਦੁਬਾਰਾ ਭੁਵਨੇਸ਼ਵਰ 'ਚ ਲੈਂਡ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 169 ਯਾਤਰੀ ਸਵਾਰ ਸਨ। ਹਰ ਕੋਈ ਸੁਰੱਖਿਅਤ ਹੈ।

 ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਨੇ ਭੁਵਨੇਸ਼ਵਰ ਤੋਂ ਦਿੱਲੀ ਲਈ ਉਡਾਣ ਭਰੀ ਸੀ ਪਰ ਅਚਾਨਕ ਮੌਸਮ ਖਰਾਬ ਹੋ ਗਿਆ। ਇਸ ਤੋਂ ਬਾਅਦ ਪਾਇਲਟ ਨੇ ਏਟੀਸੀ ਨੂੰ ਸੂਚਿਤ ਕੀਤਾ ਅਤੇ ਜਹਾਜ਼ ਨੂੰ ਇੱਕ ਵਾਰ ਫਿਰ ਐਮਰਜੈਂਸੀ ਸਥਿਤੀ ਵਿੱਚ ਭੁਵਨੇਸ਼ਵਰ ਹਵਾਈ ਅੱਡੇ 'ਤੇ ਲੈਂਡ ਕਰਵਾਇਆ।

ਜਾਣਕਾਰੀ ਮੁਤਾਬਕ ਜਹਾਜ਼ 'ਚ 169 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਰ ਕੋਈ ਸੁਰੱਖਿਅਤ ਹੈ। ਅਧਿਕਾਰੀ ਨੇ ਦੱਸਿਆ ਕਿ ਗੜੇਮਾਰੀ ਕਾਰਨ ਜਹਾਜ਼ ਦੀ ਵਿੰਡਸ਼ੀਲਡ 'ਚ ਦਰਾੜ ਆ ਗਈ। ਹਾਲਾਂਕਿ ਇਸ ਕਾਰਨ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

Location: India, Delhi

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement