ਗੁਜਰਾਤ ਏਟੀਐਸ ਨੇ 1993 ਮੁੰਬਈ ਧਮਾਕਿਆਂ ਦੇ ਦੋਸ਼ੀ ਅਹਿਮਦ ਲੰਬੂ ਨੂੰ ਕੀਤਾ ਗ੍ਰਿਫ਼ਤਾਰ
Published : Jun 1, 2018, 11:56 am IST
Updated : Jun 1, 2018, 11:56 am IST
SHARE ARTICLE
mumbai serial blasts
mumbai serial blasts

ਅਹਿਮਦ 1993 ਬੰਬ ਧਮਾਕਿਆਂ ਦੇ ਦੋਸ਼ੀ ਦਾਊਦ ਇਬਰਾਹੀਮ ਦਾ ਬੇਹੱਦ ਕਰੀਬੀ

ਗੁਜਰਾਤ ਏਟੀਐਸ ਨੇ 1993 ਮੁੰਬਈ ਧਮਾਕਿਆਂ ਦੇ ਮੋਸਟ ਵਾਂਟੇਡ ਅਤਿਵਾਦੀ ਅਹਿਮਦ ਲੰਬੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਹਿਮਦ ਨੂੰ ਫੜਨ ਲਈ ਸੀਬੀਆਈ ਨੇ ਪਹਿਲਾਂ ਲੁੱਟ ਆਊਟ ਨੋਟਿਸ ਜਾਰੀ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਅਹਿਮਦ 1993 ਬੰਬ ਧਮਾਕਿਆਂ ਦੇ ਦੋਸ਼ੀ ਦਾਊਦ ਇਬਰਾਹੀਮ ਦਾ ਬੇਹੱਦ ਕਰੀਬੀ ਹੈ।​gujratgujratਇਸ ਮਾਮਲੇ ਵਿਚ ਇਸ ਤੋਂ ਪਹਿਲਾਂ ਇਕ ਹੋਰ ਦੋਸ਼ੀ ਫ਼ਾਰੂਕ ਟਕਲਾ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਕੁੱਝ ਦਿਨ ਪਹਿਲਾਂ ਤੋਂ ਹੀ ਗੁਜਰਾਤ ਏਟੀਐਸ ਅਹਿਮਦ ਦੀ ਭਾਲ ਵਿਚ ਸੀ। ਇਸ ਦੇ ਲਈ ਵਲਸਾਡ ਵਾਪੀ ਦੇ ਵਿਚਕਾਰ ਸਮੁਦਰ ਵਿਚ ਸਰਚ ਅਪਰੇਸ਼ਨ ਵੀ ਚਲਾਇਆ ਜਾ ਰਿਹਾ ਸੀ। 

gujratgujratਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੀਬੀਆਈ ਦਾ ਮੰਨਣਾ ਹੈ ਕਿ ਫ਼ਾਰੂਕ ਹੀ ਉਹ ਵਿਅਕਤੀ ਹੈ, ਜਿਸ ਨੇ ਮੁੰਬਈ ਵਿਚ ਬੰਬ ਧਮਾਕਿਆਂ ਦੀ ਪੂਰੀ ਯੋਜਨਾ ਬਣਾਈ ਸੀ। ਫ਼ਾਰੂਕ ਦੀ ਯੋਜਨਾ ਮੁਤਾਬਕ ਹੀ ਮੁੰਬਈ ਵਰਗੇ ਸ਼ਹਿਰ ਵਿਚ ਇਕੋ ਵਾਰ 12 ਥਾਵਾਂ 'ਤੇ ਧਮਾਕੇ ਕੀਤੇ ਗਏ ਸਨ। 1993 ਵਿਚ ਬੰਬ ਧਮਾਕਿਆਂ ਤੋਂ ਬਾਅਦ ਜਦੋਂ ਫ਼ਾਰੂਕ ਭਾਰਤ ਤੋਂ ਦੁਬਈ ਭੱਜ ਗਿਆ ਤਾਂ ਭਾਰਤ ਸਰਕਾਰ ਨੇ ਇੰਟਰਪੋਲ ਦੀ ਮਦਦ ਮੰਗੀ ਸੀ।

 gujratgujratਦਸ ਦਈਏ ਕਿ ਅਹਿਮਦ 'ਤੇ 24 ਸਾਲ ਪਹਿਲਾਂ 12 ਮਾਰਚ 1993 ਵਿਚ ਮੁੰਬਈ ਧਮਾਕਿਆਂ ਦੀ ਸਾਜਿਸ਼ ਰਚਣ ਅਤੇ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ। 12 ਮਾਰਚ ਨੂੰ ਮੁੰਬਈ 12 ਲੜੀਵਾਰ ਧਮਾਕਿਆਂ ਨਾਲ ਦਹਿਲ ਉਠੀ ਸੀ। ਇਸੇ ਦੇ ਨਾਲ ਧਮਾਕਿਆਂ ਤੋਂ ਬਾਅਦ ਅਹਿਮਦ ਲੰਬੂ ਨੂੰ ਭਜਾਉਣ ਵਿਚ ਡੋਸਾ ਨੇ ਉਸ ਦੀ ਮਦਦ ਕੀਤੀ ਸੀ। 

ਇਸ ਦੇ ਬਾਅਦ ਤੋਂ ਹੀ ਅਹਿਮਦ ਲੰਬੂ ਦੀ ਭਾਲ ਕੀਤੀ ਜਾ ਰਹੀ ਸੀ। ਅਹਿਮਦ ਲੰਬੂ ਨੂੰ ਫੜਨ ਲਈ ਸੀਬੀਆਈ ਨੇ ਲੁੱਟ ਆਊਟ ਨੋਟਿਸ ਅਤੇ ਇੰਟਰਪੋਲ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਅਹਿਮਦ ਲੰਬੂ ਦੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਵੀ ਰਖਿਆ ਗਿਆ ਸੀ। ਏਟੀਐਸ ਇਸ ਨੂੰ ਵੱਡੀ ਕਾਮਯਾਬੀ ਦਸ ਰਹੀ ਹੈ।

Location: India, Gujarat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement