ਆਮ ਆਦਮੀ ਨੂੰ ਵੱਡਾ ਝਟਕਾ, ਇੰਨ੍ਹੇ ਰੁਪਏ ਮਹਿੰਗਾ ਹੋਇਆ LPG ਸਿਲੰਡਰ
Published : Jun 1, 2020, 9:52 am IST
Updated : Jun 1, 2020, 9:52 am IST
SHARE ARTICLE
LPG Cylinder
LPG Cylinder

ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਲਾਕਡਾਊਨ5.0 ਦੇ ਪਹਿਲੇ ਦਿਨ ਹੀ ਆਮ ਆਦਮੀ ......

ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਲਾਕਡਾਊਨ5.0 ਦੇ ਪਹਿਲੇ ਦਿਨ ਹੀ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੀ ਤੇਲ ਮਾਰਕੀਟਿੰਗ ਕੰਪਨੀਆਂ (ਐਚਪੀਸੀਐਲ, ਬੀਪੀਸੀਐਲ, ਆਈਓਸੀ) ਨੇ ਬਿਨਾਂ ਸਬਸਿਡੀਆਂ ਦੇ ਐਲਪੀਜੀ ਗੈਸ ਸਿਲੰਡਰਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।

CoronavirusCoronavirus

14.2 ਕਿਲੋ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿਚ 11.50 ਰੁਪਏ ਪ੍ਰਤੀ ਸਿਲੰਡਰ ਮਹਿੰਗੀ ਹੋ ਗਈ। ਹੁਣ ਨਵੀਆਂ ਕੀਮਤਾਂ ਵਧ ਕੇ 593 ਰੁਪਏ ਹੋ ਗਈਆਂ ਹਨ। ਦੂਜੇ ਸ਼ਹਿਰਾਂ ਵਿਚ ਵੀ ਅੱਜ ਤੋਂ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

If india lockdown extended more than 3 weeks even then no shortage of lpgLPG Cylinder

ਇਹ ਕੋਲਕਾਤਾ ਵਿਚ 31.50 ਰੁਪਏ ਮੁੰਬਈ ਵਿਚ 11.50 ਰੁਪਏ ਅਤੇ ਚੇਨਈ ਵਿਚ 37 ਰੁਪਏ ਮਹਿੰਗਾ ਹੋ ਗਿਆ ਹੈ। ਇਸ ਤੋਂ ਪਹਿਲਾਂ ਮਈ ਵਿਚ, ਕੀਮਤ ਵਿਚ 162 ਰੁਪਏ ਦੀ ਭਾਰੀ ਕਟੌਤੀ ਕੀਤੀ ਗਈ ਸੀ। ਇਸ ਦੇ ਨਾਲ ਹੀ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ 110 ਰੁਪਏ ਵਧ ਕੇ 1139 ਰੁਪਏ ਹੋ ਗਈ ਹੈ।

LPG Cylinder PriceLPG Cylinder Price

ਤਤਕਾਲ ਚੈੱਕ ਕਰੋ ਨਵੀਂਆਂ ਕੀਮਤਾਂ
ਆਈਓਸੀ ਦੀ ਵੈਬਸਾਈਟ 'ਤੇ ਦਿੱਤੀ ਗਈ ਕੀਮਤ ਦੇ ਅਨੁਸਾਰ, ਹੁਣ ਦਿੱਲੀ ਵਿਚ 14.2 ਕਿਲੋ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 581.50 ਰੁਪਏ ਤੋਂ ਵਧ ਕੇ 593 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਇਹ ਕੋਲਕਾਤਾ ਵਿਚ 616.00 ਰੁਪਏ, ਮੁੰਬਈ ਵਿਚ 590.50 ਰੁਪਏ ਅਤੇ ਚੇਨਈ ਵਿਚ 606.50 ਰੁਪਏ ਹੋ ਗਈ ਜੋ ਕ੍ਰਮਵਾਰ 584.50 ਰੁਪਏ, 579.00 ਰੁਪਏ ਅਤੇ 569.50 ਰੁਪਏ ਸੀ।

MoneyMoney

19 ਕਿੱਲੋ ਐਲਪੀਜੀ ਐਲਪੀਜੀ ਸਿਲੰਡਰ ਇੰਨਾ ਮਹਿੰਗਾ ਹੋਈਆ
 1 ਜੂਨ ਤੋਂ ਲਾਗੂ ਹੋਏ 19 ਕਿੱਲੋ ਐਲਪੀਜੀ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਇਕ 19 ਕਿਲੋ ਦਾ ਐਲਪੀਜੀ ਸਿਲੰਡਰ 110 ਰੁਪਏ ਮਹਿੰਗਾ ਹੋ ਗਿਆ ਹੈ।

LPGLPG

ਇਸ ਤੋਂ ਪਹਿਲਾਂ ਗੈਸ ਸਿਲੰਡਰ ਦੀ ਕੀਮਤ 1029 ਰੁਪਏ ਸੀ, ਜੋ ਕਿ 1 ਜੂਨ ਤੋਂ ਵਧ ਕੇ 1139 ਰੁਪਏ ਹੋ ਗਈ ਹੈ ਇਸੇ ਤਰ੍ਹਾਂ ਇਸ ਦੀਆਂ ਕੀਮਤਾਂ ਕੋਲਕਾਤਾ ਵਿਚ 1193.50 ਰੁਪਏ, ਮੁੰਬਈ ਵਿਚ 1087.50 ਰੁਪਏ ਅਤੇ ਚੇਨਈ ਵਿਚ 1254.00 ਰੁਪਏ ਹੋ ਗਈਆਂ ਹਨ।

ਹਵਾਈ ਜਹਾਜ਼ ਦਾ ਤੇਲ ਮਹਿੰਗਾ ਹੋ ਗਿਆ
1 ਜੂਨ ਨੂੰ, ਏਅਰਕਰਾਫਟ ਫਿਊਲ ਐਵੀਏਸ਼ਨ ਟਰਬਾਈਨ ਫਿਊਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਸਰਕਾਰੀ ਮਾਲਕੀਅਤ ਵਾਲੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਏਟੀਐਫ ਦੀ ਕੀਮਤ 11030.62 ਰੁਪਏ ਪ੍ਰਤੀ ਕਿਲੋਲੀਟਰ ਵਧ ਕੇ 33,575.37 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਏਟੀਐਫ ਦੀ ਵਰਤੋਂ ਹਵਾਈ ਜਹਾਜ਼ਾਂ ਵਿਚ ਬਾਲਣ ਵਜੋਂ ਕੀਤੀ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement