'ਵਰਕ ਫਰਾਮ ਹੋਮ' ਦੇ ਨਿਯਮਾਂ ਦੀ ਕਰ ਰਿਹਾ ਸੀ ਉਲੰਘਣਾ, ਕੰਪਨੀ ਨੇ ਲਗਾਤਾਰ 12 ਦਿਨ ਦਫ਼ਤਰ ਆਉਣ ਦੇ ਦਿਤੇ ਹੁਕਮ

By : GAGANDEEP

Published : Jun 1, 2023, 3:36 pm IST
Updated : Jun 1, 2023, 3:36 pm IST
SHARE ARTICLE
photo
photo

ਜੇਕਰ ਕਰਮਚਾਰੀ ਨਿਰਧਾਰਤ ਵਰਕ ਰੋਸਟਰ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

 

ਨਵੀਂ ਦਿੱਲੀ : ਭਾਰਤੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੇ 'ਵਰਕ ਫਰਾਮ ਹੋਮ' ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ TCS ਨੇ ਆਪਣੇ ਕਰਮਚਾਰੀਆਂ ਨੂੰ ਮਹੀਨੇ ਵਿਚ ਘੱਟੋ-ਘੱਟ 12 ਦਿਨ ਦਫ਼ਤਰ ਆਉਣ ਦਾ ਹੁਕਮ ਦਿਤਾ ਸੀ। ਹੁਣ ਸਾਫਟਵੇਅਰ ਕੰਪਨੀ ਨੇ ਕਿਹਾ ਹੈ ਕਿ ਜੇਕਰ ਕਰਮਚਾਰੀ ਨਿਰਧਾਰਤ ਵਰਕ ਰੋਸਟਰ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦਾ ਨਹੀਂ ਨਿਕਲਿਆ ਕੋਈ ਹੱਲ, 5 ਜੂਨ ਨੂੰ ਹੋਵੇਗੀ ਫਿਰ ਮੀਟਿੰਗ

ਇਕ ਰਿਪੋਰਟ ਦੇ ਅਨੁਸਾਰ, ਟੀਸੀਐਸ ਨੇ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਿਰਧਾਰਤ ਰੋਸਟਰ ਦੇ ਅਨੁਸਾਰ ਅਪਣੇ ਦਫਤਰ ਦੇ ਸਥਾਨਾਂ 'ਤੇ ਰਿਪੋਰਟ ਕਰਨ ਦਾ ਆਦੇਸ਼ ਦਿਤਾ ਹੈ। ਪਿਛਲੇ ਸਾਲ ਅਕਤੂਬਰ ਵਿਚ, ਟੀਸੀਐਸ ਨੇ ਇਕ ਨੀਤੀ ਲਾਗੂ ਕੀਤੀ ਸੀ, ਜਿਸ ਵਿੱਚ ਕਰਮਚਾਰੀਆਂ ਨੂੰ ਹਰ ਹਫ਼ਤੇ ਤਿੰਨ ਦਿਨ ਦਫ਼ਤਰ ਵਿਚ ਹਾਜ਼ਰ ਰਹਿਣ ਦਾ ਆਦੇਸ਼ ਦਿਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ ਤੋਂ, TCS ਭਾਰਤ ਵਿਚ ਅਪਣੇ ਸਹਿਯੋਗੀਆਂ ਦੇ ਸਹਿਯੋਗ ਨਾਲ ਦੁਬਾਰਾ ਦਫਤਰ ਤੋਂ ਕੰਮ ਕਰਨਾ ਸ਼ੁਰੂ ਕਰ ਰਿਹਾ ਹੈ।

ਇਹ ਵੀ ਪੜ੍ਹੋ: ਰਾਜਸਥਾਨ ਤੋਂ ਦਿਲ ਕੰਬਾਊ ਘਟਨਾ, ਚਚੇਰੇ ਭਰਾ ਨੇ 12 ਸਾਲਾ ਬੱਚੇ ਦਾ ਕੀਤਾ ਕਤਲ

ਚਾਲੂ ਸਾਲ ਦੀ ਪਹਿਲੀ ਤਿਮਾਹੀ ਯਾਨੀ ਜਨਵਰੀ-ਮਾਰਚ 2023 ਦੌਰਾਨ, TCS ਨੇ 821 ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਿਆ, ਜਦੋਂ ਕਿ ਪਿਛਲੇ ਸਾਲ (ਅਕਤੂਬਰ-ਨਵੰਬਰ 2022) ਦੀ ਆਖਰੀ ਤਿਮਾਹੀ ਵਿਚ, ਇਸਦੇ ਕਰਮਚਾਰੀਆਂ ਦੀ ਗਿਣਤੀ ਵਿਚ 2,200 ਕਰਮਚਾਰੀਆਂ ਦੀ ਕਮੀ ਦਰਜ ਕੀਤੀ ਗਈ। 31 ਮਾਰਚ, 2023 ਤੱਕ, ਟੀਸੀਐਸ ਦਾ ਕੁੱਲ ਸਟਾਫ ਵਧ ਕੇ 614,795 ਹੋ ਗਿਆ ਸੀ। ਵਿੱਤੀ ਸਾਲ 2022-23 ਦੌਰਾਨ, ਕੰਪਨੀ ਨੇ ਆਪਣੇ ਨਾਲ ਕੁੱਲ 22,600 ਕਰਮਚਾਰੀਆਂ ਨੂੰ ਜੋੜਿਆ ਸੀ।

2023 ਵਿਚ ਲਿੰਕਡਇਨ ਦੀ ਇਕ ਰਿਪੋਰਟ ਦੇ ਅਨੁਸਾਰ, ਵਿੱਤੀ ਪ੍ਰਦਰਸ਼ਨ ਦੇ ਅਧਾਰ 'ਤੇ ਸਭ ਤੋਂ ਵਧੀਆ ਕਾਰਜ ਸਥਾਨਾਂ ਦੇ ਮਾਮਲੇ ਵਿਚ TCS ਨੂੰ ਸਿਖਰ 'ਤੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਅਮੇਜ਼ਨ ਅਤੇ ਮੋਰਗਨ ਸਟੈਨਲੀ ਦਾ ਨੰਬਰ ਆਉਂਦਾ ਹੈ। ਦੇਸ਼ ਦੀ ਸਭ ਤੋਂ ਵੱਡੀ IT ਸੇਵਾਵਾਂ ਕੰਪਨੀ TCS ਨੇ ਵਿੱਤੀ ਸਾਲ 2022-23 ਦੌਰਾਨ 225,458 ਕਰੋੜ ਰੁਪਏ ਦੀ ਆਮਦਨ ਅਤੇ 42,147 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਕੰਪਨੀ ਦਾ ਸਟਾਕ ਅੱਜ 0.91% ਦੀ ਗਿਰਾਵਟ ਨਾਲ 3,286 ਰੁਪਏ 'ਤੇ ਬੰਦ ਹੋਇਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement