ਰਾਜਸਥਾਨ ਤੋਂ ਦਿਲ ਕੰਬਾਊ ਘਟਨਾ, ਚਚੇਰੇ ਭਰਾ ਨੇ 12 ਸਾਲਾ ਬੱਚੇ ਦਾ ਕੀਤਾ ਕਤਲ

By : GAGANDEEP

Published : Jun 1, 2023, 3:17 pm IST
Updated : Jun 1, 2023, 3:17 pm IST
SHARE ARTICLE
PHOTO
PHOTO

ਮੁਲਜ਼ਮ ਨੇ ਆਪਸੀ ਝਗੜੇ ਕਾਰਨ ਦਿਤਾ ਵਾਰਦਾਤ ਨੂੰ ਅੰਜਾਮ

 

ਜੈਪੁਰ: ਜੈਪੁਰ 'ਚ 12 ਸਾਲਾ ਬੱਚੇ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਦੇ ਚਚੇਰੇ ਭਰਾ ਨੇ ਇਸ ਕਤਲ ਨੂੰ ਅੰਜਾਮ ਦਿਤਾ ਹੈ। ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਦੋਸ਼ੀ ਨੇ ਦਸਿਆ ਕਿ ਉਹ ਸਭ ਦੇ ਸਾਹਮਣੇ ਉਸ ਨਾਲ ਗਾਲੀ-ਗਲੋਚ ਕਰਦਾ ਸੀ। ਇਸ ਦਾ ਬਦਲਾ ਲੈਣ ਲਈ ਉਹ ਚਿੱਟਾ ਕਬੂਤਰ ਲੈਣ ਦੇ ਬਹਾਨੇ ਉਸ ਨੂੰ ਅਗਵਾ ਕਰਕੇ ਆਪਣੀ ਭੈਣ ਦੇ ਘਰ ਲੈ ਗਿਆ ਅਤੇ ਉਸ ਦਾ ਕਤਲ ਕਰ ਦਿਤਾ। ਕਿਸੇ ਸ਼ੱਕ ਤੋਂ ਬਚਣ ਲਈ ਮੁਲਜ਼ਮ ਕਤਲ ਤੋਂ ਦੋ ਘੰਟੇ ਬਾਅਦ ਪ੍ਰਵਾਰਕ ਮੈਂਬਰਾਂ ਨਾਲ ਮਿਲਦਾ ਰਿਹਾ।

ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦਾ ਨਹੀਂ ਨਿਕਲਿਆ ਕੋਈ ਹੱਲ, 5 ਜੂਨ ਨੂੰ ਹੋਵੇਗੀ ਫਿਰ ਮੀਟਿੰਗ  

ਮਾਮਲਾ ਬੀਤੀ 24 ਮਈ ਨੂੰ ਲਾਲ ਕੋਠੀ ਥਾਣਾ ਖੇਤਰ ਦੇ ਐਮਡੀ ਰੋਡ ਦਾ ਹੈ, ਜਿਥੋਂ ਮੁਲਜ਼ਮ ਅਰੀਜ਼ (35) ਨੇ ਅਪਣੇ 12 ਸਾਲਾ ਛੋਟੇ ਭਰਾ ਨਾਵੇਦ ਨੂੰ ਖੋਹ ਨਾਗੋਰੀਆਂ ਇਲਾਕੇ ਦੀ ਆਇਸ਼ਾ ਕਲੋਨੀ ਵਿਚ ਲਿਜਾ ਕੇ ਕਤਲ ਕਰ ਦਿਤਾ।

ਇਹ ਵੀ ਪੜ੍ਹੋ: ਫਿਰੋਜ਼ਪੁਰ ਜੇਲ 'ਚੋ 13 ਮੋਬਾਇਲ ਤੇ 71 ਗ੍ਰਾਮ ਨਸ਼ੀਲਾ ਪਦਾਰਥ ਹੋਇਆ ਬਰਾਮਦ

ਮੁਲਜ਼ਮ ਬੱਚੇ ਦੇ ਘਰ ਨੇੜੇ ਐਮਡੀ ਰੋਡ ’ਤੇ ਰਹਿੰਦਾ ਸੀ। 9 ਦਿਨ ਪੁਰਾਣੀ ਹੋਣ ਕਾਰਨ ਲਾਸ਼ ਗਲ ਚੁੱਕੀ ਸੀ। ਨਾਵੇਦ ਦੇ ਲਾਪਤਾ ਹੋਣ 'ਤੇ ਰਿਸ਼ਤੇਦਾਰਾਂ ਨੇ 24 ਮਈ ਨੂੰ ਲਾਲਕੋਠੀ ਥਾਣੇ 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਬੁੱਧਵਾਰ ਦੇਰ ਰਾਤ ਮ੍ਰਿਤਕ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਲਾਲਕੋਠੀ ਦੀ ਪੁਲਿਸ ਨੇ ਐੱਸਐੱਮਐੱਸ ਮੋਰਚਰੀ ਵਿਖੇ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਹੈ ਤੇ ਲਾਸ਼ ਵਾਰਸਾਂ ਨੂੰ ਸੌਂਪ ਦਿਤੀ।

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement