ਸ਼ਾਹਬਾਦ ਡੇਅਰੀ ਕਤਲ ਕਾਂਡ : ਸਾਹਿਲ ਦੀ ਹਿਰਾਸਤ ਤਿੰਨ ਦਿਨ ਵਧਾਈ
Published : Jun 1, 2023, 3:06 pm IST
Updated : Jun 1, 2023, 3:06 pm IST
SHARE ARTICLE
Minor girl murder accused Sahil
Minor girl murder accused Sahil

ਵਾਰਦਾਤ ’ਚ ਪ੍ਰਯੋਗ ਕੀਤਾ ਹਥਿਆਰ ਬਰਾਮਦ ਨਹੀਂ ਕੀਤਾ ਜਾ ਸਕਿਆ

ਨਵੀਂ ਦਿੱਲੀ, 1 ਜੂਨ: ਦਿੱਲੀ ਦੀ ਇੱਕ ਅਦਾਲਤ ਨੇ ਸ਼ਾਹਬਾਦ ਡੇਅਰੀ ਇਲਾਕੇ ’ਚ ਇੱਕ ਨਾਬਾਲਗ ਕੁੜੀ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ’ਚ ਮੁਲਜ਼ਮ ਨੌਜੁਆਨ ਦੀ ਹਿਰਾਸਤ ਦਾ ਸਮਾਂ ਵੀਰਵਾਰ ਨੂੰ ਤਿੰਨ ਦਿਨ ਲਈ ਵਧਾ ਦਿਤਾ। 

ਅਦਾਲਤ ਨੇ ਸੂਤਰਾਂ ਦੇ ਹਵਾਲੇ ਨੇ ਦਸਿਆ ਕਿ ਸੁਰਖਿਆ ਕਾਰਨਾਂ ਕਰਕੇ ਮੁਲਜ਼ਮ ਸਾਹਿਲ (20) ਨੂੰ ਡਿਊਟੀ ਮੈਟਰੋਪਾਲੀਟਨ ਮੈਜਿਸਟ੍ਰੇਟ ਦੀ ਰਿਹਾਇਸ਼ ’ਤੇ ਪੇਸ਼ ਕੀਤਾ ਗਿਆ। 

ਸਾਹਿਲ ਨੇ ਪਿਛਲੇ ਐਤਵਾਰ ਦੀ ਸ਼ਾਮ ਨੂੰ ਉੱਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ’ਚ 16 ਵਰਿ੍ਹਆਂ ਦੀ ਸਾਕਸ਼ੀ ’ਤੇ 20 ਤੋਂ ਵੱਧ ਵਾਰੀ ਚਾਕੂ ਦੇ ਵਾਰ ਕੀਤੇ ਸਨ ਅਤੇ ਫਿਰ ਫਿਰ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿਤਾ ਸੀ। ਇਸ ਦੌਰਾਨ ਕੋਲੋਂ ਲੰਘ ਰਹੇ ਰਾਹਗੀਰ ਤਮਾਸ਼ਬੀਨ ਬਣੇ ਰਹੇ। ਪੁਲਿਸ ਮੁਤਾਬਕ ਸਾਕਸ਼ੀ ਦੇ ਸਰੀਰ ’ਤੇ ਜ਼ਖ਼ਮਾਂ ਦੇ 34 ਨਿਸ਼ਾਨ ਸਨ ਅਤੇ ਉਸ ਦੀ ਖੋਪੜੀ ਵੀ ਟੁੱਟ ਗਈ ਸੀ। 

ਸਾਹਿਲ ਨੂੰ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ ਉਸ ਦੀ ਭੂਆ ਦੇ ਘਰ ਤੋਂ ਗਿ੍ਰਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ ਸੀ। ਡਿਊਟੀ ਮੈਟ੍ਰੋਪਾਲੀਟਨ ਮੈਜਿਸਟ੍ਰੇਟ ਜਯੋਤੀ ਨਯਨ ਨੇ ਮੰਗਲਵਾਰ ਨੂੰ ਪੁਲਿਸ ਨੂੰ ਸਾਹਿਲ ਨੂੰ ਦੋ ਦਿਨਾਂ ਤਕ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਦਿਤੀ ਸੀ। 

ਪੁਲਿਸ ਨੇ ਇਸ ਆਧਾਰ ’ਤੇ ਸਾਹਿਲ ਦੀ ਹਿਰਾਸਤ ਮੰਗੀ ਸੀ ਕਿ ਵਾਰਦਾਤ ’ਚ ਪ੍ਰਯੋਗ ਕੀਤਾ ਹਥਿਆਰ ਬਰਾਮਦ ਨਹੀਂ ਕੀਤਾ ਜਾ ਸਕਿਆ ਹੈ ਅਤੇ ਮੁਲਜ਼ਮ ਵਾਰ-ਵਾਰ ਆਪਣਾ ਬਿਆਨ ਬਦਲ ਰਿਹਾ ਹੈ। 

Location: India, Delhi, Delhi

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement