
ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐਫ) ਦੇ ਨਿਰਯਾਤ 'ਤੇ ਐਸਏਈਡੀ ਨੂੰ 'ਜ਼ੀਰੋ' 'ਤੇ ਬਰਕਰਾਰ ਰੱਖਿਆ ਗਿਆ ਹੈ।
Crude Petroleum: ਨਵੀਂ ਦਿੱਲੀ - ਸਰਕਾਰ ਨੇ ਸ਼ਨੀਵਾਰ ਨੂੰ ਘਰੇਲੂ ਪੱਧਰ 'ਤੇ ਤਿਆਰ ਕੱਚੇ ਤੇਲ 'ਤੇ ਵਿੰਡਫਾਲ ਮੁਨਾਫ਼ਾ ਟੈਕਸ 5,700 ਰੁਪਏ ਤੋਂ ਘਟਾ ਕੇ 5,200 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ। ਇਹ ਟੈਕਸ ਵਿਸ਼ੇਸ਼ ਵਧੀਕ ਐਕਸਾਈਜ਼ ਡਿਊਟੀ (ਐਸ.ਏ.ਈ.ਡੀ.) ਦੇ ਰੂਪ ਵਿੱਚ ਲਗਾਇਆ ਜਾਂਦਾ ਹੈ। ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐਫ) ਦੇ ਨਿਰਯਾਤ 'ਤੇ ਐਸਏਈਡੀ ਨੂੰ 'ਜ਼ੀਰੋ' 'ਤੇ ਬਰਕਰਾਰ ਰੱਖਿਆ ਗਿਆ ਹੈ।
ਇਕ ਅਧਿਕਾਰਤ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਨਵੀਆਂ ਦਰਾਂ ਇਕ ਜੂਨ ਤੋਂ ਲਾਗੂ ਹੋਣਗੀਆਂ। ਭਾਰਤ ਨੇ ਪਹਿਲੀ ਵਾਰ 1 ਜੁਲਾਈ, 2022 ਨੂੰ ਵਿੰਡਫਾਲ ਗੇਨ ਟੈਕਸ ਲਗਾਇਆ ਸੀ। ਇਹ ਟੈਕਸ ਊਰਜਾ ਕੰਪਨੀਆਂ ਦੇ ਅਸਧਾਰਨ ਮੁਨਾਫ਼ਾ 'ਤੇ ਲਗਾਇਆ ਜਾਂਦਾ ਹੈ।