INDIA Alliance Delhi Meeting Update : ਲੋਕ ਸਭਾ ਚੋਣਾਂ 2024 'ਚ 'ਇੰਡੀਆ ਗੱਠਜੋੜ' 295 ਤੋਂ ਵੱਧ ਸੀਟਾਂ ਜਿੱਤੇਗਾ , ਖੜਗੇ ਦਾ ਦਾਅਵਾ
Published : Jun 1, 2024, 5:32 pm IST
Updated : Jun 1, 2024, 6:07 pm IST
SHARE ARTICLE
Mallikarjun Kharge
Mallikarjun Kharge

'ਇੰਡੀਆ ਗੱਠਜੋੜ' ਦੀਆਂ ਸਾਰੀਆਂ ਪਾਰਟੀਆਂ ਐਗਜ਼ਿਟ ਪੋਲ ਬਹਿਸ ਵਿੱਚ ਹਿੱਸਾ ਲੈਣਗੀਆਂ

INDIA Alliance Delhi Meeting Update : ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੀ ਵੋਟਿੰਗ ਦੌਰਾਨ ਦਿੱਲੀ ਵਿੱਚ 'ਇੰਡੀਆ ਗੱਠਜੋੜ' ਦੀ ਮੀਟਿੰਗ ਹੋਈ ਹੈ। ਇਸ ਤੋਂ ਬਾਅਦ ਗਠਜੋੜ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ 2024 ਵਿੱਚ 'ਇੰਡੀਆ ਗੱਠਜੋੜ' 295 ਤੋਂ ਵੱਧ ਸੀਟਾਂ ਜਿੱਤੇਗਾ।ਇਹ ਜਨਤਕ ਸਰਵੇਖਣ ਹੈ। 

ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਗਿਣਤੀ ਵਾਲੇ ਦਿਨ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ, ਉਨ੍ਹਾਂ ਦੀ ਮੁਕੰਮਲ ਜਾਣਕਾਰੀ ਅਤੇ ਕੰਮ ਕਿਸ ਤਰ੍ਹਾਂ ਕੀਤਾ ਜਾਵੇਗਾ, ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਐਕਸ ਪੋਸਟ 'ਚ ਕਿਹਾ ਕਿ I.N.D.I.A ਦੀਆਂ ਸਾਰੀਆਂ ਪਾਰਟੀਆਂ ਨੇ ਬੈਠਕ ਕੀਤੀ ਅਤੇ ਫੈਸਲਾ ਕੀਤਾ ਕਿ ਐਗਜ਼ਿਟ ਪੋਲ ਦੇ ਆਧਾਰ 'ਤੇ ਭਾਜਪਾ ਅਤੇ ਉਸ ਦੇਤੰਤਰ ਨੂੰ ਬੇਕਨਾਬ ਕੀਤਾ ਜਾਵੇਗਾ। ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਐਗਜ਼ਿਟ ਪੋਲ ਬਹਿਸ ਵਿੱਚ  'ਇੰਡੀਆ ਗੱਠਜੋੜ' ਦੀਆਂ ਸਾਰੀਆਂ ਪਾਰਟੀਆਂ ਹਿੱਸਾ ਲੈਣਗੀਆਂ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਹੋਈ ਬੈਠਕ 'ਚ 'ਇੰਡੀਆ ਗੱਠਜੋੜ' ਦੇ ਕਈ ਨੇਤਾ ਮੌਜੂਦ ਸਨ। ਇਸ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੇ.ਸੀ. ਵੇਣੂਗੋਪਾਲ, ਸਪਾ ਮੁਖੀ ਅਖਿਲੇਸ਼ ਯਾਦਵ, ਐੱਨਸੀਪੀ ਆਗੂ ਸ਼ਰਦ ਪਵਾਰ, ਜਤਿੰਦਰ ਅਵਹਾਦ, ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੰਜੇ ਸਿੰਘ, ਰਾਘਵ ਚੱਢਾ, ਡੀਐੱਮਕੇ ਦੇ ਟੀ.ਆਰ. ਬਾਲੂ, ਆਰਜੇਡੀ ਤੋਂ ਤੇਜਸਵੀ ਯਾਦਵ ਅਤੇ ਸੰਜੇ ਯਾਦਵ, ਜੇਐਮਐਮ ਤੋਂ ਚੰਪਾਈ ਸੋਰੇਨ ਅਤੇ ਕਲਪਨਾ ਸੋਰੇਨ, ਨੈਸ਼ਨਲ ਕਾਨਫਰੰਸ ਤੋਂ ਫਾਰੂਕ ਅਬਦੁੱਲਾ, ਸੀਪੀਆਈ ਤੋਂ ਡੀ. ਰਾਜਾ, ਸੀਪੀਆਈ (ਐਮ) ਤੋਂ ਸੀਤਾਰਾਮ ਯੇਚੁਰੀ, ਸ਼ਿਵ ਸੈਨਾ (ਉਧਵ ਧੜੇ) ਤੋਂ ਅਨਿਲ ਦੇਸਾਈ, ਸੀ.ਪੀ.ਆਈ. ਸੀਪੀਆਈ (ਐਮਐਲ) ਤੋਂ ਐਮਐਲ ਦੀਪਾਂਕਰ ਭੱਟਾਚਾਰੀਆ ਅਤੇ ਬਿਹਾਰ ਦੀ ਵੀਆਈਪੀ ਪਾਰਟੀ ਤੋਂ ਮੁਕੇਸ਼ ਸਾਹਨੀ ਸ਼ਾਮਿਲ ਸੀ।

 

Location: India, Delhi

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement