Pune Porsche Accident: ਪੁਣੇ ਪੋਰਸ਼ ਮਾਮਲੇ 'ਚ ਨਾਬਾਲਗ ਦੋਸ਼ੀ ਦੀ ਮਾਂ ਗ੍ਰਿਫ਼ਤਾਰ, ਪੁੱਤ ਦੇ ਬਦਲੇ ਅਪਣੇ ਖੂਨ ਦਾ ਨਮੂਨਾ ਦੇਣ ਦਾ ਦੋਸ਼
Published : Jun 1, 2024, 12:20 pm IST
Updated : Jun 1, 2024, 12:20 pm IST
SHARE ARTICLE
File Photo
File Photo

ਪੁਲਿਸ ਅੱਜ ਨਾਬਾਲਗ ਤੋਂ ਕਰੇਗੀ ਪੁੱਛਗਿੱਛ 

Pune Porsche Accident: ਪੁਣੇ - ਪੁਣੇ ਪੋਰਸ਼ ਕਾਰ ਮਾਮਲੇ 'ਚ ਨਾਬਾਲਗ ਦੋਸ਼ੀ ਦੀ ਮਾਂ ਨੂੰ ਸ਼ਨੀਵਾਰ (1 ਜੂਨ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ। ਨਾਬਾਲਗ ਦੋਸ਼ੀ ਦੀ ਮਾਂ ਸ਼ਿਵਾਨੀ ਅਗਰਵਾਲ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਖੂਨ ਦਾ ਨਮੂਨਾ ਦਿੱਤਾ ਅਤੇ ਆਪਣੇ ਬੇਟੇ ਦੇ ਖੂਨ ਦਾ ਨਮੂਨਾ ਬਦਲਣ ਲਈ ਡਾਕਟਰਾਂ ਨੂੰ ਭੁਗਤਾਨ ਕੀਤਾ। 

ਸ਼ਿਵਾਨੀ ਅਗਰਵਾਲ ਪਿਛਲੇ ਕੁਝ ਦਿਨਾਂ ਤੋਂ ਘਰੋਂ ਲਾਪਤਾ ਸੀ। ਉਸ ਨੂੰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਨਾਬਾਲਗ ਦੋਸ਼ੀ ਦੇ ਖੂਨ ਦੇ ਨਮੂਨੇ ਨੂੰ ਇੱਕ ਔਰਤ ਦੇ ਨਮੂਨੇ ਨਾਲ ਬਦਲ ਦਿੱਤਾ ਗਿਆ ਸੀ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਘਟਨਾ ਦੇ ਸਮੇਂ ਉਹ ਸ਼ਰਾਬੀ ਨਹੀਂ ਸੀ। ਇਹ ਔਰਤ ਕੋਈ ਹੋਰ ਨਹੀਂ ਬਲਕਿ ਦੋਸ਼ੀ ਦੀ ਮਾਂ ਸੀ। ਦੂਜੇ ਪਾਸੇ ਪੁਣੇ ਪੁਲਿਸ ਦੀ ਕ੍ਰਾਈਮ ਬ੍ਰਾਂਚ ਅੱਜ ਨਾਬਾਲਗ ਤੋਂ ਪੁੱਛਗਿੱਛ ਕਰੇਗੀ।

ਪੁਣੇ ਦੇ ਕਲਿਆਣੀ ਨਗਰ ਇਲਾਕੇ 'ਚ 18-19 ਮਈ ਦੀ ਰਾਤ ਨੂੰ 17 ਸਾਲ 8 ਮਹੀਨੇ ਦੇ ਇਕ ਲੜਕੇ ਨੇ ਆਈਟੀ ਸੈਕਟਰ 'ਚ ਕੰਮ ਕਰਨ ਵਾਲੇ ਬਾਈਕ ਸਵਾਰ ਨੌਜਵਾਨ ਅਤੇ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਦੋਸ਼ੀ ਸ਼ਰਾਬੀ ਸੀ। ਉਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ। 

ਜੁਵੇਨਾਈਲ ਬੋਰਡ ਨੇ ਪੁਲਿਸ ਨੂੰ ਨਾਬਾਲਗ ਤੋਂ ਪੁੱਛਗਿੱਛ ਕਰਨ ਦੀ ਆਗਿਆ ਦੇ ਦਿੱਤੀ ਹੈ। ਨਾਬਾਲਗ ਤੋਂ ਇੱਕ ਸਹਾਇਕ ਪੁਲਿਸ ਕਮਿਸ਼ਨਰ ਅਤੇ ਦੋ ਮਹਿਲਾ ਪੁਲਿਸ ਅਧਿਕਾਰੀ ਪੁੱਛਗਿੱਛ ਕਰਨਗੇ। ਹਾਦਸੇ ਤੋਂ ਬਾਅਦ ਨਾਬਾਲਗ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਬਿਆਨ ਦਰਜ ਕੀਤਾ ਗਿਆ। ਪੁਣੇ ਪੁਲਿਸ ਨੇ ਬਾਲ ਅਧਿਕਾਰ ਨਿਆਂ ਬੋਰਡ ਨੂੰ ਪੱਤਰ ਲਿਖ ਕੇ ਨਾਬਾਲਗ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗੀ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਜੁਵੇਨਾਈਲ ਬੋਰਡ ਨੇ ਪੁਲਿਸ ਨੂੰ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ।

ਇਸ ਪੁੱਛਗਿੱਛ ਦੌਰਾਨ ਨਾਬਾਲਗ ਤੋਂ ਘਟਨਾ ਨਾਲ ਜੁੜੇ ਕਈ ਸਵਾਲ ਪੁੱਛੇ ਜਾਣਗੇ। ਉਸ ਦੇ ਨਾਲ ਬਾਲ ਅਧਿਕਾਰ ਨਿਆਂ ਬੋਰਡ ਦਾ ਇੱਕ ਮੈਂਬਰ ਵੀ ਹੋਵੇਗਾ। ਨਾਬਾਲਗ ਦੇ ਭਰਾ ਨੂੰ ਇੱਕ ਪੱਤਰ ਵੀ ਭੇਜਿਆ ਗਿਆ ਹੈ ਜਿਸ ਵਿਚ ਉਸ ਨੂੰ ਪੁੱਛਗਿੱਛ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਪੁੱਛਗਿੱਛ ਦੌਰਾਨ ਉਸ ਦੇ ਮਾਪੇ ਵੀ ਮੌਜੂਦ ਹੋ ਸਕਦੇ ਹਨ। ਜੁਵੇਨਾਈਲ ਜਸਟਿਸ ਐਕਟ ਦੇ ਅਨੁਸਾਰ, ਨਾਬਾਲਗ ਤੋਂ ਉਸਦੇ ਮਾਪਿਆਂ ਦੀ ਮੌਜੂਦਗੀ ਵਿੱਚ ਪੁੱਛਗਿੱਛ ਕੀਤੀ ਜਾਂਦੀ ਹੈ।  

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement