
Odisha News: ਆਵਾਜਾਈ 'ਚ ਵਿਘਨ ਪੈਣ ਕਾਰਨ ਕਈ ਟਰੇਨਾਂ ਰੱਦ
Train derailed in Odisha News in punjabi : ਓਡੀਸ਼ਾ ਵਿਚ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਈਸਟ ਕੋਸਟ ਰੇਲਵੇ (ECOR) ਦੇ ਸੰਬਲਪੁਰ ਡਿਵੀਜ਼ਨ ਵਿਚ ਕਾਂਤਾਬੰਜੀ ਸਟੇਸ਼ਨ ਨੇੜੇ ਇਕ ਮਾਲ ਗੱਡੀ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਨਾਲ ਹੋਰ ਰੇਲ ਗੱਡੀਆਂ ਦੀ ਆਵਾਜਾਈ ਵਿਚ ਵਿਘਨ ਪਿਆ।
ਇਹ ਵੀ ਪੜ੍ਹੋ: IndiGo Plane News: ਇੰਡੀਗੋ ਦੇ ਜਹਾਜ਼ 'ਚ ਬੰਬ ਦੀ ਧਮਕੀ, ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 10.50 ਵਜੇ ਵਾਪਰੀ, ਜਿਸ ਨਾਲ ਦੋਵੇਂ ਪਟੜੀਆਂ 'ਤੇ ਰੇਲਗੱਡੀ ਦੀ ਆਵਾਜਾਈ ਵਿਚ ਵਿਘਨ ਪਿਆ, ਇਕ ਅਧਿਕਾਰੀ ਨੇ ਕਿਹਾ ਕਿ ਨੁਕਸਾਨੇ ਗਏ ਡੱਬਿਆਂ ਨੂੰ ਹਟਾਏ ਜਾਣ ਤੋਂ ਬਾਅਦ ਰੇਲ ਸੇਵਾਵਾਂ ਬਹਾਲ ਕਰ ਦਿਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Haryana News: ਨਹਿਰ ਵਿਚ ਨਹਾਉਣ ਗਏ ਫੌਜੀ ਦੀ ਡੁੱਬਣ ਨਾਲ ਹੋਈ ਮੌਤ, ਇਕ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਇਆ ਸੀ ਘਰ
ਨਿਊਜ਼ ਏਜੰਸੀ ਮੁਤਾਬਕ ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਘਟਨਾ ਦੇ ਮੱਦੇਨਜ਼ਰ, ਈਸੀਓਆਰ ਨੇ ਸ਼ਨੀਵਾਰ ਲਈ ਰਾਏਪੁਰ-ਤਿਤਲਾਗੜ੍ਹ ਐਕਸਪ੍ਰੈੱਸ ਅਤੇ ਜੂਨਾਗੜ੍ਹ ਰੋਡ-ਰਾਏਪੁਰ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਮਹਾਰਾਸ਼ਟਰ ਦੇ ਪਾਲਘਰ 'ਚ ਇਕ ਮਾਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ ਸਨ, ਜਿਸ ਕਾਰਨ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਸਨ। ਪੱਛਮੀ ਰੇਲਵੇ ਨੇ ਮੁੰਬਈ ਦੀਆਂ ਕੁਝ ਲੋਕਲ ਟਰੇਨਾਂ ਨੂੰ ਰੱਦ ਕਰ ਦਿਤਾ ਸੀ ਜਦਕਿ ਕਈ ਟਰੇਨਾਂ ਦੇ ਰੂਟ ਮੋੜ ਦਿਤੇ ਗਏ ਸਨ।
ਪੱਛਮੀ ਰੇਲਵੇ ਦੇ ਅਨੁਸਾਰ, ਮੁੰਬਈ ਦੇ ਦਾਹਾਨੂ ਰੋਡ-ਪਨਵੇਲ-ਵਾਸਈ ਰੋਡ, ਵਸਈ ਰੋਡ-ਪਨਵੇਲ-ਵਾਸਈ ਰੋਡ ਅਤੇ ਵਸਈ ਰੋਡ-ਪਨਵੇਲ-ਦਾਹਾਨੂ ਰੋਡ ਰੇਲ ਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।
(For more Punjabi news apart from Train derailed in Odisha News in punjabi , stay tuned to Rozana Spokesman)