Haryana News: ਨਹਿਰ ਵਿਚ ਨਹਾਉਣ ਗਏ ਫੌਜੀ ਦੀ ਡੁੱਬਣ ਨਾਲ ਹੋਈ ਮੌਤ, ਇਕ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਇਆ ਸੀ ਘਰ
Published : Jun 1, 2024, 10:48 am IST
Updated : Jun 1, 2024, 10:48 am IST
SHARE ARTICLE
Soldier dies due to drowning in canal Haryana News
Soldier dies due to drowning in canal Haryana News

Haryana News: ਨੌਜਵਾਨ ਦੀ ਭਾਲ ਜਾਰੀ

Soldier dies due to drowning in canal Haryana News: ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਇਲਾਕੇ ਦੇ ਪਿੰਡ ਹੰਸੇਵਾਲਾ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਨਹਿਰ 'ਚ ਡੁੱਬ ਕੇ ਮੌਤ ਹੋ ਗਈ। ਇਹ ਨੌਜਵਾਨ ਬੀਤੇ ਦਿਨ ਜੰਮੂ-ਕਸ਼ਮੀਰ ਤੋਂ ਆਪਣੇ ਘਰ ਛੁੱਟੀ 'ਤੇ ਵਾਪਸ ਆਇਆ ਸੀ ਅਤੇ ਦੁਪਹਿਰ ਸਮੇਂ ਆਪਣੇ ਦੋਸਤਾਂ ਨਾਲ ਨਹਿਰ 'ਚ ਨਹਾਉਣ ਗਿਆ ਸੀ, ਜਿੱਥੇ ਉਹ ਨਹਿਰ 'ਚ ਰੁੜ੍ਹ ਗਿਆ। ਰਾਤ ਭਰ ਜਵਾਨ ਦੀ ਭਾਲ ਜਾਰੀ ਹੈ, ਪਰ ਉਸ ਦਾ ਕੋਈ ਪਤਾ ਨਹੀਂ ਲੱਗਾ।

ਜਾਣਕਾਰੀ ਅਨੁਸਾਰ ਮਨਜੀਤ ਸਿੰਘ 26 ਸਾਲਾ ਪੁੱਤਰ ਰਘਵੀਰ ਸਿੰਘ ਵਾਸੀ ਹੰਸੇਵਾਲਾ ਕੁਝ ਸਾਲ ਪਹਿਲਾਂ ਸਪੋਰਟਸ ਕੋਟੇ ਤਹਿਤ ਫੌਜ ਵਿਚ ਭਰਤੀ ਹੋਇਆ ਸੀ। ਫਿਲਹਾਲ ਉਹ ਕੁਆਰਾ ਸੀ। ਉਹ 338 ਮੀਡੀਅਮ ਬਟਾਲੀਅਨ ਆਰਟੀ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ ਅਤੇ ਕੱਲ੍ਹ ਸਵੇਰੇ 5 ਵਜੇ ਉਹ ਛੁੱਟੀ ਲੈ ਕੇ ਪਿੰਡ ਵਿੱਚ ਆਪਣੇ ਘਰ ਪਹੁੰਚਿਆ।

ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਦੁਪਹਿਰ 1 ਵਜੇ ਉਹ ਆਪਣੇ ਦੋਸਤਾਂ ਨਾਲ ਸੈਰ ਕਰਨ ਲਈ ਨਿਕਲਿਆ ਸੀ। ਉਦੋਂ ਤੋਂ ਉਹ ਵਾਪਸ ਨਹੀਂ ਆਇਆ। ਦੱਸਿਆ ਜਾਂਦਾ ਹੈ ਕਿ ਜਦੋਂ ਪਰਿਵਾਰ ਵਾਲੇ ਉਸ ਦੀ ਭਾਲ ਲਈ ਇਧਰ-ਉਧਰ ਜਾਣ ਲੱਗੇ ਤਾਂ ਉਨ੍ਹਾਂ ਨੂੰ ਮਨਜੀਤ ਦੀਆਂ ਨਹਿਰ ਕੋਲ ਚੱਪਲਾਂ ਪਈਆਂ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਨਹਿਰ 'ਚ ਰੁੜ੍ਹ ਗਿਆ ਹੈ।

ਪੂਰੇ ਪਿੰਡ ਵਿੱਚ ਸੰਨਾਟਾ ਛਾ ਗਿਆ ਹੈ ਅਤੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਨਹਿਰ ਵਿੱਚ ਨੌਜਵਾਨ ਦੀ ਭਾਲ ਵਿੱਚ ਜੁਟੇ ਹੋਏ ਹਨ। ਨਹਿਰ ਵਿੱਚ ਅੱਗੇ ਕਾਜਲ ਹੈੱਡ ’ਤੇ ਵੀ ਜਾਲ ਵਿਛਾ ਦਿੱਤਾ ਗਿਆ ਹੈ ਪਰ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement