Jyoti Malhotra's Kerala visit : ਭਾਜਪਾ ਨੇ ਜੋਤੀ ਮਲਹੋਤਰਾ ਦੀ ਕੇਰਲ ਯਾਤਰਾ ਸਬੰਧੀ ਪਿਨਾਰਾਈ ਵਿਜਯਨ ’ਤੇ ਖੜ੍ਹੇ ਕੀਤੇ ਸਵਾਲ 
Published : Jun 1, 2025, 1:13 pm IST
Updated : Jun 1, 2025, 1:13 pm IST
SHARE ARTICLE
BJP raises questions on Pinarayi Vijayan regarding Jyoti Malhotra's visit to Kerala Latest News in Punjabi
BJP raises questions on Pinarayi Vijayan regarding Jyoti Malhotra's visit to Kerala Latest News in Punjabi

Jyoti Malhotra's Kerala visit : ਕੇਰਲ ਟੂਰਿਜ਼ਮ ਨੇ ਸਪਾਂਸਰ ਕੀਤੀ ਯਾਤਰਾ, ਜਿਸ ਨੂੰ ਚਲਾਉਦੇ ਹਨ ਵਿਜਯਨ ਦੇ ਜਵਾਈ 

BJP raises questions on Pinarayi Vijayan regarding Jyoti Malhotra's visit to Kerala Latest News in Punjabi : ਨਵੀਂ ਦਿੱਲੀ : ਭਾਜਪਾ ਨੇਤਾ ਅਤੇ ਕੇਰਲ ਦੇ ਸਾਬਕਾ ਰਾਜ ਪ੍ਰਧਾਨ ਕੇ. ਸੁਰੇਂਦਰਨ ਨੇ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੀ ਗਈ ਯੂ-ਟਿਊਬਰ ਜੋਤੀ ਮਲਹੋਤਰਾ ਦੇ ਸਬੰਧ ਵਿਚ ਸੀਐਮ ਪਿਨਾਰਾਈ ਵਿਜਯਨ ਤੋਂ ਤਿੱਖੇ ਸਵਾਲ ਪੁੱਛੇ। ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਪੋਸਟ ਕਰਦੇ ਹੋਏ, ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, ‘ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ ਦੀ ਕੰਨੂਰ ਯਾਤਰਾ ਕੇਰਲ ਟੂਰਿਜ਼ਮ ਵਲੋਂ ਸਪਾਂਸਰ ਕੀਤੀ ਗਈ ਸੀ, ਜਿਸ ਨੂੰ ਕੋਈ ਹੋਰ ਨਹੀਂ ਬਲਕਿ ਪਿਨਾਰਾਈ ਵਿਜਯਨ ਦੇ ਜਵਾਈ ਦੁਆਰਾ ਚਲਾਇਆ ਜਾਂਦਾ ਹੈ।’

ਕੇ. ਸੁਰੇਂਦਰਨ ਨੇ ਜੋਤੀ ਮਲਹੋਤਰਾ ਦੀ ਕੰਨੂਰ ਯਾਤਰਾ ਸਬੰਧੀ ਪਿਨਾਰਾਈ ਵਿਜਯਨ ’ਤੇ ਸਵਾਲ ਖੜ੍ਹੇ ਕਰਦਿਆਂ ਪੁੱਛਿਆ ‘ਉਹ ਕਿਸਨੂੰ ਮਿਲੀ? ਉਹ ਕਿੱਥੇ ਗਈ? ਅਸਲ ਏਜੰਡਾ ਕੀ ਹੈ? ਕੇਰਲ ਪਾਕਿਸਤਾਨ ਨਾਲ ਜੁੜੇ ਇਕ ਜਾਸੂਸ ਲਈ ਲਾਲ ਕਾਰਪੇਟ ਕਿਉਂ ਵਿਛਾ ਰਿਹਾ ਹੈ? ਉਨ੍ਹਾਂ ਕਿਹਾ ਕਿ ਕੇਰਲ ਸਾਡੇ ਦੇਸ਼ ਲਈ ਅੰਦਰੂਨੀ ਅਤੇ ਬਾਹਰੀ ਖਤਰਿਆਂ ਲਈ ਇਕ ਸੁਰੱਖਿਅਤ ਪਨਾਹਗਾਹ ਵਿਚ ਬਦਲ ਰਿਹਾ ਹੈ।

ਦੱਸ ਦਈਏ ਕਿ ਜਯੋਤੀ ਮਲਹੋਤਰਾ ਇਕ ਯੂ-ਟਿਊਬਰ ਹੈ ਤੇ ਉਸਨੂੰ 16 ਮਈ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਉਨ੍ਹਾਂ 12 ਲੋਕਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਜਾਸੂਸੀ ਦੇ ਸ਼ੱਕ ਵਿਚ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ 26 ਮਈ ਨੂੰ ਹਿਸਾਰ ਦੀ ਇਕ ਅਦਾਲਤ ਨੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਸੀ। ਜੋਤੀ ਮਲਹੋਤਰਾ ਨੂੰ ਪੁਲਿਸ ਨੇ ਨੌਂ ਦਿਨਾਂ ਦੇ ਰਿਮਾਂਡ 'ਤੇ ਲਿਆ ਸੀ, ਜਿਸ ਦੌਰਾਨ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਜਾਸੂਸੀ ਨਾਲ ਸਬੰਧਤ ਮਹੱਤਵਪੂਰਨ ਸੁਰਾਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਜੋਤੀ ਨੂੰ ਦੋ ਵਾਰ ਰਿਮਾਂਡ 'ਤੇ ਲਿਆ ਸੀ। ਰਿਮਾਂਡ ਦੌਰਾਨ ਜਾਂਚ ਏਜੰਸੀਆਂ ਨੇ ਜੋਤੀ ਤੋਂ ਪੂਰੀ ਪੁੱਛਗਿੱਛ ਕੀਤੀ ਸੀ।
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement