ਚੋਣ ਹਲਫ਼ਨਾਮਿਆਂ ਨੂੰ ਲੈ ਕੇ ਸ਼ਰਦ ਪਵਾਰ ਨੂੰ IT ਦਾ ਨੋਟਿਸ, NCP ਮੁਖੀ ਨੇ ਕਿਹਾ- Love Letter ਆਇਆ ਹੈ
Published : Jul 1, 2022, 11:16 am IST
Updated : Jul 1, 2022, 11:17 am IST
SHARE ARTICLE
Sharad Pawar
Sharad Pawar

ਸ਼ਰਦ ਪਵਾਰ ਨੇ ਕਿਹਾ ਕਿ ਉਹਨਾਂ ਨੂੰ 2004, 2009, 2014 ਅਤੇ 2020 ਦੀਆਂ ਚੋਣਾਂ ਦੌਰਾਨ ਦਾਇਰ ਹਲਫਨਾਮਿਆਂ ਦੇ ਸਬੰਧ 'ਚ ਇਨਕਮ ਟੈਕਸ ਤੋਂ ਨੋਟਿਸ ਮਿਲਿਆ ਹੈ।



ਨਵੀਂ ਦਿੱਲੀ: ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸਹੁੰ ਚੁੱਕਣ ਤੋਂ ਥੋੜ੍ਹੀ ਦੇਰ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਹਨਾਂ ਨੂੰ ਆਮਦਨ ਕਰ ਵਿਭਾਗ ਤੋਂ ਨੋਟਿਸ ਮਿਲਿਆ ਹੈ। ਸ਼ਰਦ ਪਵਾਰ ਨੇ ਕਿਹਾ ਕਿ ਉਹਨਾਂ ਨੂੰ 2004, 2009, 2014 ਅਤੇ 2020 ਦੀਆਂ ਚੋਣਾਂ ਦੌਰਾਨ ਦਾਇਰ ਹਲਫਨਾਮਿਆਂ ਦੇ ਸਬੰਧ 'ਚ ਇਨਕਮ ਟੈਕਸ ਤੋਂ ਨੋਟਿਸ ਮਿਲਿਆ ਹੈ।

Sharad PawarSharad Pawar

ਪਵਾਰ ਨੇ ਇਸ ’ਤੇ ਤੰਜ਼ ਕੱਸਦਿਆਂ ਨੋਟਿਸ ਨੂੰ 'ਪ੍ਰੇਮ ਪੱਤਰ' (ਲਵ ਲੈਟਰ) ਦੱਸਿਆ ਹੈ। ਉਹਨਾਂ ਕਿਹਾ, "ਮੈਨੂੰ 2004, 2009, 2014 ਅਤੇ 2020 ਵਿਚ ਦਾਇਰ ਕੀਤੇ ਗਏ ਚੋਣ ਹਲਫਨਾਮਿਆਂ ਨਾਲ ਸਬੰਧਤ ਇਨਕਮ ਟੈਕਸ ਵਿਭਾਗ ਤੋਂ ਇਕ ਲਵ ਲੈਟਰ ਮਿਲਿਆ ਹੈ।" ਹਾਲਾਂਕਿ ਪਵਾਰ ਨੇ ਹੋਰ ਵੇਰਵੇ ਨਹੀਂ ਦਿੱਤੇ। ਪਵਾਰ ਦੇ ਕਰੀਬੀ ਸਹਿਯੋਗੀ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਵੀ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਸੰਮਨ ਮਿਲਿਆ ਹੈ ਅਤੇ ਅੱਜ ਉਹ ਈਡੀ ਸਾਹਮਣੇ ਪੇਸ਼ ਹੋਣਗੇ।

Sharad PawarSharad Pawar

ਰਾਜ ਐਨਸੀਪੀ ਦੇ ਮੁੱਖ ਬੁਲਾਰੇ ਮਹੇਸ਼ ਤਾਪਸੀ ਨੇ ਆਈਟੀ ਨੋਟਿਸਾਂ ਦੇ ਸਮੇਂ 'ਤੇ ਸਵਾਲ ਚੁੱਕੇ ਹਨ। ਇਕ ਟਵੀਟ ਵਿਚ ਉਹਨਾਂ ਕਿਹਾ, "ਮਹਾਰਾਸ਼ਟਰ ਸਰਕਾਰ ਵਿਚ ਬਦਲਾਅ ਤੋਂ ਬਾਅਦ ਪਾਰਟੀ ਪ੍ਰਧਾਨ ਸ਼ਰਦ ਪਵਾਰ ਨੂੰ 2004, 2009, 2014 ਅਤੇ 2020 ਦੇ ਚੋਣ ਹਲਫਨਾਮਿਆਂ ਲਈ ਆਈਟੀ ਨੋਟਿਸ ਮਿਲਿਆ ਹੈ। ਕੀ ਇਹ ਮਹਿਜ਼ ਇਤਫ਼ਾਕ ਹੈ ਜਾਂ ਕੁਝ ਹੋਰ?"

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement