ਏਅਰ ਇੰਡੀਆ ਅਮਰਾਵਤੀ ’ਚ ਖੋਲ੍ਹੇਗੀ ਦਖਣੀ ਏਸ਼ੀਆ ਦਾ ਸੱਭ ਤੋਂ ਵੱਡਾ ਪਾਇਲਟ ਸਿਖਲਾਈ ਸੰਸਥਾਨ
Published : Jul 1, 2024, 6:18 pm IST
Updated : Jul 1, 2024, 6:18 pm IST
SHARE ARTICLE
ਅਮਰਾਵਤੀ ਦਾ ਹਵਾਈ ਅੱਡਾ
ਅਮਰਾਵਤੀ ਦਾ ਹਵਾਈ ਅੱਡਾ

ਹਰ ਸਾਲ 180 ਪਾਇਲਟਾਂ ਨੂੰ ਦਿਤੀ ਜਾਵੇਗੀ ਸਿਖਲਾਈ

Air India Flying Institute. ਮੁੰਬਈ: ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਏਅਰ ਇੰਡੀਆ ਨੇ ਸੋਮਵਾਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਇਕ ਸਿਖਲਾਈ ਸੰਸਥਾਨ ਦੀ ਸਥਾਪਨਾ ਦਾ ਐਲਾਨ ਕੀਤਾ। ਇਸ ਕਦਮ ਦਾ ਉਦੇਸ਼ ਹਰ ਸਾਲ 180 ਵਪਾਰਕ ਪਾਇਲਟਾਂ ਨੂੰ ਸਿਖਲਾਈ ਦੇਣਾ ਹੋਵੇਗਾ। ਪਾਇਲਟਾਂ ਨੂੰ ਸਿਖਲਾਈ ਦੇਣ ਵਾਲਾ ਇਹ ਦੱਖਣੀ ਏਸ਼ੀਆ ਦਾ ਸੱਭ ਤੋਂ ਵੱਡਾ ਸੰਸਥਾਨ ਹੋਵੇਗਾ।

ਏਅਰ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਬੇਲੋਰਾ ਹਵਾਈ ਅੱਡੇ 'ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਲਾਇਸੈਂਸਸ਼ੁਦਾ ਫਲਾਈਟ ਟਰੇਨਿੰਗ ਆਰਗੇਨਾਈਜ਼ੇਸ਼ਨ (FTO) ਦੱਖਣੀ ਏਸ਼ੀਆ 'ਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਸਿਖਲਾਈ ਸੰਸਥਾਨ ਹੋਵੇਗਾ। ਇਹ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਤਿਆਰ ਹੋ ਜਾਵੇਗਾ।

ਏਅਰਲਾਈਨ ਅਨੁਸਾਰ ਇਹ ਆਉਣ ਵਾਲੀ ਸਹੂਲਤ ਦੇਸ਼ ਵਿਚ ਕਿਸੇ ਵੀ ਭਾਰਤੀ ਏਅਰਲਾਈਨ ਦੁਆਰਾ ਸਥਾਪਤ ਕੀਤੀ ਜਾਣ ਵਾਲੀ ਪਹਿਲੀ ਹੋਵੇਗੀ। ਇਸ ਵਿਚ ਸਿਖਲਾਈ ਲਈ 31 ਸਿੰਗਲ ਇੰਜਣ ਵਾਲੇ ਜਹਾਜ਼ ਅਤੇ ਤਿੰਨ ਦੋਹਰੇ ਇੰਜਣਾਂ ਵਾਲੇ ਜਹਾਜ਼ ਹੋਣਗੇ।

ਏਅਰ ਇੰਡੀਆ ਨੇ ਕਿਹਾ ਕਿ ਉਸ ਨੂੰ ਮਹਾਰਾਸ਼ਟਰ ਏਅਰਪੋਰਟ ਡਿਵੈਲਪਮੈਂਟ ਕੰਪਨੀ (ਐੱਮ.ਏ.ਡੀ.ਸੀ.) ਤੋਂ 30 ਸਾਲਾਂ ਲਈ ਸੁਵਿਧਾ ਸਥਾਪਤ ਕਰਨ ਅਤੇ ਚਲਾਉਣ ਲਈ ਟੈਂਡਰ ਪ੍ਰਾਪਤ ਹੋਇਆ ਹੈ।

ਏਅਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੈਂਪਬੈਲ ਵਿਲਸਨ ਨੇ ਕਿਹਾ,'ਅਮਰਾਵਤੀ 'ਚ ਐਫਟੀਓ ਦਾ ਉਦੇਸ਼ ਭਾਰਤੀ ਹਵਾਬਾਜ਼ੀ ਨੂੰ ਵਧੇਰੇ ਆਤਮ-ਨਿਰਭਰ ਬਣਾਉਣਾ ਅਤੇ ਭਾਰਤ ਵਿਚ ਨੌਜਵਾਨਾਂ ਦੀਆਂ ਪਾਇਲਟਾਂ ਵਜੋਂ ਉਡਾਣ ਭਰਨ ਦੀਆਂ ਇਛਾਵਾਂ ਨੂੰ ਪੂਰਾ ਕਰਨਾ ਹੈ ਅਤੇ ਇਹ ਹੋਰ ਮੌਕੇ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੋਵੇਗਾ।

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement