
LPG Price: ਕੀਮਤਾਂ ਵਿਚ 31 ਰੁਪਏ ਦੀ ਕੀਤੀ ਗਈ ਕਟੌਤੀ
LPG Price News in punjabi ਅੱਜ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਬਦਲਾਅ ਕੀਤਾ ਗਿਆ ਹੈ ਅਤੇ ਇਹ ਸਸਤਾ ਹੋ ਗਿਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 30-31 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਇਹ ਅੱਜ 1 ਜੁਲਾਈ ਤੋਂ ਲਾਗੂ ਹੋ ਗਿਆ ਹੈ।
ਇਹ ਵੀ ਪੜ੍ਹੋ: Shatrughan Sinha Heath Update: ਸੋਨਾਕਸ਼ੀ ਸਿਨਹਾ ਦੇ ਪਿਤਾ ਸ਼ਤਰੂਘਨ ਸਿਨਹਾ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ
ਐਲਪੀਜੀ ਦਰਾਂ ਵਿਚ ਇਹ ਕਟੌਤੀ ਮਾਮੂਲੀ ਹੈ ਅਤੇ 19 ਕਿਲੋ ਦੇ ਵਪਾਰਕ ਸਿਲੰਡਰ ਲਈ ਹੈ। ਇਸ ਕਟੌਤੀ ਦੇ ਪ੍ਰਭਾਵ ਨਾਲ, ਵਪਾਰਕ ਐਲਪੀਜੀ ਉਪਭੋਗਤਾਵਾਂ ਜਿਵੇਂ ਕਿ ਰੈਸਟੋਰੈਂਟ ਮਾਲਕਾਂ ਅਤੇ ਢਾਬਾ ਮਾਲਕਾਂ ਨੂੰ ਸਸਤਾ ਸਿਲੰਡਰ ਮਿਲੇਗਾ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Pune News: ਪਿਕਨਿਕ ਮਨਾਉਣ ਗਏ ਪ੍ਰਵਾਰ ਦੇ ਪੰਜ ਜੀਆਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ
ਜਾਣੋ ਤੁਹਾਡੇ ਸ਼ਹਿਰ 'ਚ ਕਿੰਨਾ ਸਸਤਾ ਹੋ ਗਿਆ ਐੱਲ.ਪੀ.ਜੀ.
ਰਾਜਧਾਨੀ ਦਿੱਲੀ ਵਿੱਚ ਵਪਾਰਕ ਸਿਲੰਡਰ 30 ਰੁਪਏ ਸਸਤਾ ਹੋ ਕੇ 1646 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1676 ਰੁਪਏ ਪ੍ਰਤੀ ਸਿਲੰਡਰ ਸੀ।
ਕੋਲਕਾਤਾ 'ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1756 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1787 ਰੁਪਏ ਪ੍ਰਤੀ ਸਿਲੰਡਰ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੁੰਬਈ 'ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1598 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1629 ਰੁਪਏ ਪ੍ਰਤੀ ਸਿਲੰਡਰ ਸੀ। ਚੇਨਈ ਵਿਚ ਵਪਾਰਕ ਸਿਲੰਡਰ 30 ਰੁਪਏ ਸਸਤਾ ਹੋ ਕੇ 1809.50 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1840.50 ਸੀ।
(For more news apart from LPG Price News in punjabi Stay , tuned to Rozana Spokesman)