ਪਿਛਲੇ ਇਕ ਮਹੀਨੇ ਦੀਆਂ ਘਟਨਾਵਾਂ ਨਾਲ ਅੰਦਾਜ਼ਾ ਲਗ ਗਿਐ ਕਿ ਪ੍ਰਧਾਨ ਮੰਤਰੀ ਦੀ ‘ਫ਼ਿਲਮ’ ਕਿਹੋ ਜਿਹੀ ਹੋਣ ਜਾ ਰਹੀ ਹੈ : ਖੜਗੇ

By : RAJANNATH

Published : Jul 1, 2024, 5:42 pm IST
Updated : Jul 1, 2024, 5:42 pm IST
SHARE ARTICLE
With the events of the last one month, we can guess what the Prime Minister's 'film' is going to be like: Kharge
With the events of the last one month, we can guess what the Prime Minister's 'film' is going to be like: Kharge

ਕਿਹਾ, ਰਾਸ਼ਟਰਪਤੀ ਦੇ ਭਾਸ਼ਣ ਦੀ ਕੋਈ ਦਿਸ਼ਾ ਨਹੀਂ, ਕੋਈ ਦ੍ਰਿਸ਼ਟੀ

 

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ’ਤੇ ਸੋਮਵਾਰ ਨੂੰ ਹਮਲਾ ਬੋਲਿਆ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ 10 ਸਾਲਾਂ ਦਾ ਸ਼ਾਸਨ ‘ਸਿਰਫ ਇਕ ਟ੍ਰੇਲਰ’ ਹੈ ਅਤੇ ‘ਪੂਰੀ ਫ਼ਿਲਮ ਆਉਣੀ ਅਜੇ ਬਾਕੀ ਹੈ’। ਮੋਦੀ ਦੇ ਤੀਜੇ ਕਾਰਜਕਾਲ ’ਚ ਪੇਪਰ ਲੀਕ ਹੋਣ, ਜੰਮੂ-ਕਸ਼ਮੀਰ ’ਚ ਅਤਿਵਾਦੀ ਹਮਲਿਆਂ, ਰੇਲ ਹਾਦਸੇ, ਹਵਾਈ ਅੱਡੇ ਦੀ ਛੱਤ ਡਿੱਗਣ ਅਤੇ ਪੁਲ ਢਹਿਣ ਦੀਆਂ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਅੰਦਾਜ਼ਾ ਲਗ ਗਿਆ ਹੈ ਕਿ ਆਉਣ ਵਾਲੀ ‘ਫ਼ਿਲਮ’ ਕਿਸ ਤਰ੍ਹਾਂ ਦੀ ਹੋਣ ਵਾਲੀ ਹੈ।

ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਕਈ ਵਾਰ ਕਿਹਾ ਹੈ ਕਿ ਪਿਛਲੇ 10 ਸਾਲ ਸਿਰਫ ਟ੍ਰੇਲਰ ਸਨ, ਅਸਲ ਤਸਵੀਰ ਆਉਣੀ ਅਜੇ ਬਾਕੀ ਹੈ। ਹੁਣ ਪ੍ਰਧਾਨ ਮੰਤਰੀ ਦੀ ਫ਼ਿਲਮ ਕਿਸ ਤਰ੍ਹਾਂ ਦੀ ਹੋਣ ਜਾ ਰਹੀ ਹੈ, ਇਸ ਦਾ ਅੰਦਾਜ਼ਾ ਪਿਛਲੇ ਇਕ ਮਹੀਨੇ ’ਚ ਲਗ ਗਿਆ ਹੈ।’’

ਪਿਛੇ ਜਿਹੇ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਖੜਗੇ ਨੇ ਕਿਹਾ, ‘‘ਪਿਛਲੇ ਇਕ ਮਹੀਨੇ ’ਚ ਇਮਤਿਹਾਨ ਪੇਪਰ ਲੀਕ ਹੋਣ, ਕਈ ਇਮਤਿਹਾਨ ਰੱਦ ਹੋਣ, ਰੇਲ ਹਾਦਸੇ, ਜੰਮੂ-ਕਸ਼ਮੀਰ ’ਚ ਤਿੰਨ ਅਤਿਵਾਦੀ ਹਮਲੇ, ਰਾਮ ਮੰਦਰ ’ਚ ਪਾਣੀ ਲੀਕ ਹੋਣ, ਤਿੰਨ ਹਵਾਈ ਅੱਡਿਆਂ ਦੀਆਂ ਛੱਤਾਂ ਦੇ ਕੁੱਝ ਹਿੱਸੇ ਡਿੱਗਣ, ਟੋਲ ਟੈਕਸ ’ਚ ਵਾਧਾ ਅਤੇ ਰੁਪਏ ’ਚ ‘ਇਤਿਹਾਸਕ’ ਗਿਰਾਵਟ ਦੀਆਂ ਘਟਨਾਵਾਂ ਵਾਪਰੀਆਂ ਹਨ।’’

ਉਨ੍ਹਾਂ ਕਿਹਾ, ‘‘ਹਾਲ ਹੀ ’ਚ ਪੇਪਰ ਲੀਕ ਹੋਣ ਕਾਰਨ 30 ਲੱਖ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਤ ਹੋਇਆ ਹੈ। ਜੇ ਅਜਿਹਾ ਹੀ ਚਲਦਾ ਰਿਹਾ ਤਾਂ ਵਿਦਿਆਰਥੀ ਅਪਣੀ ਪੜ੍ਹਾਈ ਬੰਦ ਕਰ ਦੇਣਗੇ।’’

ਖੜਗੇ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ 70 ਪੇਪਰ ਲੀਕ ਹੋਏ ਹਨ ਜਿਸ ਨਾਲ ਦੋ ਕਰੋੜ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਤ ਹੋਇਆ ਹੈ। ਉੱਚ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਰਕਾਰ ਇਸ ਮਾਮਲੇ ’ਤੇ ਕੁੱਝ ਨਹੀਂ ਕਰ ਰਹੀ ਹੈ ਅਤੇ ਸੰਸਦ ਵਿਚ ਇਹ ਮੁੱਦਾ ਚੁੱਕਣ ਲਈ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਸਰਕਾਰ ਨੂੰ ਦੇਸ਼ ’ਚ ਇਮਤਿਹਾਨ ਪ੍ਰਣਾਲੀ ’ਚ ਸੁਧਾਰ ਕਰਨ ਲਈ ਕਿਹਾ। 

ਪਿਛਲੇ ਹਫਤੇ ਸੰਸਦ ਦੇ ਸੰਯੁਕਤ ਸੈਸ਼ਨ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਸ਼ਣ ’ਚ ਮਨੀਪੁਰ ਦੀ ਸਥਿਤੀ ਦਾ ਕੋਈ ਜ਼ਿਕਰ ਨਹੀਂ ਹੈ। 

ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਦਾ ਦੌਰਾ ਨਹੀਂ ਕਰ ਰਹੇ ਹਨ ਜੋ ਪਿਛਲੇ ਇਕ ਸਾਲ ਤੋਂ ਸੜ ਰਿਹਾ ਹੈ। 
ਰਾਸ਼ਟਰਪਤੀ ਦੇ ਭਾਸ਼ਣ ਨੂੰ ‘ਘੋਰ ਨਿਰਾਸ਼ਾਜਨਕ’ ਅਤੇ ਸਿਰਫ ਸਰਕਾਰ ਦੀ ਪ੍ਰਸ਼ੰਸਾ ਕਰਨ ਵਾਲਾ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਨਾ ਤਾਂ ਦਿਸ਼ਾ ਹੈ ਅਤੇ ਨਾ ਹੀ ਕੋਈ ਦ੍ਰਿਸ਼ਟੀ ਹੈ। 

ਖੜਗੇ ਨੇ ਕੌਮੀ ਯੋਗਤਾ-ਦਾਖਲਾ ਪ੍ਰੀਖਿਆ-ਅੰਡਰਗ੍ਰੈਜੂਏਟ (ਨੀਟ-ਯੂਜੀ) ਪ੍ਰੀਖਿਆ, ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ, ਜਾਤੀ ਆਧਾਰਤ ਮਰਦਮਸ਼ੁਮਾਰੀ ਅਤੇ ਅਗਨੀਵੀਰ ਯੋਜਨਾ ਨੂੰ ਰੱਦ ਕਰਨ ਦੀ ਮੰਗ ਕੀਤੀ। 

ਉਨ੍ਹਾਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਸਿਰਫ ਨਾਅਰੇ ਲਾਉਣ ਅਤੇ ਠੋਸ ਕੰਮ ਨਾ ਕਰਨ ਦਾ ਦੋਸ਼ ਲਾਇਆ ਬਲਕਿ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੋਣਾਂ ਵਿਚ ਦੇਸ਼ ਦਾ ਸੰਵਿਧਾਨ ਅਤੇ ਲੋਕਾਂ ਦੀ ਜਿੱਤ ਹੋਈ ਅਤੇ ਇਸ ਨੇ ਸੰਦੇਸ਼ ਦਿਤਾ ਕਿ ਲੋਕਤੰਤਰ ਵਿਚ ਹੰਕਾਰੀ ਤਾਕਤਾਂ ਦੀ ਕੋਈ ਜਗ੍ਹਾ ਨਹੀਂ ਹੈ। 

ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਦੇ ਭਾਸ਼ਣ ਦਾ ਵਿਸ਼ਾ-ਵਸਤੂ ਸਰਕਾਰੀ ਹੁੰਦਾ ਹੈ। ਸਰਕਾਰੀ ਪੱਖ ਨੂੰ ਇਸ ਨੂੰ ਇਕ ਦ੍ਰਿਸ਼ਟੀ ਪੱਤਰ ਬਣਾਉਣਾ ਚਾਹੀਦਾ ਸੀ ਅਤੇ ਦਸਣਾ ਚਾਹੀਦਾ ਸੀ ਕਿ ਚੁਨੌਤੀਆਂ ਦਾ ਸਾਹਮਣਾ ਕਿਵੇਂ ਕਰਨਾ ਹੈ ਪਰ ਅਜਿਹਾ ਕੁੱਝ ਵੀ ਨਹੀਂ ਹੈ।’’ 

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਭਾਸ਼ਣ ਬੁਨਿਆਦੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਦਾ ਹੈ ਅਤੇ ਅਸਫਲਤਾਵਾਂ ਨੂੰ ਲੁਕਾਉਂਦਾ ਹੈ ਜਿਸ ’ਚ ਇਹ ਸਰਕਾਰ ਮਾਹਰ ਹੈ। 

ਸਾਰਿਆਂ ਨੂੰ ਨਾਲ ਲੈ ਕੇ ਚੱਲਣ ਬਾਰੇ ਰਾਸ਼ਟਰਪਤੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਖੜਗੇ ਨੇ ਕਿਹਾ, ‘‘ਕੋਈ ਵੀ ਇਸ ਭਾਵਨਾ ਤੋਂ ਇਨਕਾਰ ਨਹੀਂ ਕਰ ਸਕਦਾ ਪਰ ਵਿਰੋਧੀ ਧਿਰ ਦਾ 10 ਸਾਲਾਂ ਦਾ ਤਜਰਬਾ ਇਹ ਹੈ ਕਿ ਇਹ ਚੀਜ਼ਾਂ ਭਾਸ਼ਣਾਂ ਤਕ ਸੀਮਤ ਰਹੀਆਂ ਹਨ ਅਤੇ ਇਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤਾ ਗਿਆ ਸਗੋਂ ਇਸ ਦੇ ਉਲਟ ਲਾਗੂ ਕੀਤਾ ਗਿਆ।’’

ਉਨ੍ਹਾਂ ਕਿਹਾ, ‘‘ਇਸ ਰਾਜ ਸਭਾ ’ਚ ਪ੍ਰਧਾਨ ਮੰਤਰੀ ਨੇ ਅਪਣੀ ਛਾਤੀ ਠੋਕ ਕੇ ਵਿਰੋਧੀ ਧਿਰ ਨੂੰ ਚੁਨੌਤੀ ਦਿਤੀ ਸੀ ਅਤੇ ਕਿਹਾ ਸੀ ਕਿ ਇਕੱਲਾ ਹੀ ਸਾਰਿਆਂ ’ਤੇ ਭਾਰੀ ਹੈ। ਪਰ ਮੈਂ ਪੁਛਣਾ ਚਾਹੁੰਦਾ ਹਾਂ ਕਿ ਅੱਜ ਕਿੰਨੇ ਲੋਕ ਇਕ ’ਤੇ ਭਾਰੀ ਹਨ, ਚੋਣ ਨਤੀਜਿਆਂ ਨੇ ਵਿਖਾਇਆ ਹੈ... ਇਹ ਵਿਖਾਇਆ ਗਿਆ ਹੈ ਕਿ ਦੇਸ਼ ਦਾ ਸੰਵਿਧਾਨ ਅਤੇ ਦੇਸ਼ ਦੇ ਲੋਕ ਸਾਰਿਆਂ ਤੋਂ ਉੱਤਮ ਹਨ। ਲੋਕਤੰਤਰ ’ਚ ਹੰਕਾਰੀ ਤਾਕਤਾਂ ਲਈ ਕੋਈ ਥਾਂ ਨਹੀਂ ਹੈ।’

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement