
ਪਾਨੀਪਤ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਵਾਇਰਲ ਹੋਈਆਂ ਅਸ਼ਲੀਲ ਆਡੀਉ ਨੂੰ ਲੈ ਕੇ ਸ਼ਹਿਰੀ ਵਿਧਾਇਕਾਂ ਦੇ ਪਤੀ ਮਾਮਲੇ 'ਚ ਪਾਨੀਪਤ ਵਿਚ ਸਿਆਸੀ ਧਿਰਾਂ ਦੀਆ ............
ਪਾਨੀਪਤ : ਪਾਨੀਪਤ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਵਾਇਰਲ ਹੋਈਆਂ ਅਸ਼ਲੀਲ ਆਡੀਉ ਨੂੰ ਲੈ ਕੇ ਸ਼ਹਿਰੀ ਵਿਧਾਇਕਾਂ ਦੇ ਪਤੀ ਮਾਮਲੇ 'ਚ ਪਾਨੀਪਤ ਵਿਚ ਸਿਆਸੀ ਧਿਰਾਂ ਦੀਆ ਸਰਗਰਮੀਆਂ ਦਿਨ ਬਾ ਦਿਨ ਤੇ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਹ ਕਿਹਾ ਗਿਆ ਕਿ ਸੁਰਿੰਦਰ ਰੇਵੜੀ ਵਲੋਂ ਇਹ ਕਿਹਾ ਗਿਆ ਕਿ ਇਸ ਆਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਗਰ ਸੁਰਿੰਦਰ ਕੋਲ ਅਸਲੀ ਆਡੀਓ ਹੈ ਤਾਂ ਖੁਲਾਸਾ ਕਰਨ ਤਾਕਿ ਸਚਾਈ ਸਾਹਮਣੇ ਆ ਸਕੇ।
ਦੂਜੇ ਪਾਸੇ ਤਰੁਣ ਵਲੋਂ ਇਹ ਕਿਹਾ ਗਿਆ ਕਿ ਮੈਂ ਰਾਜੇਸ਼ ਸੈਣੀ, ਰਿਮੀ ਸ਼ਰਮਾ ਅਤੇ ਕੁਲਵੰਤ ਸਿੰਘ ਦੇ ਗੱਲਾਂ ਵਿਚ ਆ ਕੇ ਸੁਰਿੰਦਰ ਰੇਵੜੀ ਨੂੰ ਬਦਨਾਮ ਕੀਤਾ ਸੀ ਅਤੇ ਮੈਨੂੰ ਇਹ ਲਾਲਚ ਦਿਤਾ ਗਿਆ ਕਿ ਆਉਣ ਵਾਲੀਆਂ ਚੋਣਾਂ ਵਿਚ ਵਾਰਡ ਨੰਬਰ ਨੋ ਤੋਂ ਇਲੈਕਸ਼ਨ ਵਿਚ ਖੜਾ ਕਰ ਵੋਟਾਂ ਵਿਚ ਜਿਤਾਵਾਂਗੇ ਅਤੇ ਆਪਣੇ ਆਪ ਨੂੰ ਨਿਰਦੋਸ਼ ਦੱਸ ਮਾਫ਼ੀ ਮੰਗ ਲਈ। ਬਲਜੀਤ ਸਿੰਘ ਨੇ ਕਿਹਾ ਕਿ ਤਰੁਣ ਕੋਈ ਛੋਟਾ ਬੱਚਾ ਤਾਂ ਹੈ ਨਹੀਂ। ਲਗਾਤਾਰ ਉਸ ਨੇ ਮੀਡੀਆ ਵਿਚ ਆ ਕੇ ਸੁਰਿੰਦਰ ਰੇਵੜੀ ਵਿਰੁਧ ਬਿਆਨਬਾਜ਼ੀ ਕਰਦਾ ਰਿਹਾ ਅਤੇ ਹਰ ਵਾਰ ਮੀਡੀਆ ਨੇ ਪੁੱਛਿਆ ਕਿ ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਕਿਸੇ ਦਾ ਦਬਾਅ ਤੇ ਨਹੀਂ
ਤਾਂ ਉਹ ਸਿਰੇ ਤੋਂ ਨਕਾਰਦਾ ਰਿਹਾ ਅਤੇ ਅਪਣੇ ਆਪ ਨੂੰ ਸੁਰਿੰਦਰ ਰੇਵੜੀ ਵਲੋਂ ਖ਼ਤਰਾ ਮਹਿਸੂਸ ਕਰਦਾ ਰਿਹਾ। ਪ੍ਰੈਸ ਕਾਨਫਰੰਸ ਦੌਰਾਨ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਉਨ੍ਹਾਂ ਹਰਿਆਣਾ ਸਰਕਾਰ ਨੂੰ ਇਸ ਦੀ ਉੱਚ ਅਧਿਕਾਰੀਆਂ ਵਲੋਂ ਜਾਂਚ ਕਰਨ ਲਈ ਕਿਹਾ ਕਿਉਕਿ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿਚ ਸੁਰਿੰਦਰ ਰੇਵੜੀ ਦਾ ਨਾਂ ਆਉਂਦਾ ਹੈ ਅਤੇ ਸਰਬਜੀਤ ਸਿੰਘ ਵਿਧਾਇਕ ਰੋਹਿਤਾ ਰੇਵੜੀ ਦਾ ਪੀ ਏ ਹੈ। ਉਸ ਆਡੀਓ ਵਿਚ ਸਰਬਜੀਤ ਪੈਸਿਆਂ ਦੀ ਮੰਗ ਕਰ ਰਿਹਾ ਹੈ। ਮੌਜੂਦਾ ਸਰਕਾਰ ਦਾ ਨਾਅਰਾ ਹੈ ਕਿ ਅਸੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਰਹੇ ਹਾਂ ਪਰ ਆਡੀਉ ਵਿਚ ਪੈਸੇ ਦੀ ਮੰਗ ਕਰ ਰਿਹਾ ਹੈ।
ਇਸ ਦੀ ਵੀ ਜਾਂਚ ਕਰ ਇਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਬਲਜੀਤ ਸਿੰਘ, ਕੌਂਸਲਰ ਰਮੇਸ਼ ਚੰਦਰ ਕਾਦਿਆਨ, ਸੁਬਾਸ਼ ਬਠਲਾ, ਬ੍ਰਿਜ ਭੂਸ਼ਣ ਢੀਂਗਰਾ, ਵਿਕਰਾਂਤ ਗੁਲਾਟੀ, ਸ਼ਾਮਾਂ ਭੰਬਰੀ, ਕੌਂਸਲਰ ਸੁਨੀਲ ਵਰਮਾ, ਡਾ. ਮੁਨੀਸ਼ ਅਹਿਮਦ ਅੰਸਾਰੀ, ਕੁਲਦੀਪ ਸਿੰਘ ਮੁੱਖ ਮੈਂਬਰ ਹਾਜ਼ਰ ਰਹੇ।