ਰਜਨੀ ਗੁਪਤਾ ਬਤੌਰ ਵਕੀਲ ਕਿਸੇ ਕੋਰਟ ਵਿਚ ਨਹੀਂ ਹੋ ਸਕਦੀ ਪੇਸ਼, ਬਾਰ ਕੌਂਸਲ ਚੰਡੀਗੜ
Published : Aug 1, 2018, 5:39 pm IST
Updated : Aug 1, 2018, 5:39 pm IST
SHARE ARTICLE
Rajni Gupta
Rajni Gupta

ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਚੰਡੀਗੜ ਨੇ ਸੂਚਨਾ ਜਾਰੀ ਕਰਕੇ ਬਾਰ ਕੌਂਸਲ ਆਫ਼ ਇੰਡੀਆ ਦੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਪਾਨੀਪਤ ਦੀ ਮਹਿਲਾ ਵਕੀਲ

ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਚੰਡੀਗੜ ਨੇ ਸੂਚਨਾ ਜਾਰੀ ਕਰਕੇ ਬਾਰ ਕੌਂਸਲ ਆਫ਼ ਇੰਡੀਆ ਦੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਪਾਨੀਪਤ ਦੀ ਮਹਿਲਾ ਵਕੀਲ ਅਤੇ ਪ੍ਰੋਟੇਕਸ਼ਨ ਅਫਸਰ ਰਜਨੀ ਗੁਪਤਾ ਦੀ ਵਕਾਲਤ ਉੱਤੇ ਪਬੰਦੀ ਲਗਾਉਂਦੇ ਹੋਏ ਵਕਾਲਤ ਦਾ ਲਾਇਸੈਂਸ ,ਇਨਰੋਲਮੈਂਟ ਸਰਟਿਫਿਕੇਟ 10 ਦਿਨਾਂ ਵਿਚ ਜਮਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਚੰਡੀਗੜ ਨੇ ਸੂਚਨਾ ਦੇ ਪ੍ਰਤੀ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਭਾਰਤ ਦੀਆਂ ਸਾਰੀਆਂ ਬਾਰ ਕੌਂਸਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ, ਦੇਸ਼ ਦੀਆਂ ਸਾਰੀਆਂ ਬਾਰ ਐਸੋਸੀਏਸ਼ਨ,

Punjab and Haryana HC notice to bar council Punjab and Haryana HC notice to bar councilਪਾਨੀਪਤ ਅਤੇ ਹਰਿਆਣੇ ਦੇ ਸਾਰੇ ਜਜਾਂ ਨੂੰ ਭੇਜਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਰਜਨੀ ਗੁਪਤਾ ਬਤੌਰ ਵਕੀਲ ਕਿਸੇ ਵੀ ਕੋਰਟ ਵਿਚ ਪੇਸ਼ ਨਹੀਂ ਹੋ ਸਕਦੀ। ਹਾਲ ਹੀ ਵਿਚ ਬਾਰ ਕੌਂਸਲ ਆਫ਼ ਇੰਡੀਆ ਨੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਚੰਡੀਗੜ ਦੁਆਰਾ ਜਾਰੀ ਆਦੇਸ਼ਾਂ ਉੱਤੇ ਮੋਹਰ ਲਗਾਉਂਦੇ ਹੋਏ ਪਾਨੀਪਤ ਦੀ ਮਹਿਲਾ ਵਕੀਲ ਅਤੇ ਪ੍ਰੋਟੇਕਸ਼ਨ ਅਫਸਰ ਰਜਨੀ ਗੁਪਤਾ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ। ਬਾਰ ਕੌਂਸਲ ਆਫ਼ ਇੰਡੀਆ ਨੇ ਉਸ ਨੂੰ ਅਪਣਾ ਵਕਾਲਤ ਦਾ ਲਾਈਸੈਂਸ ਅਤੇ ਪੂਰਬ ਨਿਰਧਾਰਤ 10 ਹਜ਼ਾਰ ਰੁਪਏ ਦਾ ਜੁਰਮਾਨਾ ਤੁਰਤ ਜਮਾਂ ਕਰਵਾਉਣ ਨੂੰ ਵੀ ਕਿਹਾ ਹੈ।

ਬਾਰ ਕੌਂਸਲ ਦੁਆਰਾ ਰਜਨੀ ਗੁਪਤਾ ਦੀ ਅਪੀਲ ਮੁਅੱਤਲ ਕੀਤੇ ਜਾਣ ਨਾਲ ਹੁਣ ਉਸ ਉੱਤੇ ਕਈ ਜਗ੍ਹਾ ਸ਼ਕੰਜਾ ਕਸਿਆ ਜਾ ਸਕਦਾ ਹੈ। ਜਾਲਸਾਜ਼ੀ, ਹੇਰਾਫੇਰੀ ਦੇ ਤਿੰਨ ਵੱਖ ਵੱਖ ਮਾਮਲਿਆਂ ਵਿਚ ਰਜਨੀ ਗੁਪਤਾ ਪੁਲਿਸ ਦੇ ਕੋਲ ਨਾਮਜ਼ਦ ਹਨ। ਜਿਨ੍ਹਾਂ ਵਿਚੋਂ ਦੋ ਮਾਮਲੇ ਪੰਚਕੂਲਾ ਸੈਕਟਰ 5 ਪੁਲਿਸ ਥਾਨੇ ਦੇ ਹਨ। ਹਰਿਆਣਾ ਮਹਿਲਾ ਅਤੇ ਬਾਲ ਕਲਿਆਣ ਵਿਭਾਗ ਨਾਲ ਧੋਖਾਧੜੀ ਕਰਕੇ ਸਮਝੌਤੇ ਦੇ ਆਧਾਰ 'ਤੇ ਪਾਨੀਪਤ ਵਿਚ ਪ੍ਰੋਟੇਕਸ਼ਨ ਅਫਸਰ ਦੀ ਨੌਕਰੀ ਪਾਉਣ ਵਾਲੀ ਰਜਨੀ ਗੁਪਤਾ ਦੇ ਖਿਲਾਫ ਪੰਚਕੂਲਾ ਪੁਲਿਸ ਨੇ ਥਾਣਾ 5 ਵਿਚ ਆਈ ਪੀ ਸੀ ਦੀ ਧਾਰਾ 420/465/467/471 ਦੇ ਤਹਿਤ ਮਾਮਲਾ ਦਰਜ ਕੀਤਾ ਹੈ,

ਇਲਜ਼ਾਮ ਹੈ ਕਿ ਸਾਬਕਾ ਸਰਕਾਰ ਵਿਚ ਪੰਚਕੁਲਾ ਸਥਿਤ ਹਰਿਆਣਾ ਮਹਿਲਾ ਅਤੇ ਬਾਲ ਕਲਿਆਣ ਵਿਭਾਗ ਹਰਿਆਣਾ ਬੇਸ - 15  - 20,ਪਾਕੇਟ - II, ਸੈਕਟਰ 4 ਪੰਚਕੁਲਾ ਵਿਚ ਨਕਲੀ ਕਾਨੂੰਨੀ ਪ੍ਰੋਫੈਸ਼ਨਲ ਡਿਗਰੀ ਦੇ ਬਲਬੂਤੇ ਤੇ ਪ੍ਰੋਟੇਕਸ਼ਨ ਅਫਸਰ ਦੀ ਨੌਕਰੀ ਨਵੰਬਰ 2008 ਤੋਂ 16 -11- 2014 ਤੱਕ ਪ੍ਰਾਪਤ ਕਰਨ,  ਇੱਕ ਹੀ ਸਮੇਂ ਵਿਚ ਤਿੰਨ ਸੰਸਥਾਵਾਂ ਤੋਂ ਕਮਾਈ ਕਰਨ ਅਤੇ ਹਰਿਆਣਾ ਲੋਕ ਸੰਪਰਕ ਵਿਭਾਗ ਤੋਂ ਮਾਨਤਾ ਲੈ ਕੇ ਮੁਨਾਫ਼ਾ ਚੁੱਕਣ ਵਾਲੀ ਪਾਨੀਪਤ ਨਾਲ ਕਥਿਤ ਵਕੀਲ ਰਜਨੀ ਗੁਪਤਾ ਪੁਤਰੀ ਰਾਜਕੁਮਾਰ ਗੁਪਤਾ ਵਾਸੀ 492 - ਆਰ, ਮਾਡਲ ਟਾਊਨ,

ਪਾਨੀਪਤ ਦੇ ਖਿਲਾਫ ਅਤੇ ਆਰ ਟੀ ਆਈ ਵਲੋਂ ਇਕੱਠੇ ਕੀਤੇ ਰਿਕਾਰਡ ਦੇ ਆਧਾਰ 'ਤੇ  ਬੀਚ ਆਫ਼ ਟਰੱਸਟ, ਹੇਰਾਫੇਰੀ, ਧੋਖਾਧੜੀ ਦੀ ਦੋਸ਼ੀ ਹੈ। ਮਹਿਲਾ ਅਤੇ ਬਾਲ ਕਲਿਆਣ ਵਿਭਾਗ 16-11- 2014 ਨੂੰ ਰਜਨੀ ਨੂੰ ਅਹੁਦੇ ਤੋਂ ਹਟਾਇਆ ਵੀ ਜਾ ਚੁੱਕਿਆ ਹੈ। ਵਿਭਾਗ ਵਲੋਂ ਫ਼ਰਜ਼ੀ ਡਿਗਰੀ 'ਤੇ ਰਜਨੀ ਗੁਪਤਾ ਨੂੰ ਸਮਝੌਤੇ ਦੇ ਆਧਾਰ 'ਤੇ ਪ੍ਰੋਟੇਕਸ਼ਨ ਅਧਿਕਾਰੀ ਪਾਨੀਪਤ ਲਗਾ ਦਿੱਤਾ ਗਿਆ,

Rajni Gupta Rajni Gupta2008 ਤੋਂ ਮਹਿਲਾ ਅਤੇ ਬਾਲ ਕਲਿਆਣ ਵਿਭਾਗ ਵਿਚ ਪ੍ਰੋਟੇਕਸ਼ਨ ਅਧਿਕਾਰੀ ਪਾਨੀਪਤ ਦੇ ਅਹੁਦੇ 'ਤੇ ਰਹਿੰਦੇ ਹੋਏ ਵਿਭਾਗ ਦੇ ਨਿਯਮਾਂ ਨੂੰ ਨਿਗਰਾਨੀ ਹੇਠ ਰੱਖ ਕੇ ਆਫਿਸ ਆਫ਼ ਪ੍ਰਾਫਿਟ ਦੀ ਉਲੰਘਣਾ ਕਰਦੇ ਹੋਏ ਰਜਨੀ ਗੁਪਤਾ ਹੋਰ ਕਈ ਸਥਾਨਾਂ 'ਤੇ ਕੰਮ ਕਰਦੀ ਰਹੀ ਹੈ, ਜਿਸ ਦੀ ਲੰਬੀ ਜਾਂਚ ਦੌਰਾਨ ਮਹਿਲਾ ਅਤੇ ਬਾਲ ਕਲਿਆਣ ਵਿਭਾਗ ਨੇ ਰਜਨੀ ਗੁਪਤਾ ਨੂੰ ਦੋਸ਼ੀ ਵੀ ਪਾਇਆ। (ਏਜੰਸੀ) 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement