ਜਣੇਪੇ ਦੌਰਾਨ ਬੱਚੇ ਦੇ ਨਾਲ ਔਰਤ ਦੇ ਪੇਟ ਵਿਚੋਂ ਨਿਕਲੀ ਬੰਦੂਕ ਦੀ ਗੋਲੀ
Published : Aug 1, 2019, 12:59 pm IST
Updated : Aug 1, 2019, 12:59 pm IST
SHARE ARTICLE
Bullet found in women stomach while delivery
Bullet found in women stomach while delivery

ਬਿਹਾਰ ਦੇ ਹਾਜੀਪੁਰ ਵਿਚ ਇਕ ਗਰਭਵਤੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਪਰ ਜਦੋਂ ਔਰਤ ਦੀ ਡਿਲੀਵਰੀ ਹੋਈ ਤਾਂ ਡਾਕਟਰਾਂ ਦੇ ਹੋਸ਼ ਉੱਡ ਗਏ।

ਹਾਜੀਪੁਰ: ਬਿਹਾਰ ਦੇ ਹਾਜੀਪੁਰ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਗਰਭਵਤੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਪਰ ਜਦੋਂ ਔਰਤ ਦੀ ਡਿਲੀਵਰੀ ਹੋਈ ਤਾਂ ਡਾਕਟਰਾਂ ਦੇ ਹੋਸ਼ ਉੱਡ ਗਏ। ਔਰਤ ਦੇ ਪੇਟ ਵਿਚੋਂ ਬੱਚੇ ਦੇ ਨਾਲ ਬੰਦੂਕ ਦੀ ਗੋਲੀ ਵੀ ਨਿਕਲੀ। ਦਰਅਸਲ ਹਾਜੀਪੁਰ ਦੇ ਸੁਲਤਾਨਪੁਰ ਵਿਚ ਰਹਿਣ ਵਾਲੀ ਰੂਪਾ ਨਾਂਅ ਦੀ ਗਰਭਵਤੀ ਔਰਤ ਦੇ ਪੇਟ ‘ਤੇ ਇਕ ਜਖ਼ਮ ਸੀ।  ਉਸ ਦੇ ਪੇਟ ਵਿਚ ਦਰਦ ਹੋ ਰਿਹਾ ਸੀ।

bullet found in women stomach while deliverybullet found in women stomach while delivery

ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਡਿਲੀਵਰੀ ਲਈ ਹਸਪਤਾਲ ਵਿਚ ਭਰਤੀ ਕਰਾ ਦਿੱਤਾ। ਜਦੋਂ ਹਸਪਤਾਲ ਵਿਚ ਰੂਪਾ ਦੀ ਡਿਲੀਵਰੀ ਹੋਈ ਤਾਂ ਉਸ ਦੇ ਪੇਟ ਵਿਚੋਂ ਬੱਚੇ ਦੇ ਨਾਲ ਨਾਲ ਬੰਦੂਕ ਦੀ ਗੋਲੀ ਵੀ ਕੱਢੀ ਗਈ, ਜਿਸ ਨੂੰ ਦੇਖ ਡਾਕਟਰ ਵੀ ਹੈਰਾਨ ਰਹਿ ਗਏ। ਉਹਨਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਖ਼ਬਰ ਦਿੱਤੀ।

bullet found in women stomach while deliverybullet found in women stomach while delivery

ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪੇਟ ਵਿਚ ਦਰਦ ਹੋ ਰਿਹਾ ਸੀ, ਉਸ ਨੂੰ ਨਹੀਂ ਪਤਾ ਸੀ ਕਿ ਇਹ ਦਰਦ ਕਿਉਂ ਹੋ ਰਿਹਾ ਹੈ। ਘਰ ਵਾਲਿਆਂ ਨੇ ਇਸ ਨੂੰ ਜਣੇਪਾ ਪੀੜ ਸਮਝ ਕੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾ ਦਿੱਤਾ। ਹਾਲਾਂਕਿ ਇਸ ਗੋਲੀ ਨਾਲ ਰੂਪਾ ਅਤੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਰੂਪਾ ਅਤੇ ਉਸ ਦਾ ਬੱਚਾ ਬਿਲਕੁਲ ਸੁਰੱਖਿਅਤ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਔਰਤ ਦੇ ਪੇਟ ਵਿਚ ਗੋਲੀ ਕਿੱਥੋਂ ਅਤੇ ਕਿਵੇਂ ਆਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Bihar

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement