
ਅੰਦਰ ਜਾਣ ਵਾਲੇ ਰਸਤੇ 'ਤੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਇਹੀ ਸੀ ਬਾਹਰ ਨਿਕਲਣ ਦਾ ਰਸਤਾ
ਜਬਲਪੁਰ - ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਸੋਮਵਾਰ ਦੁਪਹਿਰ 2:45 ਵਜੇ ਅੱਗ ਲੱਗ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਇਸ ਵਿਚ 4 ਸਟਾਫ ਵਾਲੇ ਵੀ ਸਨ। 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਤਿੰਨ ਮੰਜ਼ਿਲਾ ਨਿਊ ਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਪ੍ਰਵੇਸ਼ ਦੁਆਰ 'ਤੇ ਜਨਰੇਟਰ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਹਾਦਸੇ ਦੇ ਸਮੇਂ ਹਸਪਤਾਲ 'ਚ 35 ਲੋਕ ਮੌਜੂਦ ਸਨ। ਹਸਪਤਾਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
Fire broke out in a private hospital in Jabalpur, 8 deaths
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
1. ਵੀਰ ਸਿੰਘ (30 ਸਾਲ), ਨਿਵਾਸੀ ਅਧਰਤਲ, ਜਬਲਪੁਰ (ਸਟਾਫ ਮੈਂਬਰ)
2. ਸਵਾਤੀ ਵਰਮਾ (24), ਨਿਵਾਸੀ- ਨਰਾਇਣਪੁਰ, ਸਤਨਾ (ਸਟਾਫ ਮੈਂਬਰ)
3. ਮਹਿਮਾ ਜਾਟਵ (23), ਨਿਵਾਸੀ- ਨਰਸਿੰਘਪੁਰ (ਸਟਾਫ ਮੈਂਬਰ)
4. ਦੁਰਗੇਸ਼ ਸਿੰਘ (42), ਨਿਵਾਸੀ- ਅਗਸੌਦ, ਜਬਲਪੁਰ
5. ਤਨਮਯ ਵਿਸ਼ਵਕਰਮਾ (19), ਖਟੀਕ ਮੁਹੱਲਾ (ਜਬਲਪੁਰ)
6. ਅਨੁਸੂਈਆ ਯਾਦਵ (55), ਨਿਵਾਸੀ- ਚਿਤਰਕੂਟ, ਮਾਨਿਕਪੁਰ (ਯੂ.ਪੀ.)
7. ਸੋਨੂੰ ਯਾਦਵ (26), ਚਿਤਰਕੂਟ, ਮਾਨਿਕਪੁਰ (ਯੂ.ਪੀ.)
8. ਔਰਤ (ਪਹਿਚਾਣ ਨਹੀਂ ਹੋਈ)
Fire broke out in a private hospital in Jabalpur, 8 deaths
ਇਕ ਚਸ਼ਮਦੀਦ ਔਰਤ ਦਾ ਕਹਿਣਾ ਹੈ ਕਿ ਲਾਈਟ ਬੰਦ ਹੋ ਗਈ ਸੀ ਫਿਰ ਜਨਰੇਟਰ ਚਾਲੂ ਕੀਤਾ ਅਤੇ ਉਸ ਵਿਚੋਂ ਚੰਗਿਆੜੀ ਅਤੇ ਧਮਾਕਾ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ ਤੇ ਫੈਲ ਗਈ। ਹਸਪਤਾਲ ਦੇ ਮੁੱਖ ਦਰਵਾਜ਼ੇ ਦੇ ਨੇੜੇ ਜਨਰੇਟਰ ਰੱਖਿਆ ਗਿਆ ਸੀ ਅਤੇ ਜਾਣ ਦਾ ਇਹੀ ਇਕੋ ਰਸਤਾ ਸੀ। ਇਮਾਰਤ ਦੀ ਦੂਜੀ ਮੰਜ਼ਿਲ 'ਤੇ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, ਕਿਉਂਕਿ ਜ਼ਿਆਦਾਤਰ ਲੋਕ ਉਥੇ ਫਸੇ ਹੋਏ ਸਨ। ਅੱਗ ਲੱਗਣ ਤੋਂ ਬਾਅਦ ਕੁਝ ਲੋਕ ਮਰੀਜ਼ਾਂ ਨੂੰ ਬਚਾਉਂਦੇ ਹੋਏ ਅੰਦਰ ਚਲੇ ਗਏ, ਜੋ ਬਾਹਰ ਨਹੀਂ ਨਿਕਲ ਸਕੇ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕਮਰੇ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਬੇਹੱਦ ਮੁਸ਼ਕਲ ਹੋ ਗਿਆ।
ਕੁਝ ਲੋਕਾਂ ਨੂੰ ਖਿੜਕੀਆਂ ਅਤੇ ਦਰਵਾਜ਼ੇ ਤੋੜ ਕੇ ਬਾਹਰ ਕੱਢਿਆ ਗਿਆ। ਹਸਪਤਾਲ 30 ਬਿਸਤਰਿਆਂ ਵਾਲਾ ਤਿੰਨ ਮੰਜ਼ਿਲਾ ਹੈ। ਹਸਪਤਾਲ ਦੇ ਸੰਚਾਲਕਾਂ ਦੇ ਨਾਂ ਡਾਕਟਰ ਸੁਦੇਸ਼ ਪਟੇਲ, ਸੰਤੋਸ਼ ਸੋਨੀ, ਨਿਸ਼ਾਂਤ ਗੁਪਤਾ ਅਤੇ ਸੰਜੇ ਪਟੇਲ ਹਨ। ਹਾਦਸੇ ਬਾਰੇ ਅਜੇ ਤੱਕ ਉਨ੍ਹਾਂ ਦੇ ਪੱਖ ਤੋਂ ਕੁਝ ਨਹੀਂ ਕਿਹਾ ਗਿਆ ਹੈ। ਐਸਪੀ ਸਿਧਾਰਥ ਬਹੁਗੁਣਾ ਨੇ ਦੱਸਿਆ ਕਿ ਦੁਪਹਿਰ ਵੇਲੇ ਲਾਈਟ ਚਲੀ ਗਈ ਸੀ। ਇਸ ਦੌਰਾਨ ਜਨਰੇਟਰ ਚਾਲੂ ਹੋ ਗਿਆ ਅਤੇ ਇਸ ਕਾਰਨ ਹੋਏ ਸ਼ਾਰਟ ਸਰਕਟ ਕਾਰਨ ਅੱਗ ਫੈਲ ਗਈ।