Delhi Rains News: ਦਿੱਲੀ ਵਿਚ ਮੀਂਹ ਦਾ ਕਹਿਰ, 7 ਲੋਕਾਂ ਦੀ ਹੋਈ ਮੌਤ , ਸੜਕਾਂ ਬਣੀਆਂ ਛੱਪੜ, ਸਕੂਲ ਬੰਦ
Published : Aug 1, 2024, 11:36 am IST
Updated : Aug 1, 2024, 3:54 pm IST
SHARE ARTICLE
Delhi Rains News in punjabi
Delhi Rains News in punjabi

Delhi Rains News: ਮੀਂਹ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਲੋਕ ਘੰਟਿਆਂਬੱਧੀ ਫਸੇ ਰਹੇ

Delhi Rains News in punjabi :ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਬੁੱਧਵਾਰ ਸ਼ਾਮ ਨੂੰ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਪਿਆ, ਜਿਸ ਨਾਲ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ ਵਿੱਚ ਡੁੱਬ ਗਏ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਲੋਕ ਘੰਟਿਆਂਬੱਧੀ ਫਸੇ ਰਹੇ। ਭਾਰੀ ਮੀਂਹ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦਿੱਲੀ ਵਿੱਚ ਦੋ, ਗੁਰੂਗ੍ਰਾਮ ਵਿੱਚ ਤਿੰਨ ਅਤੇ ਗ੍ਰੇਟਰ ਨੋਇਡਾ ਵਿੱਚ ਦੋ ਸ਼ਾਮਲ ਹਨ। ਦਿੱਲੀ 'ਚ ਪਾਣੀ ਨਾਲ ਭਰੇ ਨਾਲੇ 'ਚ ਫਿਸਲਣ ਕਾਰਨ ਇਕ ਔਰਤ ਅਤੇ ਉਸ ਦਾ ਬੱਚਾ ਡੁੱਬ ਗਿਆ।

 ਇਹ ਵੀ ਪੜ੍ਹੋ: Mohali News: ''ਪਿੰਡ 'ਚ ਨਹੀਂ ਰਹਿਣ ਦੇਵਾਂਗੇ ਕੋਈ ਪਰਵਾਸੀ'', ਜ਼ਿਲਾ ਮੋਹਾਲੀ ਦੇ ਪਿੰਡ ਮੁੰਧੋ ਸੰਗਤੀਆਂ ਦੇ ਵਾਸੀਆਂ ਨੇ ਲਿਆ ਫ਼ੈਸਲਾ

ਗ੍ਰੇਟਰ ਨੋਇਡਾ ਦੇ ਦਾਦਰੀ ਇਲਾਕੇ 'ਚ ਕੰਧ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਭਾਰੀ ਮੀਂਹ ਕਾਰਨ ਦਿੱਲੀ ਏਅਰਪੋਰਟ 'ਤੇ ਉਤਰਨ ਵਾਲੀਆਂ 10 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ। ਇਨ੍ਹਾਂ ਵਿੱਚੋਂ ਅੱਠ ਉਡਾਣਾਂ ਨੂੰ ਜੈਪੁਰ ਅਤੇ ਦੋ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ। ਇੰਡੀਗੋ ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ।

 ਇਹ ਵੀ ਪੜ੍ਹੋ: Parliament Rainwater Leakage: ਕਰੋੜਾਂ ਰੁਪਏ ਦੀ ਬਣੀ ਨਵੀਂ ਸੰਸਦ ਦਾ ਮੀਂਹ ਨੇ ਕੀਤਾ ਬੁਰਾ ਹਾਲ, ਚੋਣ ਲੱਗੀ ਛੱਤ, ਵੇਖੋ ਵੀਡੀਓ

ਏਅਰਲਾਈਨ ਨੇ ਟਵਿੱਟਰ 'ਤੇ ਕਿਹਾ, "ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਾਡੇ ਰਵਾਨਗੀ ਅਤੇ ਪਹੁੰਚਣ ਵਿੱਚ ਅਜੇ ਵੀ ਦੇਰੀ ਹੈ, ਜੋ ਸਵੇਰ ਤੱਕ ਜਾਰੀ ਰਹਿ ਸਕਦੀ ਹੈ। ਅਸੀਂ ਸਮਝਦੇ ਹਾਂ ਕਿ ਰਾਤ ਭਰ ਇੰਤਜ਼ਾਰ ਕਰਨਾ ਨਿਰਾਸ਼ਾਜਨਕ ਅਤੇ ਅਸੁਵਿਧਾਜਨਕ ਹੋ ਸਕਦਾ ਹੈ," ਅਤੇ ਅਸੀਂ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।" ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਘੋਸ਼ਣਾ ਕੀਤੀ ਕਿ ਲਗਾਤਾਰ ਮੀਂਹ ਦੇ ਵਿਚਕਾਰ ਰਾਸ਼ਟਰੀ ਰਾਜਧਾਨੀ ਵਿੱਚ ਵੀਰਵਾਰ ਨੂੰ ਸਕੂਲ ਬੰਦ ਰਹਿਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Delhi Rains News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement