
Himachal Weather News: ਚੰਡੀਗੜ੍ਹ-ਮਨਾਲੀ ਹਾਈਵੇਅ ਵੀ ਪਾਣੀ ਵਿਚ ਰੁੜ੍ਹਿਆ
Himachal Weather News in punjabi : ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 52 ਲੋਕ ਲਾਪਤਾ ਹਨ। NDRF, SDRF, ਪੁਲਿਸ ਅਤੇ ਹੋਮ ਗਾਰਡ ਲੋਕਾਂ ਨੂੰ ਬਚਾਉਣ 'ਚ ਲੱਗੇ ਹੋਏ ਹਨ। ਮਨਾਲੀ 'ਚ ਸਬਜ਼ੀ ਮੰਡੀ ਦੀ 5 ਮੰਜ਼ਿਲਾ ਇਮਾਰਤ 4 ਸੈਕਿੰਡ 'ਚ ਢਹਿ ਗਈ।
ਇਹ ਵੀ ਪੜ੍ਹੋ: Paris Olympics 2024: ਭਾਰਤ ਨੂੰ ਮਿਲਿਆ ਤੀਜਾ ਤਮਗਾ, ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗਮਾ
ਬਾਰਿਸ਼ ਤੋਂ ਬਾਅਦ ਨਦੀਆਂ-ਨਾਲਿਆਂ 'ਚ ਪਾਣੀ ਭਰ ਗਿਆ ਹੈ। ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ 4 ਪੁਲ ਰੁੜ੍ਹ ਗਏ ਹਨ। ਬੀਤੀ ਰਾਤ ਸ਼ਿਮਲਾ ਦੇ ਕੁੱਲੂ, ਮੰਡੀ, ਚੰਬਾ ਅਤੇ ਰਾਮਪੁਰ ਵਿੱਚ ਬੱਦਲ ਫਟ ਗਏ। ਸਭ ਤੋਂ ਵੱਧ ਤਬਾਹੀ ਰਾਮਪੁਰ ਵਿਚ ਹੋਈ। ਇੱਥੇ ਸਮੇਜ ਪਿੰਡ ਦੇ ਇਕ ਪਾਵਰ ਪ੍ਰੋਜੈਕਟ ਦੇ ਕਈ ਘਰ, ਸਕੂਲ, ਗੈਸਟ ਹਾਊਸ ਅਤੇ ਬਿਜਲੀ ਘਰ ਵਹਿ ਗਏ ਹਨ। ਇਥੇ 36 ਲੋਕ ਲਾਪਤਾ ਹੋ ਗਏ। ਇਕ ਲਾਸ਼ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੀਂਹ ਪੈਣ ਨਾਲ ਡਿੱਗੀ ਘਰ ਦੀ ਛੱਤ, 5 ਸਾਲਾ ਬੱਚੇ ਦੀ ਹੋਈ ਮੌਤ
ਮੰਡੀ ਦੇ ਚੌਰਘਾਟੀ ਵਿਚ ਢਿੱਗਾਂ ਡਿੱਗਣ ਕਾਰਨ ਤਿੰਨ ਘਰ ਢਹਿ ਗਏ। ਇਸ ਵਿਚ 3 ਪਰਿਵਾਰਾਂ ਦੇ 11 ਲੋਕ ਲਾਪਤਾ ਹੋ ਗਏ। 1 ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ 8 ਅਜੇ ਵੀ ਲਾਪਤਾ ਹਨ। ਮੰਡੀ ਦੇ ਡੀਸੀ ਨੇ ਸਕੂਲ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਕੁੱਲੂ ਦੇ ਬਾਗੀਪੁਲ 'ਚ ਬੱਦਲ ਫਟਣ ਨਾਲ 10 ਲੋਕ ਲਾਪਤਾ ਹਨ। ਮਲਾਨਾ ਵਿੱਚ ਪਾਵਰ ਪ੍ਰੋਜੈਕਟ 1 ਦਾ ਬੰਨ੍ਹ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Himachal Weather News in punjabi, stay tuned to Rozana Spokesman)