UK News : ਗਰਮ ਖਿਆਲੀਆਂ ਦੇ ਸਮਰਥਨ 'ਚ ਖੁੱਲ੍ਹ ਕੇ ਆਈ ਬ੍ਰਿਟਿਸ਼ ਸਰਕਾਰ
Published : Aug 1, 2025, 1:10 pm IST
Updated : Aug 1, 2025, 1:10 pm IST
SHARE ARTICLE
Britain Puts India on List of Repressive Countries Latest News in Punjabi
Britain Puts India on List of Repressive Countries Latest News in Punjabi

UK News : ਬ੍ਰਿਟੇਨ ਨੇ ਭਾਰਤ ਨੂੰ ਦਮਨਕਾਰੀ ਦੇਸ਼ਾਂ ਦੀ ਸੂਚੀ ਵਿਚ ਪਾਇਆ

Britain puts India on List of Repressive Countries Latest News in Punjabi ਨਵੀਂ ਦਿੱਲੀ : ਇਕ ਬ੍ਰਿਟਿਸ਼ ਸੰਸਦੀ ਕਮੇਟੀ ਨੇ ਬੀਤੇ ਦਿਨ ਦਮਨਕਾਰੀ ਦੇਸ਼ਾਂ ਦੀ ਇਕ ਸੂਚੀ ਜਾਰੀ ਕੀਤੀ, ਜਿਸ ਵਿਚ ਭਾਰਤ ਦਾ ਨਾਮ ਵੀ ਸ਼ਾਮਲ ਹੈ। ‘ਟਰਾਂਸ ਨੈਸ਼ਨਲ ਰਿਪ੍ਰੈਸ਼ਨ ਇਨ ਦਿ ਯੂ.ਕੇ.’ ਨਾਮ ਦੀ ਇਸ ਸੂਚੀ ਵਿਚ 12 ਦੇਸ਼ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁੱਝ ਵਿਦੇਸ਼ੀ ਸਰਕਾਰਾਂ ਯੂ.ਕੇ. ਵਿਚ ਰਹਿਣ ਵਾਲੇ ਲੋਕਾਂ ਨੂੰ ਡਰਾਉਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਕਮੇਟੀ ਨੇ ਯੂ.ਕੇ. ਵਿਚ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਖ਼ਤਰਾ ਦਸਿਆ ਅਤੇ ਇਸ ’ਤੇ ਬ੍ਰਿਟਿਸ਼ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ। ਭਾਰਤ ਨੇ ਅਜੇ ਤਕ ਇਸ ’ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਦੇਸ਼ੀ ਸਰਕਾਰਾਂ ਵਲੋਂ ਬ੍ਰਿਟੇਨ ਵਿਚ ਰਹਿਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ।

ਰਿਪੋਰਟ ਦੇ ਨਾਲ ਪ੍ਰਕਾਸ਼ਤ ਸਬੂਤਾਂ ਵਿਚ ਭਾਰਤ ਦੇ ਮਾਮਲੇ ਵਿਚ ਅਤਿਵਾਦੀ ਸੰਗਠਨ ‘ਸਿੱਖਸ ਫ਼ਾਰ ਜਸਟਿਸ’ (SFJ) ਦਾ ਜ਼ਿਕਰ ਹੈ। ਇਹ ਇਕ ਖ਼ਾਲਿਸਤਾਨ ਪੱਖੀ ਸੰਗਠਨ ਹੈ, ਜਿਸ ਨੂੰ ਭਾਰਤ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੇ ਤਹਿਤ “ਗ਼ੈਰ-ਕਾਨੂੰਨੀ ਸੰਗਠਨ” ਘੋਸ਼ਿਤ ਕੀਤਾ ਹੈ।

ਸੰਯੁਕਤ ਕਮੇਟੀ ਆਨ ਹਿਊਮਨ ਰਾਈਟਸ (JCHR) ਨਾਮ ਦੀ ਇਹ ਕਮੇਟੀ ਬ੍ਰਿਟੇਨ ਵਿਚ ਮਨੁੱਖੀ ਅਧਿਕਾਰਾਂ ਦੀ ਜਾਂਚ ਕਰਦੀ ਹੈ। ਇਸ ਵਿਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਈ ਦੇਸ਼ ਯੂ.ਕੇ. ਵਿਚ ਲੋਕਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਹਨ। ਕਮੇਟੀ ਨੂੰ ਅਜਿਹੇ ਸਬੂਤ ਮਿਲੇ ਹਨ ਜਿਨ੍ਹਾਂ ਦੇ ਆਧਾਰ ’ਤੇ ਕਈ ਦੇਸ਼ਾਂ ’ਤੇ ਬ੍ਰਿਟਿਸ਼ ਧਰਤੀ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਨਾਲ ਲੋਕਾਂ ਵਿਚ ਡਰ ਵਧ ਰਿਹਾ ਹੈ ਅਤੇ ਉਨ੍ਹਾਂ ਦੀ ਬੋਲਣ ਅਤੇ ਘੁੰਮਣ-ਫਿਰਨ ਦੀ ਆਜ਼ਾਦੀ ਘੱਟ ਰਹੀ ਹੈ।

ਜੇਸੀਐਚਆਰ ਨੇ ਬ੍ਰਿਟਿਸ਼ ਸਰਕਾਰ ਤੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ।

ਬ੍ਰਿਟੇਨ ਦੀ ਸੁਰੱਖਿਆ ਏਜੰਸੀ MI5 ਦੀ ਜਾਂਚ ਵਿਚ 2022 ਤੋਂ ਬਾਅਦ ਅਜਿਹੇ ਮਾਮਲਿਆਂ ਵਿਚ 48 ਫ਼ੀ ਸਦੀ ਵਾਧਾ ਪਾਇਆ ਗਿਆ ਹੈ। ਇਹ ਵੀ ਦਸਿਆ ਗਿਆ ਹੈ ਕਿ ਕੁੱਝ ਦੇਸ਼ ਇੰਟਰਪੋਲ ਨਿਯਮਾਂ ਦੀ ਦੁਰਵਰਤੋਂ ਕਰ ਰਹੇ ਸਨ। ਇਸ ਵਿਚ ਚੀਨ, ਰੂਸ ਅਤੇ ਤੁਰਕੀ ਦੇ ਨਾਮ ਸੱਭ ਤੋਂ ਉੱਪਰ ਹਨ, ਪਰ ਭਾਰਤ ਅਤੇ ਕੁੱਝ ਹੋਰ ਦੇਸ਼ਾਂ ’ਤੇ ਵੀ ਇਸੇ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ।

(For more news apart from Britain puts India on List of Repressive Countries Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement