Tamil Nadu Mother and Daughte NEET News: ਮਾਂ-ਧੀ ਨੇ ਇਕੱਠੇ ਪਾਸ ਕੀਤੀ ‘ਨੀਟ' ਦੀ ਪ੍ਰੀਖਿਆ
Published : Aug 1, 2025, 6:33 am IST
Updated : Aug 1, 2025, 8:05 am IST
SHARE ARTICLE
Mother and daughter pass NEET exam together Tamil Nadu News
Mother and daughter pass NEET exam together Tamil Nadu News

ਇਰਾਦੇ ਮਜ਼ਬੂਤ ਹੋਣ ਤਾਂ ਸੁਪਨੇ ਹੁੰਦੇ ਹਨ ਪੂਰੇ, ਧੀ ਤੋਂ ਪ੍ਰੇਰਿਤ ਹੋ ਕੇ ਮਾਂ ਨੇ ਵੀ ਕੀਤੀ ਪ੍ਰੀਖਿਆ ਦੀ ਤਿਆਰੀ 

Mother and daughter pass NEET exam together Tamil Nadu News : ਤਾਮਿਲਨਾਡੂ ਵਿਚ ਇਕ 49 ਸਾਲਾ ਫਿਜ਼ੀਓਥੈਰੇਪਿਸਟ ਔਰਤ ਅਤੇ ਉਸਦੀ ਧੀ ਨੇ ਅਪਣੇ ਸੁਪਨਿਆਂ ਨੂੰ ਦ੍ਰਿੜ ਇਰਾਦੇ ਨਾਲ ਪੂਰਾ ਕਰਨ ਦੀ ਇਕ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ। ਦੋਵਾਂ ਨੇ ਅਪਣੀ ਲਗਨ ਅਤੇ ਮਿਹਨਤ ਨਾਲ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ) ਪਾਸ ਕੀਤੀ। ਮਾਂ ਨੇ ਪ੍ਰੀਖਿਆ ’ਚ 147 ਅੰਕ ਤੇ ਧੀ ਨੇ 450 ਅੰਕ ਹਾਸਲ ਕੀਤੇ| ਨੀਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਔਰਤ ਨੂੰ ਅਪਣੇ ਗ੍ਰਹਿ ਜ਼ਿਲ੍ਹੇ ਦੇ ਨਜ਼ਦੀਕੀ ਸਰਕਾਰੀ ਮੈਡੀਕਲ ਕਾਲਜ ਵਿਚ ਸੀਟ ਮਿਲੀ, ਜਦੋਂ ਕਿ ਧੀ ਮੈਡੀਕਲ ਦੇ ਖੇਤਰ ਵਿਚ ਅਪਣਾ ਸਫ਼ਰ ਸ਼ੁਰੂ ਕਰਨ ਲਈ ਤਿਆਰ ਹੈ। ਅਮੁਥਾਵੱਲੀ ਮਨੀਵਾਨਨ (Amuthavalli Manivannan) ਨੂੰ ਅਪਣੇ ਸਕੂਲ ਦੇ ਦਿਨਾਂ ਦੇ ਮੁਕਾਬਲੇ ਇਸ ਵਾਰ ਸਿਲੇਬਸ ਬਹੁਤ ਵੱਖਰਾ ਅਤੇ ਕਾਫ਼ੀ ਮੁਸ਼ਕਲ ਲੱਗਿਆ, ਪਰ ਫਿਰ ਵੀ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਲਈ ਅਪਣੀ ਧੀ ਦੀ ਤਿਆਰੀ ਤੋਂ ਪ੍ਰੇਰਿਤ ਹੋ ਕੇ, ਉਸਨੇ ਅਪਣੀ ਤਿਆਰੀ ਸ਼ੁਰੂ ਕਰ ਦਿਤੀ। 

ਅਮੁਥਾਵੱਲੀ ਨੇ ਉਤਸ਼ਾਹ ਨਾਲ ਕਿਹਾ, ‘‘ਅਪਣੀ ਧੀ ਨੂੰ ਨੀਟ ਦੀ ਤਿਆਰੀ ਕਰਦੇ ਦੇਖ ਕੇ ਮੇਰੀ ਇੱਛਾ ਦੁਬਾਰਾ ਜਾਗ ਗਈ ਅਤੇ ਉਹ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਸੀ। ਮੈਂ ਉਸ ਦੀਆਂ ਕਿਤਾਬਾਂ ਲਈਆਂ ਅਤੇ ਪ੍ਰੀਖਿਆ ਲਈ ਤਿਆਰੀ ਕੀਤੀ।’’ ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀਬੀਐਸਈ) ਦੀ ਵਿਦਿਆਰਥਣ ਐਮ. ਸੰਯੁਕਤਾ ਨੇ ਕੋਚਿੰਗ ਕਲਾਸਾਂ ਲਈਆਂ ਅਤੇ ਉਸਦੀ ਮਾਂ ਵੀ ਉਨ੍ਹਾਂ ਕਿਤਾਬਾਂ ’ਤੇ ਨਿਰਭਰ ਕਰਦੀ ਸੀ ਜੋ ਉਸਨੇ ਪੜ੍ਹੀਆਂ ਸਨ।

ਉਸ ਨੇ ਕਿਹਾ, ‘‘ਮੇਰੇ ਪਿਤਾ ਪੇਸ਼ੇ ਤੋਂ ਇਕ ਵਕੀਲ ਸਨ ਅਤੇ ਉਨ੍ਹਾਂ ਨੂੰ ਮੈਡੀਕਲ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਮੇਰੀ ਮਾਂ ਦਾ ਪਿਛੋਕੜ ਮੈਡੀਕਲ ਨਾਲ ਜੁੜਿਆ ਹੋਣ ਕਰ ਕੇ ਉਹ ਆਸਾਨੀ ਨਾਲ ਸਮਝ ਜਾਂਦੀ ਸੀ|’’ ਤਾਮਿਲਨਾਡੂ ਮੈਡੀਕਲ ਦਾਖ਼ਲਿਆਂ ਲਈ ਕਾਉਂਸਲੰਿਗ 30 ਜੁਲਾਈ ਨੂੰ ਸ਼ੁਰੂ ਹੋਈ ਅਤੇ ਅਮੁਥਾਵੱਲੀ ਅਪਣੀ ਧੀ ਦੇ ਨਾਲ ਪੀਡਬਲਊਡੀ (ਦਿਵਯਾਂਗਤਾ ਦੇ ਇਕ ਖ਼ਾਸ ਪੱਧਰ ਵਾਲਾ ਵਿਅਕਤੀ) ਸ਼੍ਰੇਣੀ ਰਿਜ਼ਰਵੇਸ਼ਨ ਦੇ ਤਹਿਤ ਕਾਉਂਸਲੰਿਗ ਵਿਚ ਸ਼ਾਮਲ ਹੋਈ।

ਉਸਨੇ ਅਪਣੇ ਜੱਦੀ ਸ਼ਹਿਰ ਟੇਨਕਾਸੀ ਦੇ ਨੇੜੇ ਵਿਰੁਧੁਨਗਰ ਵਿਚ ਸਰਕਾਰੀ ਮੈਡੀਕਲ ਕਾਲਜ ਵਿਚ ਸ਼ਾਮਲ ਹੋਣਾ ਚੁਣਿਆ। ਉਸਨੇ ਨੀਟ ਵਿਚ 147 ਅੰਕ ਪ੍ਰਾਪਤ ਕੀਤੇ। ਅਮੁਥਾਵੱਲੀ ਨੇ ਕਿਹਾ ਕਿ ਉਸਨੇ ਲਗਭਗ ਤਿੰਨ ਦਹਾਕੇ ਪਹਿਲਾਂ ਸਕੂਲ ਪੂਰਾ ਕਰਨ ਤੋਂ ਬਾਅਦ ਐਮਬੀਬੀਐਸ ਕੋਰਸ ਵਿਚ ਦਾਖ਼ਲਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਅਜਿਹਾ ਨਹੀਂ ਕਰ ਸਕੀ। ਉਸਨੂੰ ਇਸਦੀ ਬਜਾਏ ਫਿਜ਼ੀਓਥੈਰੇਪੀ ਪੜ੍ਹਨੀ ਪਈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੰਯੁਕਤਾ ਨੇ ਕਿਹਾ, ‘‘ਮੈਂ ਅਪਣੀ ਮਾਂ ਵਾਂਗ ਉਸੇ ਕਾਲਜ ਵਿਚ ਨਹੀਂ ਪੜ੍ਹਨਾ ਚਾਹੁੰਦੀ। ਮੈਂ ਜਨਰਲ ਕੋਟੇ ਵਿਚ ਮੁਕਾਬਲਾ ਕਰਨਾ ਚਾਹੁੰਦੀ ਹਾਂ। ਮੈਂ ਕਿਤੇ ਹੋਰ ਪੜ੍ਹਨਾ ਚਾਹੁੰਦੀ ਹਾਂ, ਸ਼ਾਇਦ ਰਾਜ ਤੋਂ ਬਾਹਰ।’’ ਉਸਨੇ ਨੀਟ ਵਿਚ 450 ਅੰਕ ਪ੍ਰਾਪਤ ਕੀਤੇ ਹਨ। (ਏਜੰਸੀ)

"(For more news apart from “Mother and daughter pass NEET exam together Tamil Nadu News , ” stay tuned to Rozana Spokesman.)

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement