RSS ਮੁਖੀ ਮੋਹਨ ਭਾਗਵਤ ਨੇ ਸੰਸਕ੍ਰਿਤ ਨੂੰ ਦੱਸਿਆ ਸਾਰੀਆਂ ਭਾਸ਼ਾਵਾਂ ਦੀ ਮਾਂ
Published : Aug 1, 2025, 4:40 pm IST
Updated : Aug 1, 2025, 4:40 pm IST
SHARE ARTICLE
RSS chief Mohan Bhagwat calls Sanskrit the mother of all languages
RSS chief Mohan Bhagwat calls Sanskrit the mother of all languages

ਕਿਹਾ : ਸੰਸਕ੍ਰਿਤ ਨੂੰ ਬੋਲਚਾਲ ਦੀ ਭਾਸ਼ਾ ਬਣਾਉਣਾ ਬਹੁਤ ਜ਼ਰੂਰੀ

RSS chief Mohan Bhagwat calls Sanskrit the mother of all languages: ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸੰਸਕ੍ਰਿਤ ਨੂੰ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੀ ਜਨਨੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਨੂੰ ਬੋਲਚਾਲ ਦੀ ਭਾਸ਼ਾ ਬਣਾਇਆ ਜਾਵੇ। ਨਾਗਪੁਰ ’ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਸੰਸਕ੍ਰਿਤ ਨੂੰ ਕੇਵਲ ਸਮਝਣਾ ਹੀ ਨਹੀਂ ਬਲਕਿ ਬੋਲਣਾ ਵੀ ਆਉਣਾ ਚਾਹੀਦਾ ਹੈ।
ਭਾਗਵਤ ਨੇ ਕਿਹਾ ਕਿ ਸੰਸਕ੍ਰਿਤ ਯੂਨੀਵਰਸਿਟੀਆਂ ਨੂੰ ਸਰਕਾਰ ਦਾ ਸਹਿਯੋਗ ਤਾਂ ਮਿਲੇਗਾ ਹੀ ਪਰ ਅਸਲ ’ਚ ਲੋਕਾਂ ਦੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਨੂੰ ਹਰ ਘਰ ਤੱਕ ਪਹੁੰਚਾਉਣਾ ਹੋਵੇਗਾ ਅਤੇ ਇਸ ਨੂੰ ਗੱਲਬਾਤ ਦਾ ਮਾਧਿਅਮ ਬਣਾਉਣਾ ਹੋਵੇਗਾ।
ਆਰ ਐਸ ਐਸ ਮੁਖੀ ਨੇ ਕਿਹਾ ਕਿ ਭਾਸ਼ਾ ਕੇਵਲ ਸ਼ਬਦਾਂ ਦਾ ਮਾਧਿਅਮ ਹੀ ਨਹੀਂ ਬਲਕਿ ਭਾਵ ਵੀ ਹੁੰਦਾ ਹੈ ਅਤੇ ਸਾਡੀ ਅਸਲੀ ਪਹਿਚਾਣ ਵੀ ਭਾਸ਼ਾ ਨਾਲ ਹੀ ਜੁੜੀ ਹੁੰਦੀ ਹੈ। ਭਾਗਵਤ ਵੱਲੋਂ ਕਵਿ ਕੁਲਗੁਰੂ ਕਾਲੀਦਾਸ ਸੰਸਕ੍ਰਿਤ ਯੂਨੀਵਰਸਿਟੀ ’ਚ ‘ਅਭਿਨਵ ਭਾਰਤੀ ਅੰਤਰਰਾਸ਼ਟਰੀ ਭਵਨ’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉੁਨ੍ਹਾਂ ਉਮੀਦ ਪ੍ਰਗਟਾਈ ਕਿ ਕਿ ਇਹ ਸੰਸਥਾ ਸਿਰਫ ਸੰਸਕ੍ਰਿਤ ਭਾਸ਼ਾ ਨੂੰ ਹੀ ਜਿਊਂਦਾ ਨਹੀਂ ਰੱਖੇਗੀ। ਬਲਕਿ ਸੰਸਕ੍ਰਿਤ ਨੂੰ ਆਮ ਬੋਲਚਾਲ ਦੀ ਭਾਸ਼ਾ ਬਣਾਉਣ ’ਚ ਵੀ ਅਹਿਮ ਭੂਮਿਕਾ ਨਿਭਾਏਗੀ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement