
ਹਾਊਸਿੰਗ ਘੋਟਾਲਾ ਕੇਸ ’ਚ ਅਦਾਲਤ ਦਾ ਵੱਡਾ ਐਕਸ਼ਨ
ਨਵੀਂ ਦਿੱਲੀ- ਹਾਊਸਿੰਗ ਘੋਟਾਲਾ ਕੇਸ ਵਿਚ ਮਹਾਰਾਸ਼ਟਰ ਵਿਚ ਧੁਲੇ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਵੱਡੀ ਕਾਰਵਾਈ ਕਰਦਿਆਂ ਜਿੱਥੇ ਸ਼ਿਵ ਸੈਨਾ ਦੇ ਨੇਤਾ ਸੁਰੇਸ਼ ਜੈਨ ਨੂੰ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਥੇ ਹੀ ਉਸ ਨੂੰ 100 ਕਰੋੜ ਰੁਪਏ ਜੁਰਮਾਨਾ ਵੀ ਠੋਕਿਆ ਗਿਆ ਹੈ। ਅਦਾਲਤ ਨੇ ਸੁਰੇਸ਼ ਜੈਨ ਦੇ ਨਾਲ-ਨਾਲ ਗੁਲਾਬ ਰਾਓ ਦੇਵਕਰ ਨੂੰ ਵੀ 46 ਹੋਰ ਲੋਕਾਂ ਦੇ ਨਾਲ ਕਈ ਕਰੋੜ ਰੁਪਏ ਦੇ ‘ਘਰਕੁਲ ਹਾਊਸਿੰਗ ਘੋਟਾਲੇ ਵਿਚ ਦੋਸ਼ੀ ਠਹਿਰਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੇਵਕਰ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਜਦਕਿ ਬਾਕੀ 46 ਦੋਸ਼ੀਆਂ ਨੂੰ ਤਿੰਨ ਤੋਂ ਸੱਤ ਸਾਲ ਦੀ ਸਜ਼ਾ ਸੁਣਾਈ ਗਈ।
Suresh Jain
ਦੋਸ਼ੀਆਂ ਵਿਚ ਜੈਨ ਅਤੇ ਦੇਵਕਰ ਤੋਂ ਇਲਾਵਾ ਨਗਰ ਨਿਗਮ ਦੇ ਕੁੱਝ ਸਾਬਕਾ ਕੌਂਸਲਰ ਅਤੇ ਅਧਿਕਾਰੀ ਵੀ ਸ਼ਾਮਲ ਹਨ। ਅਦਾਲਤ ਦੇ ਫ਼ੈਸਲਾ ਸੁਣਾਉਣ ਤੋਂ ਤੁਰੰਤ ਬਾਅਦ ਅਦਾਲਤ ਵਿਚ ਮੌਜੂਦ ਸਾਰੇ 48 ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਨੇਤਾ ਜੈਨ ਨੂੰ ਮਾਰਚ 2012 ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ। 29 ਕਰੋੜ ਰੁਪਏ ਦੇ ਹਾਊਸਿੰਗ ਪ੍ਰੋਜੈਕਟ ਘੋਟਾਲੇ ਦੌਰਾਨ 1990 ਵਿਚ ਉਹ ਗ੍ਰਹਿ ਰਾਜ ਮੰਤਰੀ ਸਨ। ਐਨਸੀਪੀ ਨੇਤਾ ਦੇਵਕਰ ਨੂੰ ਮਈ 2012 ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ।
Rs 100 Crore Fine, 7-Year Jail Term For Shiv Sena Leader In Housing Scam
ਜ਼ਮਾਨਤ ਮਿਲਣ ਤੋਂ ਪਹਿਲਾਂ ਉਹ ਤਿੰਨ ਸਾਲ ਜੇਲ੍ਹ ਵਿਚ ਰਹਿ ਚੁੱਕੇ ਹਨ। ਦੇਵਕਰ 1995 ਤੋਂ 2000 ਦੇ ਵਿਚਕਾਰ ਜਲਗਾਓਂ ਨਗਰ ਪ੍ਰੀਸ਼ਦ ਵਿਚ ਕੌਂਸਲਰ ਸਨ। ਉਨ੍ਹਾਂ ’ਤੇ ਇਕ ਬਿਲਡਰ ਦਾ ਪੱਖ ਲੈਣ ਅਤੇ 29 ਕਰੋੜ ਰੁਪਏ ਬੇਨਿਯਮੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਜੈਨ ਨੇ ਖੰਡੇਸ਼ ਬਿਲਡਰਜ਼ ਦਾ ਪੱਖ ਲਿਆ ਸੀ। ਜਿਨ੍ਹਾਂ ਨੂੰ ਘਰਕੁਲ ਯੋਜਨਾ ਤਹਿਤ ਘਰ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ।
ਜਲਗਾਓਂ ਦੇ ਸਾਬਕਾ ਨਗਰ ਕਮਿਸ਼ਨਰ ਪ੍ਰਵੀਨ ਗੋਡਾਮ ਨੇ ਫਰਵਰੀ 2006 ਵਿਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਦੱਸ ਦਈਏ ਕਿ ਇਸ ਹਾਊਸਿੰਗ ਯੋਜਨਾ ਤਹਿਤ 5 ਹਜ਼ਾ ਘਰ ਬਣਾਏ ਜਾਣੇ ਸਨ ਪਰ ਸਿਰਫ਼ 1500 ਘਰਾਂ ਦਾ ਹੀ ਨਿਰਮਾਣ ਪੂਰਾ ਹੋ ਸਕਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।