
ਰੂਸ ਪਾਸੋਂ ਐੱਸ-400 ਡਿਫੈਂਸ ਸਿਸਟਮ ਡੀਲ ਹੋਈ ਮੁਕੰਮਲ
ਨਵੀਂ ਦਿੱਲੀ: ਭਾਰਤ ਲਗਾਤਾਰ ਅਪਣੀ ਫ਼ੌਜੀ ਸਮਰੱਥਾ ਨੂੰ ਵਧਾਉਣ ਵਿਚ ਲੱਗਿਆ ਹੋਇਆ ਹੈ, ਜਿਸ ਦੇ ਚਲਦਿਆਂ ਭਾਰਤ ਨੇ ਹੁਣ ਰੂਸ ਕੋਲੋਂ ਐੱਸ-400 ਡਿਫੈਂਸ ਸਿਸਟਮ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਹੋਰ ਤਾਂ ਹੋਰ ਭਾਰਤ ਨੇ ਇਹ ਸਿਸਟਮ ਖ਼ਰੀਦਣ ਲਈ ਰੂਸ ਨੂੰ ਐਡਵਾਂਸ ਪੇਮੈਂਟ ਵੀ ਕਰ ਦਿੱਤੀ ਹੈ। ਹੁਣ ਭਾਰਤ ਨੂੰ ਇਹ ਅਤਿਆਧੁਨਿਕ ਡਿਫੈਂਸ ਸਿਸਟਮ ਦੀ ਪਹਿਲੀ ਡਿਲੀਵਰੀ ਅਗਲੇ ਸਾਲ ਮਿਲ ਜਾਵੇਗੀ ਜਦਕਿ ਅਗਲੇ 6 ਸਾਲਾਂ ਦੌਰਾਨ ਰੂਸ ਸਾਰੇ ਡਿਫੈਂਸ ਸਿਸਟਮ ਭਾਰਤ ਨੂੰ ਸੌਂਪ ਦੇਵੇਗਾ। ਜਲਦ ਡਿਲੀਵਰੀ ਲਈ ਰੂਸ ਨੇ ਹੀ ਐਡਵਾਂਸ ਪੇਮੈਂਟ ਦੀ ਮੰਗ ਕੀਤੀ ਸੀ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਐੱਸ-400 ਡਿਫੈਂਸ ਸਿਸਟਮ?
S-400 Defense Systemਐੱਸ-400 ਮਿਜ਼ਾਈਲ ਸਿਸਟਮ, ਐੱਸ-300 ਦਾ ਅਪਡੇਟ ਵਰਜ਼ਨ ਹੈ। ਇਹ 400 ਕਿਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੀਆਂ ਮਿਜ਼ਾਈਲਾਂ ਅਤੇ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨੂੰ ਵੀ ਸਰਹੱਦ ਅੰਦਰ ਦਾਖ਼ਲ ਹੁੰਦਿਆਂ ਹੀ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ। ਰਿਪੋਰਟਾਂ ਦੇ ਮੁਤਾਬਕ ਭਾਰਤ ਅਤੇ ਰੂਸ ਦੇ ਵਿਚਕਾਰ ਇਹ ਸਮਝੌਤਾ 5.43 ਅਰਬ ਡਾਲਰ ਯਾਨੀ ਕਰੀਬ 39 ਹਜ਼ਾਰ ਕਰੋੜ ਰੁਪਏ ਵਿਚ ਹੋਇਆ ਸੀ।
S-400 Defense System
ਐੱਸ-400 ਡਿਫੈਂਸ ਸਿਸਟਮ ਇਕ ਤਰ੍ਹਾਂ ਨਾਲ ਮਿਜ਼ਾਈਲ ਸ਼ੀਲਡ ਦਾ ਕੰਮ ਕਰੇਗਾ। ਜੋ ਪਾਕਿਸਤਾਨ ਅਤੇ ਚੀਨ ਦੀਆਂ ਐਟਮੀ ਸਮਰੱਥਾ ਵਾਲੀਆਂ ਬੈਲਾਸਟਿਕ ਮਿਜ਼ਾਈਲਾਂ ਤੋਂ ਭਾਰਤ ਦੀ ਸੁਰੱਖਿਆ ਕਰੇਗਾ। ਖ਼ਾਸ ਗੱਲ ਇਹ ਵੀ ਹੈ ਕਿ ਇਹ ਅਤਿ ਆਧੁਨਿਕ ਡਿਫੈਂਸ ਸਿਸਟਮ ਇਕੋ ਵਾਰ ਵਿਚ 72 ਮਿਜ਼ਾਈਲਾਂ ਦਾਗ਼ ਸਕਦਾ ਹੈ। ਇਹ ਸਿਸਟਮ ਅਮਰੀਕਾ ਦੇ ਸਭ ਤੋਂ ਐਡਵਾਂਸਡ ਫਾਈਟਰ ਜੈੱਟ ਐਫ-35 ਨੂੰ ਵੀ ਧਰਤੀ ’ਤੇ ਮੂਧੇ ਮੂੰਹ ਸੁੱਟ ਸਕਦਾ ਹੈ। ਉਥੇ ਹੀ 36 ਪਰਮਾਣੂ ਸਮਰੱਥਾ ਵਾਲੀਆਂ ਮਿਜ਼ਾਈਲਾਂ ਨੂੰ ਇਕੱਠਿਆਂ ਤਬਾਹ ਕਰਨ ਦੀ ਸਮਰੱਥਾ ਨਾਲ ਇਹ ਸਿਸਟਮ ਲੈਸ ਹੈ। ਇਸ ਅਤਿ ਆਧੁਨਿਕ ਡਿਫੈਂਸ ਸਿਸਟਮ ਨੂੰ ਖ਼ਰੀਦਣ ਤੋਂ ਬਾਅਦ ਭਾਰਤ ਹੁਣ ਚੀਨ ਤੋਂ ਬਾਅਦ ਵਿਸ਼ਵ ਦਾ ਦੂਜਾ ਦੇਸ਼ ਬਣ ਗਿਆ ਹੈ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।