
ਅਟਾਰੀ ਵਾਹਘਾ ਸਰਹੱਦ ਤੇ ਆਜ਼ਾਦੀ ਦਿਹਾੜੇ ਮੌਕੇ ਰਿਟ੍ਰੀਟ ਸੈਰੇਮਨੀ ਮਨਾਈ ਗਈ। ਜਿਸ ਨੂੰ ਦੇਖਣ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚੋਂ ਲੋਕਾਂ ਨੇ
ਅੰਮ੍ਰਿਤਸਰ : ਅਟਾਰੀ ਵਾਹਘਾ ਸਰਹੱਦ ਤੇ ਆਜ਼ਾਦੀ ਦਿਹਾੜੇ ਮੌਕੇ ਰਿਟ੍ਰੀਟ ਸੈਰੇਮਨੀ ਮਨਾਈ ਗਈ। ਜਿਸ ਨੂੰ ਦੇਖਣ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚੋਂ ਲੋਕਾਂ ਨੇ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ ਅਤੇ ਭਾਰਤ ਮਾਤਾ ਕੀ ਜੈ ਅਤੇ ਜੈ ਹਿੰਦ ਦੇ ਨਾਅਰੇ ਵੀ ਲਾਏ। ਪਰੇਡ ਦੌਰਾਨ ਜਵਾਨਾਂ ਨੇ ਖੂਬ ਉਤਸ਼ਾਹ ਭਰਿਆ ਪ੍ਰਦਰਸ਼ਨ ਕੀਤਾ। ਅਜਿਹੇ ਵਿਚ ਇੱਕ ਫੌਜੀ ਜਵਾਨ ਆਪਣੇ ਸਾਥੀ ਫੌਜੀਆਂ ਦੇ ਨਾਲ ਨਾਲ ਪਰੇਡ ਦੇਖ ਰਹੇ ਲੋਕਾਂ ਦਾ ਵੀ ਵੱਖਰੇ ਅੰਦਾਜ਼ ਨਾਲ ਜੋਸ਼ ਵਧਾਉਂਦਾ ਦਿਖਾਈ ਦਿੱਤਾ।
Wagah Border Parade Independence Day
ਦੱਸ ਦਈਏ ਕਿ ਬੀਤੇ ਦਿਨੀ ਦੇਸ਼ ਵਲੋਂ ਆਜ਼ਾਦੀ ਦੀ 73ਵੀਂ ਵਰੇਗੰਢ ਮਨਾਈ ਗਈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਲੋਕਾਂ ਨੇ ਤਿਰੰਗਾ ਲਹਿਰਾਇਆ । ਕਈ ਜਗ੍ਹਾ ਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੀ ਲੋਕਾਂ ਨੇ ਪਾਣੀ 'ਚ ਖੜ੍ਹੇ ਹੋਕੇ ਜਸ਼ਨ ਏ ਆਜ਼ਾਦੀ ਮਨਾਇਆ ਅਤੇ ਦੇਸ਼ ਦੇ ਮਾਣ ਤਿਰੰਗੇ ਨੂੰ ਸਲੂਟ ਕੀਤਾ। ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 73ਵੇਂ ਆਜ਼ਾਦੀ ਦਿਵਸ ਮੌਕੇ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਸੂਬਾ ਸਮਾਰੋਹ ਦੌਰਾਨ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਤੇ ਸਲਾਮੀ ਗਾਰਦ ਦਾ ਨਿਰੀਖਣ ਕੀਤਾ।
Wagah Border Parade Independence Day
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਕੁਝ ਵਿਧਾਇਕ, ਡੀਜੀਪੀ ਸ੍ਰੀ ਦਿਨਕਰ ਗੁਪਤਾ ਤੇ ਉੱਚ ਅਧਿਕਾਰੀ ਵੀ ਮੌਜੂਦ ਸਨ। ਮਾਰਚ ਪਾਸਟ ਦੌਰਾਨ ਪੰਜਾਬ ਪੁਲਿਸ, ਆਈਟੀਬੀਪੀ, ਰਾਜਸਥਾਨ ਪੁਲਿਸ, ਪੰਜਾਬ ਆਰਮਡ ਪੁਲ਼ਿਸ, ਹੋਮਗਾਰਡ, ਐਨਸੀਸੀ, ਸਕਾਊਟ ਐਂਡ ਗਾਈਡ, ਜੀਓਜੀ ਅਤੇ ਫ਼ੌਜ ਤੇ ਪੁਲ਼ਿਸ ਦੇ ਬੈਂਡ ਨੇ ਸਲਾਮੀ ਦਿੱਤੀ।
Wagah Border Parade Independence Day
ਮੁੱਖ ਮੰਤਰੀ ਕੈਪਟਨ ਨੇ ਆਪਣੇ ਸੰਬੋਧਨ ਵਿਚ ਆਪਣੀ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਕਿਸਾਨ ਖ਼ੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਹਨ। ਉਨ੍ਹਾਂ ਰੁਜ਼ਗਾਰ ਮੇਲਿਆਂ ਵਿਚ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ ਦਾ ਜ਼ਿਕਰ ਕਰਦਿਆਂ ਅਗਲੇ ਮਹੀਨੇ ਤੋਂ ਹੋਰ ਰੁਜ਼ਗਾਰ ਮੇਲੇ ਲਾਉਣ ਦਾ ਐਲਾਨ ਕੀਤਾ।