ਐਨਆਰਸੀ ਅਤੇ ਤਿੰਨ ਫੌਜੀ ਭਰਾਵਾਂ ਦੀ ਕਹਾਣੀ, ਸੂਚੀ ਵਿਚ ਇਕ ਸ਼ਾਮਲ ਦੋ ਬਾਹਰ
Published : Sep 1, 2019, 11:56 am IST
Updated : Sep 1, 2019, 11:56 am IST
SHARE ARTICLE
Sahidul and his Brothers
Sahidul and his Brothers

ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਦੀ ਆਖਰੀ ਸੂਚੀ ਤੋਂ ਬਾਹਰ ਕੀਤੇ ਗਏ ਲੋਕਾਂ ਵਿਚ ਪੱਛਮੀ ਅਸਾਮ ਦਾ ਇਕ ਪਰਿਵਾਰ ਵੀ ਸ਼ਾਮਲ ਹੈ।

ਅਸਾਮ: ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਦੀ ਆਖਰੀ ਸੂਚੀ ਤੋਂ ਬਾਹਰ ਕੀਤੇ ਗਏ ਲੋਕਾਂ ਵਿਚ ਪੱਛਮੀ ਅਸਾਮ ਦਾ ਇਕ ਪਰਿਵਾਰ ਵੀ ਸ਼ਾਮਲ ਹੈ, ਜਿਸ ਦੇ ਕਈ ਮੈਂਬਰ ਦੇਸ਼ ਦੀ ਰੱਖਿਆ ਵਿਚ ਸਾਲਾਂ ਤੋਂ ਸਰਹੱਦ ‘ਤੇ ਤੈਨਾਤ ਹਨ। ਐਨਆਰਸੀ ਦੀ ਆਖਰੀ ਸੂਚੀ ਅਸਾਮ ਦੇ ਭਾਰਤੀ ਨਾਗਰਿਕਾਂ ਦੀ ਪਛਾਣ ਦੀ ਪੁਸ਼ਟੀ ਕਰਦੀ ਹੈ। ਇਹ ਸੂਚੀ ਸ਼ਨੀਵਾਰ ਨੂੰ ਜਾਰੀ ਕੀਤੀ ਗਈ। 19 ਲੱਖ ਤੋਂ ਜ਼ਿਆਦਾ ਲੋਕ ਇਸ ਸੂਚੀ ਵਿਚ ਅਪਣੀ ਥਾਂ ਬਣਾਉਣ ਵਿਚ ਅਸਫ਼ਲ ਰਹੇ।

NRCNRC

ਵਿਦੇਸ਼ੀ ਟ੍ਰਿਬਿਊਨਲ ਵਿਚ ਅਪੀਲ ਕਰਨ ਲਈ 120 ਦਿਨ ਹਨ

ਐਨਆਰਸੀ ਵਿਚ ਸ਼ਾਮਲ ਹੋਣ ਲਈ ਕੁੱਲ 3,30,27,661 ਲੋਕਾਂ ਦੀ ਸੂਚੀ ਬਣਾਈ ਗਈ ਸੀ। ਉਹਨਾ ਵਿਚੋਂ 3,11,21,004 ਲੋਕਾਂ ਨੂੰ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਜਦਕਿ 19,06,657 ਲੋਕਾਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਦੇ ਬਾਰੇ ਐਨਆਰਸੀ ਸਟੇਟ ਕੋਆਰਡੀਨੇਟਰ ਦੇ ਦਫ਼ਤਰ ਵਿਚੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਐਨਆਰਸੀ ਤੋਂ ਬਾਹਰ ਰੱਖਿਆ ਗਿਆ ਹੈ, ਉਹਨਾਂ ਕੋਲ ਵਿਦੇਸ਼ੀ ਟ੍ਰਿਬਿਊਨਲ ਵਿਚ ਅਪੀਲ ਕਰਨ ਲਈ 120 ਦਿਨ ਹਨ।

NRC CampNRC List

ਹਾਲਾਂਕਿ ਜੋ ਕਿਸੇ ਵੀ ਹਾਲਤ ਵਿਚ ਐਨਆਰਸੀ ਸੂਚੀ ਵਿਚ ਨਹੀਂ ਆਉਂਦੇ ਹਨ, ਉਹਨਾਂ ਨੂੰ ਅਸਾਮ ਸਰਕਾਰ ਨੇ ਹਿਰਾਸਤ ਵਿਚ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਇਸ ਸੂਚੀ ਨੂੰ ਲੈ ਕੇ ਕਈ ਸਵਾਲ ਚੁੱਕੇ ਜਾ ਰਹੇ ਹਨ। ਇੱਥੋਂ ਤੱਕ ਕਿ ਰੱਖਿਆ ਖੇਤਰ ਵਿਚ ਕੰਮ ਕਰਨ ਵਾਲੇ ਲੋਕ ਵੀ ਅਪਣੀ ਨਾਗਰਿਕਤਾ ਸਾਬਿਤ ਕਰਨ ਵਿਚ ਅਸਫ਼ਲ ਰਹੇ ਹਨ, ਜਿਨ੍ਹਾਂ ਵਿਚ ਕਾਰਗਿਲ ਜੰਗ ਦੇ ਸਿਪਾਹੀ ਅਤੇ ਬੀਐਸਐਫ ਜਵਾਨ ਵੀ ਸ਼ਾਮਲ ਹਨ।

Assam NRCAssam NRC

ਐਨਆਰਸੀ ਅਤੇ ਤਿੰਨ ਫੌਜੀ ਭਰਾ

ਟ੍ਰਿਬਿਊਨਲ ਵਿਚ ਅਪਣਾ ਮੁਕੱਦਮਾ ਲੜਨ ਤੋਂ ਬਾਅਦ ਬਾਰਪੇਟਾ ਨਿਵਾਸੀ ਸਾਹਿਦੁਲ ਨੂੰ ਇਸ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਪਰ ਉਹਨਾਂ ਦੇ ਦੋ ਭਰਾਵਾਂ ਦੇ ਨਾਂਅ ਇਸ ਸੂਚੀ ਵਿਚੋਂ ਗਾਇਬ ਹਨ। ਸਾਹਿਦੁਲ ਜਲਪਾਇਗੁੜੀ ਦੇ ਬਿਨਾਗੁਰੀ ਵਿਚ ਤੈਨਾਤ ਸੂਬੇਦਾਰ ਹਨ, ਉਹਨਾਂ ਦਾ ਇਕ ਭਰਾ ਲਖਨਊ ਵਿਚ ਭਾਰਤੀ ਫੌਜ ਦਾ ਸਿਪਾਹੀ ਤੈਨਾਤ ਹੈ ਅਤੇ ਇਕ ਭਰਾ ਸੀਆਈਐਸਐਫ਼ ਕਾਂਸਟੇਬਲ ਹੈ, ਜੋ ਫਿਲਹਾਲ ਚੇਨਈ ਵਿਚ ਤੈਨਾਤ ਹੈ।

NRC DraftNRC

ਉਹਨਾਂ ਦੇ ਦੋ ਹੋਰ ਭਰਾ ਹਨ, ਜੋ ਕਿ ਸਥਾਨਕ ਕਾਰੋਬਾਰੀ ਹਨ, ਉਹਨਾਂ ਦੋਵਾਂ ਦੇ ਨਾਵਾਂ ਨੂੰ ਐਨਆਰਸੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹਨਾਂ ਵਿਚੋਂ ਇਕ ਭਰਾ ਦੀ ਲੜਕੀ ਦਾ ਨਾਂਅ ਸੂਚੀ ਵਿਚ ਸ਼ਾਮਲ ਨਹੀਂ ਹੈ ਜਦਕਿ ਲੜਕੀ ਦੀ ਮਾਂ ਦਾ ਨਾਂਅ ਸੂਚੀ ਵਿਚ ਦਰਜ ਹੈ। ਇਸ ਦੇ ਨਾਲ ਹੀ ਇਹਨਾਂ ਭਰਾਵਾਂ ਦੀ ਮਾਂ ਦਾ ਨਾਂਅ ਵੀ ਸੂਚੀ ਵਿਚੋਂ ਗਾਇਬ ਹੈ। ਇਸ ਬਾਰੇ ਸਾਹਿਦੁਲ ਦਾ ਕਹਿਣਾ ਹੈ ਕਿ ਇਸ ਸੂਚੀ ਤੋਂ ਬਾਅਦ ਉਹਨਾਂ ਦਾ ਪੂਰਾ ਪਰਿਵਾਰ ਸਦਮੇ ਵਿਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement