ਕੋਰੋਨਾ ਦਾ ਅਸਰ : 2021 ਤਕ ਭਾਰਤ ਸੱਭ ਤੋਂ ਵੱਧ ਕਰਜ਼ਾ ਭਾਰ ਵਾਲੇ ਦੇਸ਼ਾਂ ਵਿਚ ਸ਼ਾਮਲ ਹੋਵੇਗਾ!
Published : Sep 1, 2020, 9:31 pm IST
Updated : Sep 1, 2020, 9:31 pm IST
SHARE ARTICLE
 Economy
Economy

ਵੱਡੇ ਉਭਰਦੇ ਬਾਜ਼ਾਰਾਂ ਦੀ ਅਰਥ ਵਿਵਸਥਾ 'ਤੇ ਅਸਰ ਦੀ ਭਵਿੱਖਬਾਣੀ

ਨਵੀਂ ਦਿੱਲੀ : ਸੰਸਾਰ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਕਿਹਾ ਹੈ ਕਿ ਸਾਲ 2021 ਤਕ ਭਾਰਤ ਉਭਰਦੇ ਬਾਜ਼ਾਰਾਂ ਵਿਚ ਸੱਭ ਤੋਂ ਵੱਧ ਕਰਜ਼ਾ ਬੋਝ ਵਾਲੀਆਂ ਅਰਥਵਿਵਸਥਾਵਾਂ ਵਿਚ ਸ਼ਾਮਲ ਹੋਵੇਗਾ। ਰੇਟਿੰਗ ਏਜੰਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਰਥਕ ਵਾਧਾ ਅਤੇ ਖ਼ਜ਼ਾਨੇ ਦੇ ਘਾਟੇ ਦੇ ਗਣਿਤ ਦਾ ਵੱਡੇ ਉਭਰਦੇ ਬਾਜ਼ਾਰਾਂ ਦੀ ਅਰਥਵਿਵਸਥਾ 'ਤੇ ਅਸਰ ਪਵੇਗਾ ਅਤੇ ਅਗਲੇ ਕੁੱਝ ਸਾਲਾਂ ਤਕ ਇਨ੍ਹਾਂ ਦਾ ਕਰਜ਼ਾ ਬੋਝ ਕਾਫ਼ੀ ਉੱਚਾ ਰਹੇਗਾ।

Economy Economy

ਮੂਡੀਜ਼ ਦਾ ਕਹਿਣਾ ਹੈ ਕਿ ਉਭਰਦੇ ਬਾਜ਼ਾਰ ਦੀਆਂ ਅਰਥਵਿਵਸਥਾਵਾਂ ਵਿਚ ਵਧੇ ਮੁਢਲੇ ਘਾਟੇ ਕਾਰਨ ਉਨ੍ਹਾਂ ਦਾ ਕਰਜ਼ਾ ਬੋਝ 2019 ਦੇ ਮੁਕਾਬਲੇ 2021 ਤਕ 10 ਫ਼ੀ ਸਦੀ ਅੰਕ ਵਧ ਸਕਦਾ ਹੈ। ਇਨ੍ਹਾਂ ਵਿਚੋਂ ਕੁੱਝ 'ਤੇ ਉੱਚੇ ਵਿਆਜ ਭੁਗਤਾਨ ਦਾ ਵੀ ਬੋਝ ਹੋਵੇਗਾ ਜਿਸ ਨਾਲ ਉਨ੍ਹਾਂ ਦਾ ਕਰਜ਼ਾ ਹੋਰ ਵਧੇਗਾ।

Covid-19 setback for indian economyeconomy

ਮੂਡੀਜ਼ ਨੇ ਕਿਹਾ ਕਿ ਵੱਡੇ ਉਭਰਦੇ ਬਾਜ਼ਾਰਾਂ ਵਾਲੀਆਂ ਅਰਥਵਿਵਸਥਾਵਾਂ ਵਿਚ ਬ੍ਰਾਜ਼ੀਲ, ਭਾਰਤ ਅਤੇ ਦਖਣੀ ਅਫ਼ਰੀਕਾ ਦਾ ਕਰਜ਼ਾ ਬੋਝ ਸੱਭ ਤੋਂ ਜ਼ਿਆਦਾ ਹੋ ਸਕਦਾ ਹੈ। ਏਜੰਸੀ ਨੇ ਕਿਹਾ ਕਿ ਕਮਜ਼ੋਰ ਵਿੱਤੀ ਪ੍ਰਣਾਲੀ ਅਤੇ ਹੋਰ ਦੇਣਦਾਰੀਆਂ ਕਾਰਨ ਭਾਰਤ, ਮੈਕਸਿਕੋ, ਦਖਣੀ ਅਫ਼ਰੀਕਾ ਅਤੇ ਤੁਰਕੀ ਲਈ ਇਹ ਜੋਖਮ ਜ਼ਿਆਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement